ਚੋਰ ਦਾ ਖ਼ੁਲਾਸਾ, ਚੋਰੀ ਦੇ ਮੋਟਰਸਾਈਕਲ ਦੇ ਬਦਲੇ ਮਿਲਦੈ 3500 ਰੁਪਏ ਦਾ ਚਿੱਟਾ
Thursday, Jul 02, 2026 - 11:51 AM (IST)
ਜਲੰਧਰ (ਸ. ਹ.)–ਖਿੰਗਰਾ ਗੇਟ ਇਲਾਕੇ ਵਿਚ ਮੋਟਰਸਾਈਕਲ ਚੋਰੀ ਕਰਨ ਦੀ ਫਿਰਾਕ ਵਿਚ ਘੁੰਮ ਰਹੇ ਚੋਰ ਨੂੰ ਲੋਕਾਂ ਨੇ ਕਾਬੂ ਕਰ ਲਿਆ। ਇਕ ਦਿਨ ਪਹਿਲਾਂ ਇਸੇ ਚੋਰ ਨੇ ਖਿੰਗਰਾ ਗੇਟ ਇਲਾਕੇ ਵਿਚੋਂ ਸਪਲੈਂਡਰ ਮੋਟਰਸਾਈਕਲ ਚੋਰੀ ਕੀਤਾ ਸੀ, ਜੋ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਿਆ। ਜਿਵੇਂ ਹੀ ਮੋਟਰਸਾਈਕਲ ਮਾਲਕ ਨੂੰ ਪਤਾ ਲੱਗਾ ਕਿ ਉਹ ਦੋਬਾਰਾ ਮੋਟਰਸਾਈਕਲ ਚੋਰੀ ਕਰਨ ਲਈ ਖੁਰਲਾ ਕਿੰਗਰਾ ਵਿਚ ਘੁੰਮ ਰਿਹਾ ਹੈ ਤਾਂ ਉਸ ਨੂੰ ਪਛਾਣ ਕੇ ਕਾਬੂ ਕਰ ਲਿਆ।
ਇਹ ਵੀ ਪੜ੍ਹੋ: ਪੰਜਾਬ 'ਚ 48 ਘੰਟੇ ਅਹਿਮ! 5 ਦਿਨ ਲਗਾਤਾਰ ਮੀਂਹ, ਵਿਭਾਗ ਵੱਲੋਂ 14 ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ Alert
ਲੋਕਾਂ ਨੇ ਚੋਰ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਨਾਂ ਸ਼ਮਸ਼ੇਰ ਸਿੰਘ ਦੱਸਿਆ। ਉਸ ਨੇ ਮੰਨਿਆ ਕਿ ਉਸ ਨੇ ਇਕ ਦਿਨ ਪਹਿਲਾਂ ਚੋਰੀ ਕੀਤਾ ਮੋਟਰਸਾਈਕਲ ਲੰਮਾ ਪਿੰਡ ਦੇ ਕਬਾੜੀਏ ਦਵਿੰਦਰ ਨੂੰ ਵੇਚਿਆ ਸੀ। ਉਸ ਦੀ ਕੀਮਤ 3500 ਰੁਪਏ ਲਗਾਈ ਗਈ ਸੀ, ਜਿਸ ਦੇ ਬਦਲੇ ਉਸ ਨੂੰ 3500 ਰੁਪਏ ਦਾ ਚਿੱਟਾ ਮਿਲ ਗਿਆ ਸੀ। ਸ਼ਮਸ਼ੇਰ ਨੇ ਇਹ ਵੀ ਮੰਨਿਆ ਕਿ ਉਸ ਨੇ ਕੁੱਲ੍ਹ 3 ਮੋਟਰਸਾਈਕਲ ਦਵਿੰਦਰ ਨੂੰ ਵੇਚੇ ਹਨ, ਜਦਕਿ ਉਸ ਖ਼ਿਲਾਫ਼ ਪਹਿਲਾਂ ਵੀ ਇਕ ਕੇਸ ਦਰਜ ਹੈ।
ਜੀਤੂ ਨੇ ਦੱਸਿਆ ਕਿ ਮੰਗਲਵਾਰ ਨੂੰ ਖਿੰਗਰਾ ਗੇਟ ਵਿਚੋਂ ਉਸ ਦਾ ਮੋਟਰਸਾਈਕਲ ਚੋਰੀ ਹੋਇਆ ਸੀ। ਉਨ੍ਹਾਂ ਨੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਇਕ ਨੌਜਵਾਨ ਚਾਬੀ ਲਗਾ ਕੇ ਮੋਟਰਸਾਈਕਲ ਚੋਰੀ ਕਰ ਕੇ ਲਿਜਾਂਦਾ ਹੋਇਆ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਿਆ ਸੀ। ਉਨ੍ਹਾਂ ਨੇ ਸੀ. ਸੀ. ਟੀ. ਵੀ. ਫੁਟੇਜ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ। ਬੁੱਧਵਾਰ ਨੂੰ ਦੋਬਾਰਾ ਉਕਤ ਚੋਰ ਮੋਟਰਸਾਈਕਲ ਚੋਰੀ ਦੀ ਫਿਰਾਕ ਵਿਚ ਘੁੰਮ ਰਿਹਾ ਸੀ, ਜਿਸ ਨੂੰ ਕੁਝ ਲੋਕਾਂ ਨੇ ਪਛਾਣ ਕੇ ਉਸ ਨੂੰ ਫੋਨ ’ਤੇ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: 100 ਰੁਪਏ ਨੇ ਖੋਲ੍ਹ ਤਾਂ ਪੰਜਾਬ ਪੁਲਸ ਦੇ ਮੁਲਾਜ਼ਮ ਦਾ ਵੱਡਾ ਰਾਜ਼! ਹੈਰਾਨੀਜਨਕ ਕਾਰੇ ਦੀ ਵੀਡੀਓ ਵਾਇਰਲ
ਉਸ ਨੇ ਤੁਰੰਤ ਭਰਾਵਾਂ ਨੂੰ ਚੋਰ ਬਾਰੇ ਦੱਸਿਆ, ਜਿਸ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ ਗਿਆ। ਮੁਲਜ਼ਮ ਤੋਂ ਕੁਝ ਚਾਬੀਆਂ ਵੀ ਮਿਲੀਆਂ ਹਨ। ਮੁਲਜ਼ਮ ਸ਼ਮਸ਼ੇਰ ਸਿੰਘ ਨੇ ਮੰਨਿਆ ਕਿ ਉਹ ਸਿਰਫ਼ ਪੁਰਾਣੇ ਸਪਲੈਂਡਰ ਮੋਟਰਸਾਈਕਲ ਚੋਰੀ ਕਰਦਾ ਸੀ ਕਿਉਂਕਿ ਉਨ੍ਹਾਂ ਦਾ ਲਾਕ ਜਲਦੀ ਖੁੱਲ੍ਹ ਜਾਂਦਾ ਹੈ। ਇਕ ਮੋਟਰਸਾਈਕਲ 3 ਹਜ਼ਾਰ ਤੋਂ 3500 ਰੁਪਏ ਵਿਚ ਵਿਕਦਾ ਹੈ ਅਤੇ ਉਹ ਸਾਰੇ ਮੋਟਰਸਾਈਕਲ ਦਵਿੰਦਰ ਨੂੰ ਵੇਚਦਾ ਸੀ। ਦਵਿੰਦਰ ਪੈਸਿਆਂ ਬਦਲੇ ਉਸ ਨੂੰ ਚਿੱਟਾ ਦਿੰਦਾ ਸੀ। ਚੋਰ ਨੂੰ ਲੈ ਕੇ ਪੁਲਸ ਨੂੰ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਥਾਣਾ ਨੰਬਰ 3 ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਉਸ ਨੂੰ ਕਾਬੂ ਕਰ ਲਿਆ। ਪੁਲਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਕਬਾੜੀਆ ਦਵਿੰਦਰ ਕਦੋਂ ਤਕ ਪੁਲਸ ਦੇ ਹੱਥੇ ਚੜ੍ਹਦਾ ਹੈ, ਜੋ ਚੋਰਾਂ ਨੂੰ ਮੋਟਰਸਾਈਕਲ ਬਦਲੇ ਚਿੱਟਾ ਵੇਚਦਾ ਸੀ।
ਇਹ ਵੀ ਪੜ੍ਹੋ: ਕਹਿਰ ਓ ਰੱਬਾ! ਨਾਨਕੇ ਛੁੱਟੀਆਂ ਕੱਟਣ ਗਏ ਜਵਾਕ ਦੀ ਕਰੰਟ ਲੱਗਣ ਨਾਲ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
