ਚੋਰਾਂ ਨੇ ਤਾਲੇ ਤੋੜ ਕੇ ਘਰ ’ਚੋਂ ਲੱਖਾਂ ਦੀ ਨਕਦੀ ਤੇ ਸਾਮਾਨ ''ਤੇ ਕੀਤਾ ਹੱਥ ਸਾਫ

01/22/2021 2:17:36 PM

ਜਲੰਧਰ (ਜ. ਬ.)–ਨਿਊ ਮਾਡਲ ਹਾਊਸ ਵਿਚ ਸਥਿਤ ਇਕ ਘਰ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ। ਜਾਣਕਾਰੀ ਦਿੰਦਿਆਂ ਧਰਮਿੰਦਰ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਹਿਮਾਚਲ ਦੇ ਇਕ ਧਾਰਮਿਕ ਸਥਾਨ ’ਤੇ ਗਏ ਹੋਏ ਸਨ ਅਤੇ ਉਨ੍ਹਾਂ ਦਾ ਬੇਟਾ ਕੁਲਦੀਪ ਘਰ ਵਿਚ ਮੌਜੂਦ ਸੀ। ਕੁਲਦੀਪ ਕਿਸੇ ਕੰਮ ਲਈ ਘਰੋਂ ਚਲਾ ਗਿਆ। ਜਦੋਂ ਉਹ ਦੁਪਹਿਰ ਨੂੰ ਵਾਪਸ ਆਇਆ ਤਾਂ ਦੇਖਿਆ ਕਿ ਘਰ ਦੇ ਤਾਲੇ ਟੁੱਟੇ ਪਏ ਸਨ ਤੇ ਲੱਖਾਂ ਦੀ ਨਕਦੀ ਅਤੇ ਹੋਰ ਕੀਮਤੀ ਸਾਮਾਨ ਗਾਇਬ ਸੀ।
ਥਾਣਾ ਭਾਰਗੋ ਕੈਂਪ ਦੇ ਐੱਸ.ਐੱਚ. ਓ. ਭਗਵੰਤ ਭੁੱਲਰ ਦਾ ਕਹਿਣਾ ਹੈ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਫਿਲਹਾਲ ਪੀੜਤ ਧਿਰ ਦਾ ਕਹਿਣਾ ਹੈ ਕਿ ਉਹ ਚੋਰੀ ਹੋਏ ਸਾਮਾਨ ਦੀ ਡਿਟੇਲ ਬਣਾ ਰਹੇ ਹਨ। ਉਸ ਤੋਂ ਬਾਅਦ ਹੀ ਪੁਲਸ ਨੂੰ ਜਾਣਕਾਰੀ ਦੇਣਗੇ।


Aarti dhillon

Content Editor

Related News