ਸ਼ਹਿਰ ''ਚ ਆਊਟ ਆਫ ਰੂਟ ''ਚ ਦਾਖਲ 10 ਆਟੋਜ਼ ਇੰਪਾਊਂਡ, 15 ਦੇ ਕੱਟੇ ਚਲਾਨ

01/10/2020 1:31:47 PM

ਜਲੰਧਰ (ਵਰੁਣ): ਟਰੈਫਿਕ ਨੂੰ ਕੰਟਰੋਲ ਕਰਨ ਲਈ ਟਰੈਫਿਕ ਪੁਲਸ ਦੀ ਆਊਟ ਆਫ ਰੂਟ ਸ਼ਹਿਰ 'ਚ ਦਾਖਲ ਹੋਣ ਵਾਲੇ ਆਟੋਜ਼ 'ਤੇ ਵੀਰਵਾਰ ਵੀ ਕਾਰਵਾਈ ਜਾਰੀ ਰਹੀ। ਟਰੈਫਿਕ ਪੁਲਸ ਨੇ ਬੱਸ ਸਟੈਂਡ ਅਤੇ ਬੀ. ਐੱਮ. ਸੀ. ਚੌਕ 'ਤੇ ਨਾਕੇ ਲਗਾ ਕੇ ਆਊਟ ਆਫ ਰੂਟ ਸਿਟੀ 'ਚ ਚੱਲ ਰਹੇ 10 ਆਟੋਜ਼ ਇੰਪਾਊਂਡ ਕੀਤੇ।

PunjabKesari

ਏ. ਡੀ. ਸੀ. ਪੀ. ਟਰੈਫਿਕ ਗਗਨੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਇੰਸਪੈਕਟਰ ਰਮੇਸ਼ ਲਾਲ ਦੀ ਅਗਵਾਈ 'ਚ ਬੀ. ਐੱਮ. ਸੀ. ਚੌਕ ਅਤੇ ਬੱਸ ਸਟੈਂਡ ਕੋਲ ਨਾਕਾ ਲਗਾਇਆ ਗਿਆ ਸੀ। ਨਾਕੇ ਦੌਰਾਨ ਬਿਨਾਂ ਦਸਤਾਵੇਜ਼ਾਂ ਦੇ 15 ਆਟੋਜ਼ ਦੇ ਵੀ ਚਲਾਨ ਕੱਟੇ ਗਏ ਹਨ। ਲਗਾਤਾਰ ਚੱਲ ਰਹੀ ਇਸ ਕਾਰਵਾਈ 'ਚ ਟਰੈਫਿਕ ਪੁਲਸ ਕੁਝ ਹੀ ਦਿਨਾਂ 'ਚ 45 ਦੇ ਕਰੀਬ ਆਟੋ ਇੰਪਾਊਂਡ ਕਰ ਚੁੱਕੀ ਹੈ ਜਦਕਿ 50 ਦੇ ਕਰੀਬ ਬਿਨਾਂ ਦਸਤਾਵੇਜ਼ਾਂ ਵਾਲੇ ਆਟੋਜ਼ ਦੇ ਚਲਾਨ ਕੱਟੇ ਗਏ ਹਨ। ਏ. ਡੀ. ਸੀ. ਪੀ. ਨੇ ਕਿਹਾ ਕਿ ਸ਼ਹਿਰ 'ਚ ਚੱਲ ਰਹੇ ਆਊਟ ਆਫ ਰੂਟ ਵਾਲੇ ਸਾਰੇ ਆਟੋਜ਼ ਨੂੰ ਬੰਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਹੁਣ ਹਰ ਰੋਜ਼ ਚੱਲੇਗੀ ਤਾਂ ਜੋ ਸਿਟੀ 'ਚ ਟਰੈਫਿਕ ਨੂੰ ਕੰਟਰੋਲ ਕੀਤਾ ਜਾ ਸਕੇ। ਦੱਸ ਦਈਏ ਕਿ ਬੁੱਧਵਾਰ ਨੂੰ ਵੀ ਟਰੈਫਿਕ ਪੁਲਸ ਨੇ 18 ਆਟੋਜ਼ ਇੰਪਾਊਂਡ ਕੀਤੇ ਸਨ ਜਦਕਿ ਕੁੱਲ 26 ਆਟੋਜ਼ ਦੇ ਚਲਾਨ ਕੱਟੇ ਗਏ ਸਨ।


Shyna

Content Editor

Related News