ਚੋਰਾਂ ਨੇ 5 ਟਰਾਂਸਫਰਮਰਾਂ ’ਚੋਂ ਤੇਲ ਕੀਤਾ ਚੋਰੀ

Saturday, Jun 06, 2020 - 06:58 PM (IST)

ਚੋਰਾਂ ਨੇ 5 ਟਰਾਂਸਫਰਮਰਾਂ ’ਚੋਂ ਤੇਲ ਕੀਤਾ ਚੋਰੀ

ਟਾਂਡਾ(ਜਸਵਿੰਦਰ) - ਬੀਤੀ ਰਾਤ ਚੋਰਾਂ ਵੱਲੋਂ ਮੂਨਕਾਂ ਮਾਡਲ ਟਾਊਨ ਸਡ਼ਕ ’ਤੇ ਪੈਂਦੇ ਮੋਟਰਾਂ ਦੇ ਪੰਜ ਟਰਾਂਸਫਾਰਮਰਾਂ ’ਚੋਂ ਤੇਲ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਇਸ ਚੋਰੀ ਦਾ ਸ਼ਿਕਾਰ ਹੋਏ ਕਿਸਾਨਾਂ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਤਾਂ ਪਹਿਲਾਂ ਹੀ ਆਪਣੇ ਘਰਾਂ ਦਾ ਗੁਜ਼ਾਰਾ ਮੁਸ਼ਕਲ ਨਾਲ ਚਲਾ ਰਹੇ ਹਨ।

ਬੀਤੀ ਰਾਤ ਚੋਰਾਂ ਨੇ ਅਜਿਹਾ ਕਾਰਾ ਕਰਕੇ ਉਨ੍ਹਾਂ ਦੇ ਜ਼ਖ਼ਮਾਂ ’ਤੇ ਲੂਣ ਛਿਡ਼ਕਿਆ ਹੈ, ਜਿਸ ਕਾਰਨ ਕਿਸਾਨਾਂ ਨੂੰ ਹਜ਼ਾਰਾਂ ਰੁਪਏ ਲਾ ਕੇ ਆਪਣੀਆਂ ਮੋਟਰਾਂ ਚਾਲੂ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹੇ ਗਿਰੋਹ ’ਤੇ ਸਖਤੀ ਨਾਲ ਕਾਰਵਾਈ ਕੀਤੀ ਜਾਵੇ।

 


author

Harinder Kaur

Content Editor

Related News