ਟਰੈਫਿਕ ਰੂਲਜ਼ ਫਾਲੋ ਨਾ ਕਰਨ ਵਾਲਿਆਂ ਨੂੰ ਬੱਚਿਆਂ ਕੋਲੋਂ ਦਿਵਾਏ ਗੁਲਾਬ ਦੇ ਫੁੱਲ

01/15/2020 1:26:07 PM

ਜਲੰਧਰ (ਵਰੁਣ)— 31ਵੇਂ ਰੋਡ ਸੇਫਟੀ ਵੀਕ ਦੇ ਚੌਥੇ ਦਿਨ ਟਰੈਫਿਕ ਪੁਲਸ ਨੇ ਵੱਖ-ਵੱਖ ਚੌਕਾਂ 'ਤੇ ਨਿਯਮਾਂ ਨੂੰ ਫਾਲੋ ਨਾ ਕਰਨ ਵਾਲੇ ਵਾਹਨ ਚਾਲਕਾਂ ਨੂੰ ਸਕੂਲੀ ਬੱਚਿਆਂ ਕੋਲੋਂ ਫੁੱਲ ਦਿਵਾਏ। ਅਧਿਕਾਰੀਆਂ ਨੇ ਅਜਿਹੇ ਵਾਹਨ ਚਾਲਕਾਂ ਨੂੰ ਨਿਯਮਾਂ ਪ੍ਰਤੀ ਜਾਗਰੂਕ ਕੀਤਾ, ਜਿਸ ਤੋਂ ਬਾਅਦ ਲੋਕਾਂ ਨੇ ਭਵਿੱਖ 'ਚ ਨਿਯਮਾਂ ਦੀ ਪਾਲਣਾ ਕਰਨ ਦਾ ਸੰਕਲਪ ਲਿਆ। ਏ. ਡੀ. ਸੀ. ਪੀ. ਟਰੈਫਿਕ ਗਗਨੇਸ਼ ਕੁਮਾਰ ਸ਼ਰਮਾ ਅਤੇ ਏ. ਸੀ. ਪੀ. ਟਰੈਫਿਕ ਹਰਬਿੰਦਰ ਸਿੰਘ ਭੱਲਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਹਰ ਰੋਜ਼ ਲੋਕਾਂ ਦੀ ਜਾਨ ਜਾ ਰਹੀ ਹੈ।

PunjabKesari

ਉਨ੍ਹਾਂ ਕਿਹਾ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਐਕਸੀਡੈਂਟ ਤੋਂ ਬਚਿਆ ਜਾ ਸਕੇ। ਇਸ ਦੌਰਾਨ ਸਕੂਲੀ ਬੱਚਿਆਂ ਨੇ ਵੀ ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਵਾਹਨ ਚਾਲਕਾਂ ਨੂੰ ਜਾਗਰੂਕ ਕੀਤਾ। ਟਰੈਫਿਕ ਪੁਲਸ ਦੇ ਐਜੂਕੇਸ਼ਨ ਸੈੱਲ ਤੋਂ ਏ. ਐੱਸ. ਆਈ. ਰਮੇਸ਼ ਲਾਲ ਕੁਮਾਰ ਨੇ ਲਾਊਡ ਸਪੀਕਰ ਦੇ ਜ਼ਰੀਏ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਜਾਗਰੂਕ ਕੀਤਾ। ਇਸ ਦੌਰਾਨ ਇੰਸਪੈਕਟਰ ਰਮੇਸ਼ ਲਾਲ, ਇੰਸਪੈਕਟਰ ਸਕੰਦਿਆ ਦੇਵੀ, ਇੰਸਪੈਕਟਰ ਇਕਬਾਲ ਸਿੰਘ ਵੀ ਮੌਜੂਦ ਸਨ। ਰੋਡ ਸੇਫਟੀ ਵੀਕ ਦੇ ਪੰਜਵੇਂ ਦਿਨ (ਬੁੱਧਵਾਰ) ਟਰੈਫਿਕ ਪੁਲਸ ਰੇਲਵੇ ਸਟੇਸ਼ਨ 'ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਪੈਂਫਲੈਟ ਵੰਡੇਗੀ।

ਮਾਘੀ ਮੌਕੇ ਟਰੈਫਿਕ ਪੁਲਸ ਨੇ ਥਾਣੇ ਦੇ ਬਾਹਰ ਲਾਇਆ ਲੰਗਰ
ਟਰੈਫਿਕ ਪੁਲਸ ਦੇ ਟਰੈਫਿਕ ਥਾਣੇ ਦੇ ਬਾਹਰ ਮਾਘੀ ਮੌਕੇ ਲੰਗਰ ਲਾਇਆ ਗਿਆ। ਲੰਗਰ ਲਾਉਣ ਤੋਂ ਪਹਿਲਾਂ ਪਾਠ ਦਾ ਆਯੋਜਨ ਕੀਤਾ ਗਿਆ। ਏ. ਡੀ. ਸੀ. ਪੀ. ਗਗਨੇਸ਼ ਕੁਮਾਰ, ਏ. ਸੀ. ਪੀ. ਹਰਬਿੰਦਰ ਸਿੰਘ ਭੱਲਾ, ਇੰਸਪੈਕਟਰ ਰਮੇਸ਼ ਲਾਲ ਅਤੇ ਹੋਰ ਟਰੈਫਿਕ ਮੁਲਾਜ਼ਮਾਂ ਨੇ ਲੋਕਾਂ ਨੂੰ ਲੰਗਰ ਵਰਤਾਇਆ।


shivani attri

Content Editor

Related News