ਗੱਲੇ ’ਚ ਰੱਖੇ 52 ਹਜ਼ਾਰ ਰੁਪਏ ਚੋਰੀ ਕਰ ਕੇ ਲੈ ਗਿਆ

09/30/2018 5:32:25 AM

ਜਲੰਧਰ,  (ਕਮਲੇਸ਼)-  ਐੱਸ. ਡੀ. ਕਾਲਜ ਦੇ ਨੇੜੇ ਸਥਿਤ ਬੰਟੀ ਅਰੋੜਾ ਦੀ ਕੱਪੜਿਆਂ ਦੀ  ਦੁਕਾਨ ਸਟਾਰ ਕੁਲੈਕਸ਼ਨ ਤੋਂ ਚੋਰ 52 ਹਜ਼ਾਰ ਦੀ ਨਕਦੀ ਚੋਰੀ ਕਰ ਕੇ ਲੈ ਗਿਆ। 27 ਸਤੰਬਰ  ਨੂੰ ਹੋਈ ਚੋਰੀ ਦੀ ਇਹ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ। 
ਦੁਕਾਨ ਦੇ  ਮਾਲਕ ਬੰਟੀ ਅਰੋੜਾ ਨੇ ਦੱਸਿਆ ਕਿ ਉਹ ਸਵੇਰੇ 10.40 ਵਜੇ ਆਪਣੀ ਦੁਕਾਨ ਦੇ ਸਾਹਮਣੇ ਮੰਦਰ  ਵਿਚ ਮੱਥਾ ਟੇਕਣ ਗਏ ਸੀ। ਮੰਦਰ ਤੋਂ ਮੱਥਾ ਟੇਕਣ  ਦੇ ਬਾਅਦ ਉਹ  ਆਪਣੀ ਦੁਕਾਨ ’ਤੇ ਆਏ ਤਾਂ ਦੇਖਿਆ ਕਿ ਗੱਲੇ ਵਿਚ ਰੱਖੀ 52 ਹਜ਼ਾਰ ਦੀ ਨਕਦੀ ਗਾਇਬ ਸੀ।  ਸੀ. ਸੀ. ਟੀ.  ਵੀ. ਕੈਮਰੇ ਤੋਂ ਪਤਾ ਲੱਗਾ ਕਿ ਜਦੋਂ ਉਹ ਮੰਦਰ ਗਏ ਸਨ ਤਾਂ ਉਨ੍ਹਾਂ ਪਿੱਛੋਂ ਇਕ  ਨੌਜਵਾਨ ਦੁਕਾਨ ਵਿਚ ਦਾਖਲ ਹੋਇਆ ਅਤੇ ਗੱਲੇ ਵਿਚ ਰੱਖੀ 52 ਹਜ਼ਾਰ ਦੀ ਨਕਦੀ ’ਤੇ ਹੱਥ ਸਾਫ  ਕਰ ਗਿਆ। 
ਉਨ੍ਹਾਂ ਦੱਸਿਆ ਕਿ ਇਕ ਦਿਨ ਪਹਿਲਾਂ ਹੀ ਉਨ੍ਹਾਂ ਨੇ ਮਾਰਕੀਟ ਵਿਚੋਂ ਕਮੇਟੀ ਦੇ  ਪੈਸੇ ਇਕੱਠੇ ਕੀਤੇ ਹਨ।
 ਸੀ. ਸੀ. ਟੀ. ਵੀ. ਫੁਟੇਜ ਤੋਂ ਇਹ ਪਤਾ ਲੱਗਾ ਕਿ ਨਕਦੀ ’ਤੇ  ਹੱਥ ਸਾਫ ਕਰਨ ਵਾਲਾ ਨੌਜਵਾਨ ਪਹਿਲਾਂ ਵੀ ਇਲਾਕੇ ਵਿਚ ਦੇਖਿਆ ਗਿਆ ਸੀ।  ਨੌਜਵਾਨ ਬਹੁਤ  ਹੀ ਆਰਾਮ ਨਾਲ ਦਿਨ ਵਿਚ ਹੀ  ਉਨ੍ਹਾਂ ਦੀ ਦੁਕਾਨ ’ਚ ਆਇਆ ਅਤੇ ਚੋਰੀ ਦੀ ਵਾਰਦਾਤ ਨੂੰ  ਅੰਜਾਮ ਦੇ ਕੇ ਚਲਾ ਗਿਆ। ਬਾਰਾਂਦਰੀ ਪੁਲਸ ਨੂੰ ਮਾਮਲੇ ਦੀ ਸ਼ਿਕਾਇਤ ਦੇ ਦਿੱਤੀ ਗਈ।  ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। 


Related News