ਬਿਨਾਂ ਲਾਇਸੈਂਸ ਦੇ ਖੋਲ੍ਹਿਆ ਹੋਇਆ ਸੀ ਟਰੈਵਲ ਏਜੰਟ ਦਾ ਦਫ਼ਤਰ, ਪੁਲਸ ਨੇ ਕੀਤਾ ਗ੍ਰਿਫ਼ਤਾਰ
Sunday, Jul 23, 2023 - 01:25 PM (IST)

ਜਲੰਧਰ (ਮਹੇਸ਼)–ਬੱਸ ਅੱਡਾ ਚੌਂਕੀ ਦੀ ਪੁਲਸ ਨੇ ਇਕ ਅਜਿਹੇ ਟਰੈਵਲ ਏਜੰਟ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਹੜਾ ਕਿ ਬੱਸ ਅੱਡੇ ਨੇੜੇ ਹੀ ਗਰੀਨ ਪਾਰਕ ਵਿਚ ਸਿਮਰਨ ਐਂਟਰਪ੍ਰਾਈਜ਼ਿਜ਼ ਦੇ ਨਾਂ ’ਤੇ ਬਿਨਾਂ ਲਾਇਸੈਂਸ ਦੇ ਟਰੈਵਲ ਏਜੰਟ ਦਾ ਆਫਿਸ ਚਲਾ ਰਿਹਾ ਸੀ ਅਤੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰ ਰਿਹਾ ਸੀ।
ਬੱਸ ਅੱਡਾ ਪੁਲਸ ਚੌਂਕੀ ਦੇ ਇੰਚਾਰਜ ਸਬ-ਇੰਸ. ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਮਾਧੋਪੁਰ ਤਹਿਸੀਲ ਫਗਵਾੜਾ ਜ਼ਿਲ੍ਹਾ ਕਪੂਰਥਲਾ ਨਿਵਾਸੀ ਨਰਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਨੇ ਬਿਨਾਂ ਲਾਇਸੈਂਸ ਦੇ ਟਰੈਵਲ ਏਜੰਟ ਦਾ ਆਫਿਸ ਖੋਲ੍ਹਿਆ ਹੋਇਆ ਹੈ ਅਤੇ ਭੋਲੇ-ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰ ਰਿਹਾ ਹੈ। ਪੁਲਸ ਪਾਰਟੀ ਨੇ ਉਸ ਦੇ ਆਫਿਸ ਵਿਚ ਰੇਡ ਕਰਕੇ ਉਸ ਨੂੰ ਕਾਬੂ ਕਰ ਲਿਆ ਅਤੇ ਆਫਿਸ ਨੂੰ ਮੌਕੇ ’ਤੇ ਹੀ ਤਾਲੇ ਲਾ ਦਿੱਤੇ।
ਇਹ ਵੀ ਪੜ੍ਹੋ- ਨਿਹੰਗ ਸਿੰਘਾਂ ਵੱਲੋਂ ਅਗਵਾ ਕੀਤੇ ਪਤੀ-ਪਤਨੀ ਦੇ ਮਾਮਲੇ 'ਚ ਪੁਲਸ ਕਰ ਸਕਦੀ ਹੈ ਵੱਡੇ ਖ਼ੁਲਾਸੇ
ਉਨ੍ਹਾਂ ਦੱਸਿਆ ਕਿ ਮੁਲਜ਼ਮ ਟਰੈਵਲ ਏਜੰਟ ਨਰਿੰਦਰ ਸਿੰਘ ਖ਼ਿਲਾਫ਼ ਥਾਣਾ ਨੰਬਰ 6, ਮਾਡਲ ਟਾਊਨ ਵਿਚ ਆਈ. ਪੀ. ਸੀ. ਦੀ ਧਾਰਾ 420 ਅਤੇ 12 ਪਾਸਪੋਰਟ ਐਕਟ ਤਹਿਤ 165 ਨੰਬਰ ਐੱਫ਼. ਆਈ. ਆਰ. ਦਰਜ ਕੀਤੀ ਗਈ ਹੈ ਅਤੇ ਉਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਪੁਲਸ ਰਿਮਾਂਡ ਲੈ ਕੇ ਉਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ-ਉਜੜਿਆ ਪਰਿਵਾਰ: ਸੰਗੀਤ ਅਧਿਆਪਕ ਨੇ ਚੁੱਕਿਆ ਖ਼ੌਫ਼ਨਾਕ ਕਦਮ, ਇਸ ਹਾਲ 'ਚ ਪੁੱਤ ਨੂੰ ਵੇਖ ਮਾਪਿਆਂ ਦਾ ਨਿਕਲਿਆ ਤ੍ਰਾਹ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ