ਚਾਈਨਾ ਡੋਰ ਦੀ ਲਪੇਟ ''ਚ ਆਇਆ ਨੌਜਵਾਨ, ਮੂੰਹ ਤੋਂ ਗਰਦਨ ਤੱਕ ਲੱਗੇ ਕਰੀਬ 40 ਟਾਂਕੇ
Friday, Jan 27, 2023 - 01:41 PM (IST)

ਫਗਵਾੜਾ (ਸੋਨੂੰ)- ਫਗਵਾੜਾ 'ਚ ਅੱਜ ਸਕੂਟੀ 'ਤੇ ਜਾ ਰਿਹਾ ਸਾਹਿਲ ਨਾਂ ਦਾ ਨੌਜਵਾਨ ਚਾਈਨਾ ਡੋਰ ਦਾ ਸ਼ਿਕਾਰ ਹੋ ਗਿਆ। ਦੱਸ ਦੇਈਏ ਕਿ ਉਹ ਨੂਰਮਹਿਲ ਤੋਂ ਵਾਪਸ ਘਰ ਆ ਰਿਹਾ ਸੀ ਕਿ ਇਸ ਦੌਰਾਨ ਉਹ ਚਾਈਨਾ ਡੋਰ ਨਾਲ ਉਲਝ ਗਿਆ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਉਸ ਦਾ ਕਹਿਣਾ ਹੈ ਕਿ ਮੂੰਹ ਤੋਂ ਗਰਦਨ ਤੱਕ ਕਰੀਬ 30 ਤੋਂ 40 ਟਾਂਕੇ ਆਏ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੰਡੇ ਦੀ ਮਾਸੀ ਜਸਮਿੰਦਰ ਨੇ ਦੱਸਿਆ ਕਿ ਸਾਹਿਲ ਨੂਰਮਹਿਲ ਤੋਂ ਘਰ ਪਰਤਦੇ ਸਮੇਂ ਚਾਈਨਾ ਡੋਰ ਦੀ ਲਪੇਟ 'ਚ ਆ ਗਿਆ ਅਤੇ ਉਸ ਦੀ ਹਾਲਤ ਵਿਗੜ ਗਈ। ਸਰਕਾਰ ਦਾਅਵਾ ਕਰ ਰਹੀ ਹੈ ਕਿ ਚਾਈਨਾ ਡੋਰ 'ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਪਰ ਕੋਈ ਅਸਰ ਵਿਖਾਈ ਨਹੀਂ ਦੇ ਰਿਹਾ। ਕੁਝ ਦਿਨ ਪਹਿਲਾਂ ਮੇਰਾ ਪੁੱਤਰ ਵੀ ਚਾਈਨਾ ਡੋਰ ਦਾ ਸ਼ਿਕਾਰ ਹੋਇਆ ਸੀ ਅਤੇ ਅੱਜ ਮੇਰੇ ਭਤੀਜੇ ਦਾ ਬੁਰਾ ਹਾਲ ਹੈ। ਅਸੀਂ ਸਰਕਾਰ ਨੂੰ ਇਸ 'ਤੇ ਜਲਦੀ ਤੋਂ ਜਲਦੀ ਕਾਰਵਾਈ ਕਰਨ ਦੀ ਅਪੀਲ ਕਰਦੇ ਹਾਂ।
ਇਹ ਵੀ ਪੜ੍ਹੋ : ਫਗਵਾੜਾ 'ਚ ਫੈਲੀ ਦਹਿਸ਼ਤ, ਕਰਿਆਨਾ ਵਪਾਰੀ ਨੂੰ ਮਾਰੀ ਗੋਲੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।