ਕੰਧ ਟੱਪ ਘਰ ''ਚ ਵੜੇ ਚੋਰ, ਔਰਤ ਦੀ ਮੁਸਤੈਦੀ ਨਾਲ ਆ ਗਿਆ ਕਾਬੂ, ਹੋਈ ਰੱਜ ਕੇ ਛਿੱਤਰ-ਪਰੇਡ

Tuesday, Aug 06, 2024 - 09:24 PM (IST)

ਹਾਜੀਪੁਰ (ਹਰਵਿਦੰਰ ਜੋਸ਼ੀ) : ਪਿੰਡ ਨੰਗਲ ਬਿਹਾਲਾ ਦੇ ਬੰਠਾ ਰੋਡ 'ਤੇ ਸਥਿਤ ਘਰ 'ਚ ਤਿੰਨ ਚੋਰ ਦਾਖਲ ਹੋਏ। ਘਰ 'ਚ ਮੌਜੂਦ ਔਰਤ ਦੀ ਚੌਕਸੀ ਕਾਰਨ ਉਸ ਦੇ ਪਤੀ ਦਾ ਫੋਨ ਆਉਣ 'ਤੇ ਪਿੰਡ ਵਾਸੀਆਂ ਨੇ ਘਰ ਨੂੰ ਘੇਰਾ ਪਾ ਲਿਆ ਅਤੇ ਚੋਰ ਨੂੰ ਫੜ ਲਿਆ। ਪਰ ਇਸ ਦੌਰਾਨ ਦੋ ਹੋਰ ਚੋਰ ਭੱਜਣ ਵਿੱਚ ਕਾਮਯਾਬ ਹੋ ਗਏ। ਪਿੰਡ ਵਾਸੀਆਂ ਨੇ ਫੜੇ ਗਏ ਚੋਰ ਦੀ ਬੁਰੀ ਤਰ੍ਹਾਂ ਛਿੱਤਰ ਪਰੇਡ ਕੀਤੀ।

ਮੌਕੇ 'ਤੇ ਪਹੁੰਚੀ ਪੁਲਸ ਤੇ ਪਿੰਡ ਵਾਸੀਆਂ ਵਿਚਾਲੇ ਤਕਰਾਰ ਤੋਂ ਬਾਅਦ ਪੁਲਸ ਚੋਰ ਨੂੰ ਆਪਣੇ ਨਾਲ ਲੈ ਗਈ। ਫਿਲਹਾਲ ਫੜੇ ਗਏ ਚੋਰ ਬਾਰੇ ਪੂਰੀ ਜਾਣਕਾਰੀ ਨਹੀਂ ਮਿਲ ਸਕੀ ਹੈ। ਪਰ ਪਤਾ ਚੱਲ ਰਿਹਾ ਹੈ ਕਿ ਉਹ ਮੁਕੇਰੀਆਂ ਦੇ ਕਿਸੇ ਪਿੰਡ ਦਾ ਰਹਿਣ ਵਾਲਾ ਹੈ। ਇਸ ਦੇ ਨਾਲ ਹੀ ਹਾਜੀਪੁਰ ਪੁਲਸ ਨੇ ਫੜੇ ਗਏ ਚੋਰ ਦੇ ਹੋਰ ਸਾਥੀਆਂ ਦੇ ਨਾਮ ਅਤੇ ਪਤੇ ਲੈਣੇ ਸ਼ੁਰੂ ਕਰ ਦਿੱਤੇ ਹਨ। 

ਇਹ ਵੀ ਪੜ੍ਹੋ- ਗੁਰਦੁਆਰਾ ਸਾਹਿਬ 'ਚ ਚਾਹ ਦੇ ਲੰਗਰ ਦੌਰਾਨ ਹੋ ਗਈ ਵੱਡੀ ਵਾਰਦਾਤ, ਨਿਹੰਗ ਨੇ ਤਲਵਾਰ ਨਾਲ ਵੱਢ'ਤਾ ਨੌਜਵਾਨ

ਜਾਣਕਾਰੀ ਦਿੰਦਿਆਂ ਘਰ ਦੀ ਔਰਤ ਵੰਦਨਾ ਨੇ ਦੱਸਿਆ ਕਿ ਪਰਿਵਾਰ ਦੇ ਬਾਕੀ ਮੈਂਬਰ ਕਿਸੇ ਕੰਮ ਲਈ ਘਰੋਂ ਬਾਹਰ ਗਏ ਹੋਏ ਸਨ। ਮੈਂ ਅਤੇ ਮੇਰਾ ਪਤੀ ਘਰ ਵਿੱਚ ਮੌਜੂਦ ਸੀ। ਡਰਾਇੰਗ ਰੂਮ ਵਿੱਚ ਕੰਮ ਕਰਦਿਆਂ ਮੈਂ ਤਿੰਨ ਅਣਪਛਾਤੇ ਵਿਅਕਤੀਆਂ ਨੂੰ ਘਰ ਦੀ ਮੂਹਰਲੀ ਕੰਧ ’ਤੇ ਚੜ੍ਹਦੇ ਦੇਖਿਆ। ਇਹ ਸਭ ਦੇਖਦਿਆਂ ਹੀ ਮੈਂ ਆਪਣੇ ਪਤੀ ਨੂੰ ਦੱਸਿਆ ਜਿਸ ਨੇ ਗੁਆਂਢੀਆਂ ਨੂੰ ਫੋਨ ਕਰਕੇ ਪਹਿਲਾਂ ਸੂਚਨਾ ਦਿੱਤੀ। ਅਤੇ ਜਦੋਂ ਚੋਰਾਂ ਵਿੱਚੋਂ ਇੱਕ ਘਰ ਵਿੱਚ ਦਾਖਲ ਹੋਇਆ, ਤਾਂ ਉਸ ਨੂੰ ਪਤੀ ਨੇ ਫੜ ਲਿਆ। ਜਦਕਿ ਦੋ ਚੋਰ ਭੱਜਣ ਵਿੱਚ ਕਾਮਯਾਬ ਹੋ ਗਏ। ਫੜੇ ਗਏ ਚੋਰ ਦੀ ਪਿੰਡ ਵਾਸੀਆਂ ਨੇ ਰੱਜ ਕੇ ਕੁੱਟਮਾਰ ਕੀਤੀ।

ਇਹ ਵੀ ਪੜ੍ਹੋ- ਫੌਜੀ ਪਤੀ ਡਿਊਟੀ 'ਤੇ ਰਹਿੰਦੈ ਬਾਹਰ, ਪਿੱਛੋਂ ਜੇਠ ਨਾਲ ਬਣ ਗਏ ਨਾਜਾਇਜ਼ ਸਬੰਧ, ਧੀ ਨੇ ਦੇਖ ਲਿਆ ਤਾਂ ਮਾਂ ਬਣੀ ਹੈਵਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News