ਜ਼ਿਲ੍ਹਾ ਪੁਲਸ ਮੁਖੀ ਵੱਲੋਂ 842 ਪੁਲਸ ਕਰਮਚਾਰੀਆਂ ਦੇ ਕੀਤੇ ਗਏ ਤਬਾਦਲੇ
Saturday, Jul 02, 2022 - 11:18 PM (IST)

ਹੁਸ਼ਿਆਰਪੁਰ (ਘੁੰਮਣ) : ਸਰਤਾਜ ਸਿੰਘ ਚਾਹਲ ਆਈ. ਪੀ. ਐੱਸ. ਸੀਨੀਅਰ ਪੁਲਸ ਕਪਤਾਨ ਹੁਸ਼ਿਆਰਪੁਰ ਦੇ ਹੁਕਮਾਂ ਅਨੁਸਾਰ ਜ਼ਿਲ੍ਹੇ ਦੇ 15 ਥਾਣਿਆਂ, 12 ਪੁਲਸ ਚੌਕੀਆਂ, ਟਰੈਫਿਕ ਅਤੇ ਪੀ. ਸੀ. ਆਰ. ’ਚ ਤਾਇਨਾਤ ਕੁਲ 842 ਪੁਲਸ ਕਰਮਚਾਰੀਆਂ ਦਾ ਤਬਾਦਲਾ ਉਨ੍ਹਾਂ ਦੀਆਂ ਪੁਰਾਣੀਆਂ ਤਾਇਨਾਤੀਆਂ ਤੋਂ ਨਵੀਆਂ ਤਾਇਨਾਤੀਆਂ ਤੁਰੰਤ ਪ੍ਰਭਾਵ ਨਾਲ ਕੀਤਾ ਗਿਆ ਹੈ। ਇਹ ਤਬਾਦਲੇ ਪੁਲਸ ਵਿਭਾਗ ਦੀ ਕਾਰਜਪ੍ਰਣਾਲੀ ’ਚ ਪਾਰਦਰਸ਼ਿਤਾ ਨੂੰ ਬਣਾਈ ਰੱਖਣ ਲਈ ਤੇ ਪ੍ਰਦਰਸ਼ਨ ਦੇ ਲੋੜੀਂਦੇ ਪੱਧਰ ਨੂੰ ਯਕੀਨੀ ਬਣਾਉਣ ਲਈ ਅਤੇ ਕਾਨੂੰਨ-ਵਿਵਸਥਾ ਕੁਸ਼ਲ ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਕੀਤੇ ਗਏ ਹਨ। ਇਨ੍ਹਾਂ ਤਬਾਦਲਿਆਂ ਦਾ ਮੁੱਖ ਕਾਰਨ ਇਹ ਹੈ ਕਿ ਇਹ ਕਰਮਚਾਰੀ ਪਿਛਲੇ ਕਾਫੀ ਸਮੇਂ ਤੋਂ ਇਕ ਜਗ੍ਹਾ ’ਤੇ ਹੀ ਤਾਇਨਾਤ ਸਨ। ਇਨ੍ਹਾਂ ਬਦਲੀਆਂ ਉਪਰੰਤ ਪੁਲਸ ਕਰਮਚਾਰੀਆਂ ਨੂੰ ਤੁਰੰਤ ਉਨ੍ਹਾਂ ਦੀਆਂ ਨਵੀਆਂ ਤਾਇਨਾਤੀਆਂ ’ਤੇ ਪਹੁੰਚ ਕੇ ਰਿਪੋਰਟ ਕਰਨ ਦੇ ਹੁਕਮ ਵੀ ਜਾਰੀ ਕੀਤੇ ਹਨ।