ਕਰਵਾਚੌਥ ਮੌਕੇ ਸੁਲਤਾਨਪੁਰ ਲੋਧੀ ਦੇ ਬਾਜ਼ਾਰਾਂ ’ਚ ਲੱਗੀਆਂ ਰੌਣਕਾਂ

10/31/2023 4:02:07 PM

ਸੁਲਤਾਨਪੁਰ ਲੋਧੀ (ਧੀਰ) : ਪਤੀ ਦੀ ਲੰਮੀ ਉਮਰ ਲਈ ਰੱਖੇ ਜਾਣ ਵਾਲੇ ਕਰਵਾਚੌਥ ਵਰਤ ਨੂੰ ਲੈ ਕੇ ਔਰਤਾਂ ’ਚ ਖਰੀਦਦਾਰੀ ਦੇ ਕ੍ਰੇਜ਼ ਕਾਰਨ ਸੁਲਤਾਨਪੁਰ ਲੋਧੀ ਦੇ ਬਾਜ਼ਾਰ ’ਚ ਰੌਣਕ ਵੱਧ ਗਈ ਹੈ। ਵਰਤ ’ਚ ਸਿਰਫ ਇਕ ਦਿਨ ਬਾਕੀ ਰਹਿਣ ਕਾਰਨ ਔਰਤਾਂ, ਲੜਕੀਆਂ ਭਾਰੀ ਸੰਖਿਆ ’ਚ ਮਨਿਆਰੀ, ਬਿਊਰੀ ਪਾਰਲਰਾਂ ’ਚ ਪਹੁੰਚ ਰਹੀਆਂ ਹਨ।

ਆਨਲਾਈਨ ਸ਼ਾਪਿੰਗ ਦੇ ਕ੍ਰੇਜ਼ ਦੇ ਬਾਵਜੂਦ ਔਰਤਾਂ ਬਾਜ਼ਾਰ ’ਚੋਂ ਕਰਵਾ ਚੌਥ ਵਰਤ ਦੀ ਪੂਜਾ ਲਈ ਪ੍ਰਯੋਗ ਕੀਤੀਆਂ ਜਾਣ ਵਾਲੀਆਂ ਵਸਤੂਆਂ ਜਿਵੇਂ ਸੁਹਾਗੀ, ਨਾਰੀਅਲ, ਕਰਵੇ ਦੀ ਜੰਮ ਕੇ ਖਰੀਦਦਾਰੀ ਕਰ ਰਹੀਆਂ ਹਨ। ਉੱਧਰ, ਵਰਤ ਰੱਖਣ ਤੋਂ ਪਹਿਲਾਂ ਉਪਯੋਗ ਹੋਣ ਵਾਲੀਆਂ ਵਸਤੂਆਂ ਜਿਵੇਂ ਸੇਵੀਆਂ, ਮਠਿਆਈਆਂ ਦੀ ਵੀ ਖੂਬ ਵਿਕਰੀ ਹੋਈ। ਇਸ ਤਰ੍ਹਾਂ ਮੱਧ ਵਰਗ, ਗਰੀਬ ਵਰਗ ਪਰਿਵਾਰ ਨਾਲ ਸਬੰਧਤ ਜ਼ਿਆਦਾਤਰ ਔਰਤਾਂ ਆਨਲਾਈਨ ਸ਼ਾਪਿੰਗ ਦੇ ਕ੍ਰੇਜ਼ ਨੂੰ ਛੱਡ ਕੇ ਬਾਜ਼ਾਰ ’ਚ ਹੀ ਜਿਊਲਰੀ, ਗਾਰਮੈਂਟਸ, ਕਾਸਮੈਟਿਕ ਦੀ ਖਰੀਦਦਾਰੀ ਕਰਨਾ ਬਿਹਤਰ ਸਮਝ ਰਹੀਆਂ ਹਨ। ਦੁਕਾਨਦਾਰ ਅਸ਼ੋਕ ਗਰਗ ਦੇ ਅਨੁਸਾਰ ਇਸ ਵਾਰ ਮੈਟ ਫਿਨਿਸ਼ ਦੀ ਵੈਰਾਇਟੀ ਸਭ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੀ ਹੈ ਅਤੇ ਸਭ ਤੋਂ ਜ਼ਿਆਦਾ ਇਸੇ ਵੈਰਾਇਟੀ ਦੀ ਵਿਕਰੀ ਹੋ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਸਕੂਲਾਂ ਦਾ ਸਮਾਂ ਬਦਲਿਆ, 1 ਨਵੰਬਰ ਤੋਂ ਲਾਗੂ ਹੋਵੇਗੀ ਨਵੀਂ Timing

ਕਰਵਾ ਚੌਥ ਦਾ ਤਿਉਹਾਰ ਨੇੜੇ ਆਉਂਦੇ ਹੀ ਬਾਜ਼ਾਰ ’ਚ ਆਰਟੀਫੀਸ਼ੀਅਲ ਜਿਊਲਰੀ ਦੀ ਮੰਗ ਵੀ ਤੇਜ਼ ਹੋ ਗਈ ਹੈ। ਆਰਟੀਫੀਸ਼ੀਅਲ ਜਿਊਲਰੀ ’ਚ ਮੰਗਲਸੂਤਰ, ਚੂੜੀਆਂ ਤੇ ਪੈਂਡੇਂਟ ਸੈਟ ਦੀ ਬਾਜ਼ਾਰ ’ਚ ਸਭ ਤੋਂ ਜ਼ਿਆਦਾ ਮੰਗ ਹੈ। ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚ ਨਕਲੀ ਗਹਿਣਿਆਂ ਦੀਆਂ ਦੁਕਾਨਾਂ ਸਜੀਆਂ ਹਨ, ਜਿੱਥੇ ਸਾਰਾ ਦਿਨ ਭੀੜ ਜੁਟੀ ਰਹੀ। ਆਰਟੀਫੀਸ਼ੀਅਲ ਜਿਊਲਰੀ ’ਚ ਆਏ ਡਿਜਾਇਨ ਸੋਨੇ ਤੇ ਹੀਰੇ ਦੇ ਗਹਿਣਿਆਂ ਨੂੰ ਵੀ ਮਾਤ ਦੇ ਰਹੇ ਹਨ।

ਕੋਰੋਨਾ ਮਹਾਮਾਰੀ ਤੋਂ ਪਹਿਲਾਂ ਜਿੱਥੇ ਹਰ ਤਿਉਹਾਰ ਤੇ ਬਾਜ਼ਾਰਾਂ ’ਚ ਚੀਨ ਦਾ ਸਾਇਆ ਨਜ਼ਰ ਨਹੀਂ ਆਇਆ, ਉੱਥੇ ਇਸ ਵਾਰ ਬਾਜ਼ਾਰ ’ਚ ਪਾਰੰਪਰਿਕ ਮਿੱਟੀ ਦੇ ਦੀਵੇ ਤੇ ਕਰਵੇ ਆਏ ਹਨ। ਬਾਜ਼ਾਰ ’ਚ ਕਿਤੇ ਵੀ ਚਾਈਨੀਜ਼ ਦੀਵਿਆਂ ਦੇ ਸਟਾਲ ਨਹੀਂ ਲੱਗੇ ਤੇ ਨਾ ਹੀ ਦੁਕਾਨਾਂ ’ਤੇ ਇਸ ਵਾਰ ਚੀਨ ਦਾ ਬਣਿਆ ਸਜਾਵਟੀ ਸਾਮਾਨ ਨਜ਼ਰ ਆ ਰਿਹਾ ਹੈ। ਬਾਜ਼ਾਰ ’ਚ ਭਾਰਤੀ ਸਜਾਵਟੀ ਸਾਮਾਨ ਹਨ, ਜਿਨ੍ਹਾਂ ਦੀ ਚੰਗੀ ਖਰੀਦਦਾਰੀ ਹੋ ਰਹੀ ਹੈ। ਅਜਿਹੇ ’ਚ ਸਾਫ ਹੈ ਕਿ ਇਸ ਵਾਰ ਦੀ ਦੀਵਾਲੀ ਵੀ ਚਾਈਨੀਜ਼ ਦੀਵਿਆਂ ਤੇ ਇਲੈਕਟ੍ਰੋਨਿਕ ਲੜੀਆਂ ਤੋਂ ਮੁਕਤ ਹੋਵੇਗੀ।

ਇਹ ਵੀ ਪੜ੍ਹੋ : ਏਜੰਸੀਆਂ ਨੇ ਝੋਨੇ ਦੇ ਖਰੀਦ ਦੇ 51.43 ਫੀਸਦੀ ਟੀਚੇ ਨੂੰ ਕੀਤੀ ਪੂਰਾ : ਡਿਪਟੀ ਕਮਿਸ਼ਨਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Anuradha

Content Editor

Related News