ਟਰੈਕਟਰ-ਟ੍ਰਾਲੀ ਦੀ ਲਪੇਟ ’ਚ ਆਉਣ ਨਾਲ ਐਕਟਿਵਾ ਸਵਾਰ ਦੀ ਮੌਤ

10/28/2019 9:16:58 PM

ਹੁਸ਼ਿਆਰਪੁਰ,(ਅਮਰਿੰਦਰ)- ਹੁਸ਼ਿਆਰਪੁਰ-ਜਲੰਧਰ ਮੇਨ ਰੋਡ ’ਤੇ ਥਾਣਾ ਮਾਡਲ ਟਾਊਨ ਦੇ ਅਧੀਨ ਆਉਂਦੇ ਸਿੰਗਡ਼ੀਵਾਲਾ ਪਿੰਡ ਦੇ ਕੋਲ ਅਣਪਛਾਤੇ ਟਰੈਕਟਰ-ਟ੍ਰਾਲੀ ਦੀ ਲਪੇਟ ਵਿਚ ਆਉਣ ਨਾਲ ਐਕਟਿਵਾ ਸਵਾਰ 40 ਸਾਲਾ ਕੁਲਦੀਪ ਸਿੰਘ ਪੁੱਤਰ ਸੋਹਨ ਸਿੰਘ ਨਿਵਾਸੀ ਪੁਰਹੀਰਾਂ ਦੀ ਮੌਤ ਹੋ ਗਈ।

ਥਾਣਾ ਮਾਡਲ ਟਾਊਨ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪੁਰਹੀਰਾਂ ਦੇ ਹੀ ਰਹਿਣ ਵਾਲੇ ਕਪਿਲ ਦੇਵ ਪੁੱਤਰ ਸਰਵਣ ਸਿੰਘ ਨੇ ਦੱਸਿਆ ਕਿ ਉਹ ਕੁਲਦੀਪ ਦੇ ਨਾਲ ਹੀ ਐਕਟਿਵਾ ’ਤੇ ਸਵਾਰ ਹੋ ਕੇ ਜਲੰਧਰ ਰੋਡ ਸਥਿਤ ਕੰਪਨੀ ਵਿਚ ਡਿਊਟੀ ਜਾਣ ਲਈ ਨਿਕਲਿਆ ਸੀ। ਸਿੰਗਡ਼ੀਵਾਲਾ ਪਿੰਡ ਦੇ ਕੋਲ ਅਣਪਛਾਤੇ ਟਰੈਕਟਰ-ਟ੍ਰਾਲੀ ਦੀ ਲਪੇਟ ਵਿਚ ਆਉਣ ਕੁਲਦੀਪ ਸਿੰਘ ਦੀ ਮੌਤ ਹੋ ਗਈ। ਥਾਣਾ ਮਾਡਲ ਟਾਊਨ ਦੀ ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਟਰੈਕਟਰ-ਟ੍ਰਾਲੀ ਚਾਲਕ ਦੇ ਖਿਲਾਫ ਧਾਰਾ 279, 304 ਏ ਤੇ 427 ਦੇ ਅਧੀਨ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।


Related News