ਪੁਲਸ ਚੌਕੀ ਤੋਂ ਕੁਝ ਦੂਰੀ ''ਤੇ ਖੜ੍ਹੇ ਟਰੱਕ ਨੂੰ ਲਾਈ ਅੱਗ

10/03/2019 2:08:22 AM

ਜਲੰਧਰ (ਜ. ਬ.)- ਫੋਕਲ ਪੁਆਇੰਟ ਚੌਕੀ ਤੋਂ ਕੁਝ ਦੂਰੀ 'ਤੇ ਖੜ੍ਹੇ ਇਕ ਟਰੱਕ ਨੂੰ ਸ਼ਰਾਰਤੀ ਤੱਤਾਂ ਨੇ ਅੱਗ ਲਗਾ ਦਿੱਤੀ। ਟਰੱਕ ਡਰਾਈਵਰ ਪੁਲਸ ਚੌਕੀ ਕੋਲ ਸਥਿਤ ਇਕ ਢਾਬੇ ਦੇ ਬਾਹਰ ਟਰੱਕ ਖੜ੍ਹਾ ਕਰ ਕੇ ਆਪਣੇ ਪਿੰਡ ਰਈਆ ਚਲਾ ਗਿਆ ਸੀ। ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਗਈ ਹੈ। ਥਾਣਾ ਨੰ. 8 ਦੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਟਰੱਕ ਡਰਾਈਵਰ ਜੋਗਾ ਸਿੰਘ ਪੁੱਤਰ ਤਰਸੇਮ ਸਿੰਘ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਉਸ ਨੇ ਕਰਨਾਲ 'ਚ ਮਾਲ ਉਤਾਰ ਕੇ ਚੌਕੀ ਫੋਕਲ ਪੁਆਇੰਟ ਕੋਲ ਸਥਿਤ ਢਾਬੇ ਦੇ ਬਾਹਰ ਆਪਣਾ ਟਰੱਕ ਖੜ੍ਹਾ ਕੀਤਾ ਸੀ। ਉਸ ਤੋਂ ਬਾਅਦ ਉਹ ਬੱਸ ਰਾਹੀਂ ਆਪਣੇ ਪਿੰਡ ਚਲਾ ਗਿਆ ਸੀ। ਬੁੱਧਵਾਰ ਦੀ ਸਵੇਰੇ ਉਸ ਦੇ ਸਾਥੀ ਡਰਾਈਵਰ ਦਰਸ਼ਨ ਨੇ ਫੋਨ ਕਰ ਕੇ ਸੂਚਨਾ ਦਿੱਤੀ ਕਿ ਕਿਸੇ ਨੇ ਟਰੱਕ ਨੂੰ ਅੱਗ ਲਗਾ ਦਿੱਤੀ ਹੈ। ਜਦ ਮੌਕੇ 'ਤੇ ਪੁੱਜਾ ਤਾਂ ਸਾਰਾ ਟਰੱਕ ਸੜ ਚੁੱਕਾ ਸੀ। ਜੋਗਾ ਨੇ ਕਿਹਾ ਕਿ ਉਸ ਦੇ ਕਿਸੇ ਨਾਲ ਨਾ ਤਾਂ ਕੋਈ ਰੰਜਿਸ਼ ਹੈ ਅਤੇ ਨਾ ਹੀ ਕੋਈ ਵਿਵਾਦ ਹੋਇਆ ਸੀ। ਸ਼ੱਕ ਹੈ ਕਿ ਟਰੱਕ ਖੜ੍ਹਾ ਕਰਨ ਦੀ ਰੰਜਿਸ਼ ਰੱਖਦੇ ਹੋਏ ਉਸ ਦੇ ਟਰੱਕ ਨੂੰ ਅੱਗ ਲਗਾ ਦਿੱਤੀ ਗਈ। ਜੋਗਾ ਸਿੰਘ ਨੇ ਪੁਲਸ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਕੱਢ ਕੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।


Karan Kumar

Content Editor

Related News