ਬੁੱਲ੍ਹੋਵਾਲ ਪੁਲਸ ਵੱਲੋਂ ਚੋਰੀ ਦੀਆਂ ਵਾਲੀਆਂ ਸਮੇਤ ਦੋ ਕਾਬੂ

10/08/2018 1:21:15 AM

ਬੁੱਲ੍ਹੋਵਾਲ,  (ਜਸਵਿੰਦਰਜੀਤ)-  ਜ਼ਿਲਾ ਪੁਲਸ ਮੁਖੀ ਦੀਆਂ ਹਦਾਇਤਾਂ ਅਨੁਸਾਰ ਅਤੇ ਡੀ. ਐੱਸ. ਪੀ. (ਦਿਹਾਤੀ) ਦਲਜੀਤ ਸਿੰਘ ਖੱਖ ਵੱਲੋਂ ਨਸ਼ਿਆਂ ਦਾ ਧੰਦਾ ਕਰਨ ਵਾਲਿਆਂ, ਚੋਰੀਆਂ ਤੇ ਲੁੱਟਾਂ-ਖੋਹਾਂ ਕਰਨ ਵਾਲਿਆਂ  ਖਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਪੁਲਸ ਥਾਣਾ ਬੁੱਲ੍ਹੋਵਾਲ ਦੇ ਮੁੱਖ ਅਫਸਰ ਕਮਲਜੀਤ ਸਿੰਘ ਦੀ ਅਗਵਾਈ ਵਿਚ ਏ. ਐੱਸ. ਆਈ. ਰਾਜਵਿੰਦਰ ਸਿੰਘ ਅਤੇ ਏ. ਐੱਸ. ਆਈ. ਬਲਵਿੰਦਰ ਸਿੰਘ ਦੀ ਪੁਲਸ ਪਾਰਟੀ ਨੇ ਦੋ ਵਿਅਕਤੀਆਂ ਨੂੰ ਚੋਰੀ ਦੀ ਵਾਰਦਾਤ ਸਬੰਧੀ ਗ੍ਰਿਫਤਾਰ ਕੀਤਾ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ ਉਰਫ ਗਿੰਦਰ ਪੁੱਤਰ ਹੰਸ ਰਾਜ ਵਾਸੀ ਰਾਏਪੁਰ ਅਤੇ ਕੁਲਜੀਤ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਵਡਾਲਾ ਮਾਹੀ ਥਾਣਾ ਬੁੱਲ੍ਹੋਵਾਲ ਨੂੰ ਦੌਰਾਨੇ ਗਸ਼ਤ ਕਾਬੂ ਕਰ ਕੇ ਉਨ੍ਹਾਂ ਕੋਲੋਂ ਗੁਰਮੀਤ ਕੌਰ ਪਤਨੀ ਸਾਧੂ ਸਿੰਘ ਰਾਏਪੁਰ ਕੋਲੋਂ ਖੋਹੀਆਂ  ਸੋਨੇ ਦੀਆਂ ਵਾਲੀਆਂ ਬਰਾਮਦ ਕੀਤੀਆਂ ਹਨ। ਗ੍ਰਿਫਤਾਰ ਵਿਅਕਤੀਆਂ ਕੋਲੋਂ ਪੁਲਸ ਵੱਲੋਂ ਹੋਰ ਵੀ ਚੋਰੀਆਂ ਸਬੰਧੀ ਪੁੱਛ- ਪਡ਼ਤਾਲ ਕੀਤੀ ਜਾ ਰਹੀ ਹੈ।


Related News