ਦੂਜੇ ਦਿਨ ਵੀ ਜਾਰੀ ਰਹੀ GST ਵਿਭਾਗ ਦੀ ਸਰਚ: ਟੈਕਸ ਅਦਾਇਗੀ ’ਚ ਗੜਬੜੀ ਕਾਰਨ ਵਪਾਰੀ ਬਣੇ ਨਿਸ਼ਾਨਾ

01/20/2024 12:04:44 PM

ਜਲੰਧਰ (ਪੁਨੀਤ)–ਟੈਕਸ ਵਾਧੇ ਦੇ ਉਦੇਸ਼ ਨਾਲ ਸਟੇਟ ਜੀ. ਐੱਸ. ਟੀ. ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਅਧੀਨ ਸ਼ੁੱਕਰਵਾਰ ਵੀ ਸਰਚ ਮੁਹਿੰਮ ਜਾਰੀ ਰਹੀ। ਸਵੇਰੇ 10 ਵਜੇ ਦੇ ਲਗਭਗ ਵਿਭਾਗੀ ਅਧਿਕਾਰੀਆਂ ਨੇ ਪ੍ਰਤਾਪ ਬਾਗ ਦੇ ਸਾਹਮਣੇ ਸਥਿਤ ਇਲੈਕਟ੍ਰਾਨਿਕ ਸਟੋਰ ਦੇ ਤਾਲੇ ਖੁਲ੍ਹਵਾਏ ਅਤੇ ਛਾਣਬੀਣ ਦਾ ਸਿਲਸਿਲਾ ਸ਼ੁਰੂ ਕੀਤਾ। ਉਥੇ ਹੀ, ਕਈ ਨਵੀਆਂ ਦੁਕਾਨਾਂ ’ਤੇ ਦਬਿਸ਼ ਦੇ ਕੇ ਕਾਗਜ਼ਾਤ ਖੰਗਾਲਦੇ ਹੋਏ ਰਿਕਾਰਡ ਨੂੰ ਜ਼ਬਤ ਕੀਤਾ ਿਗਆ। ਸਟੇਟ ਜੀ. ਐੱਸ. ਟੀ. ਦੀਆਂ ਵੱਖ-ਵੱਖ ਟੀਮਾਂ ਵੱਲੋਂ ਪਿਛਲੇ ਦਿਨੀਂ ਫਗਵਾੜਾ ਗੇਟ ਅਤੇ ਆਸ-ਪਾਸ ਦੇ ਕਈ ਇਲਾਕਿਆਂ ਵਿਚ ਦਬਿਸ਼ ਦਿੰਦੇ ਹੋਏ ਵੱਡੇ ਪੱਧਰ ’ਤੇ ਸਰਚ ਮੁਹਿੰਮ ਚਲਾਈ ਗਈ ਸੀ। ਇਸ ਕਾਰਵਾਈ ਤਹਿਤ ਜੋ ਤੱਥ ਸਾਹਮਣੇ ਆਏ ਹਨ, ਉਸ ਤੋਂ ਪਤਾ ਲੱਗਾ ਹੈ ਕਿ ਟੈਕਸ ਅਦਾਇਗੀ ਿਵਚ ਗੜਬੜੀ ਕਰਨ ਵਾਲੇ ਕਈ ਵਪਾਰੀ ਵਿਭਾਗ ਦਾ ਨਿਸ਼ਾਨਾ ਬਣੇ ਹਨ ਅਤੇ ਕਈ ਆਉਣ ਵਾਲੇ ਿਦਨਾਂ ਵਿਚ ਨਿਸ਼ਾਨਾ ਬਣਨ ਵਾਲੇ ਹਨ। ਿਵਭਾਗੀ ਅਧਿਕਾਰੀਆਂ ਵੱਲੋਂ ਕਈ ਬੰਦ ਪਈਆਂ ਦੁਕਾਨਾਂ ਦੇ ਤਾਲੇ ਵੀ ਖੁਲ੍ਹਵਾਏ ਗਏ।

ਪ੍ਰਤਾਪ ਬਾਗ ਦੇ ਸਾਹਮਣੇ ਵਾਲੇ ਇਲੈਕਟ੍ਰਾਨਿਕ ਸਟੋਰ ’ਤੇ ਵੀਰਵਾਰ ਤੋਂ ਚੱਲ ਰਹੀ ਸਰਚ ਦਾ ਕੰਮ ਪੂਰਾ ਨਹੀਂ ਹੋ ਸਕਿਆ ਸੀ, ਜਿਸ ਕਾਰਨ ਵਿਭਾਗ ਵੱਲੋਂ ਪਿਛਲੇ ਦਿਨੀਂ ਦੁਕਾਨ ਨੂੰ ਸੀਲ ਕਰਨ ਦਾ ਮਨ ਬਣਾਇਆ ਗਿਆ ਸੀ। ਦੁਕਾਨਦਾਰਾਂ ਦੇ ਵਿਚ-ਬਚਾਅ ਕਰਨ ਕਾਰਨ ਅਤੇ ਭਰੋਸਾ ਮਿਲਣ ’ਤੇ ਿਵਭਾਗ ਵੱਲੋਂ ਦੁਕਾਨ ਨੂੰ ਸੀਲ ਨਹੀਂ ਕੀਤਾ ਗਿਆ। ਅਧਿਕਾਰੀਆਂ ਨੇ ਸ਼ੁੱਕਰਵਾਰ ਸਵੇਰੇ 9.30 ’ਤੇ ਦੁਬਾਰਾ ਸਰਚ ਜਾਰੀ ਕਰਨ ਲਈ ਸਮਾਂ ਦਿੱਤਾ ਸੀ। ਇਸੇ ਲਡ਼ੀ ਵਿਚ ਵਿਭਾਗੀ ਅਧਿਕਾਰੀਆਂ ਨੇ ਸਵੇਰੇ 9.30 ’ਤੇ ਬਾਜ਼ਾਰ ’ਚ ਦਬਿਸ਼ ਦੇ ਕੇ ਕੰਮ ਸ਼ੁਰੂ ਕੀਤਾ।

ਇਹ ਵੀ ਪੜ੍ਹੋ : ਏਜੰਟਾਂ ਖ਼ਿਲਾਫ਼ ਸ਼ਿਕੰਜਾ ਕੱਸਣ ਦੀ ਤਿਆਰੀ 'ਚ ਰਿਜ਼ਨਲ ਪਾਸਪੋਰਟ ਅਫ਼ਸਰ, ਇੰਝ ਰੱਖੀ ਜਾਵੇਗੀ ਚੱਪੇ-ਚੱਪੇ 'ਤੇ ਨਜ਼ਰ

ਵੇਖਣ ਵਿਚ ਆਇਆ ਕਿ ਕਈ ਦੁਕਾਨਾਂ ਦੇ ਸਟੋਰ ਖੁਲ੍ਹਵਾਏ ਗਏ ਅਤੇ ਮਾਲ ਦੀਆਂ ਲਿਸਟਾਂ ਬਣਾਈਆਂ ਗਈਆਂ। ਇਸ ਦੌਰਾਨ ਵੱਡੇ ਪੱਧਰ ’ਤੇ ਕੱਚੀਆਂ ਪਰਚੀਆਂ ਅਤੇ ਹੋਰ ਕਾਗਜ਼ਾਤ ਜ਼ਬਤ ਹੋਏ ਹਨ, ਜਿਸ ਦੇ ਆਧਾਰ ’ਤੇ ਆਉਣ ਵਾਲੇ ਦਿਨਾਂ ਵਿਚ ਵੱਡੀ ਕਾਰਵਾਈ ਹੋਵੇਗੀ ਅਤੇ ਜੁਰਮਾਨਾ ਲਗਾਇਆ ਜਾਵੇਗਾ। ਵਿਭਾਗ ਵੱਲੋਂ ਬੀਤੇ ਿਦਨੀਂ ਕਿਤਾਬਾਂ ਦੀ ਮਾਰਕੀਟ ਅਤੇ ਹੁਣ ਇਲੈਕਟ੍ਰਾਨਿਕ, ਪਾਈਪਾਂ, ਕਰਿਆਨਾ ਅਤੇ ਹੋਰ ਵਪਾਰਾਂ ’ਤੇ ਦਬਿਸ਼ ਦਿੱਤੀ ਜਾ ਰਹੀ ਹੈ। ਨਾਂ ਨਾ ਛਾਪਣ ਦੀ ਸੂਰਤ ਵਿਚ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਸੀ ਕਿ ਵਿਭਾਗ ਵੱਲੋਂ ਵੀਰਵਾਰ ਨੂੰ ਕੀਤੀ ਗਈ ਛਾਪੇਮਾਰੀ ਦੌਰਾਨ ਕਈ ਅਹਿਮ ਦਸਤਾਵੇਜ਼ ਹੱਥ ਲੱਗੇ ਹਨ।

ਰੁਕੇਗੀ ਨਹੀਂ ਮੁਹਿੰਮ, ਕੱਸੇਗਾ ਸ਼ਿਕੰਜਾ
ਬੀ ਟੂ ਬੀ ਤਹਿਤ ਹੋਣ ਵਾਲੀ ਬਿਲਿੰਗ ਨੂੰ ਵਿਭਾਗ ਵੱਲੋਂ ਫੋਕਸ ਕੀਤਾ ਜਾ ਰਿਹਾ ਹੈ। ਇਸੇ ਕਾਰਨ ਕਈ ਦੂਜੇ ਦੁਕਾਨਦਾਰਾਂ ਨੂੰ ਵੀ ਟਾਰਗੈੱਟ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਆਪਸ ਵਿਚ ਵਪਾਰ ਕਰਕੇ ਟੈਕਸ ਬਚਾਉਣ ਦੀ ਕੋਸ਼ਿਸ਼ ਕਰਨ ਵਾਲੇ ਬਚ ਨਹੀਂ ਸਕਣਗੇ। ਆਉਣ ਵਾਲੇ ਿਦਨਾਂ ਵਿਚ ਕਈਆਂ ’ਤੇ ਦਬਿਸ਼ ਦਿੱਤੀ ਜਾ ਸਕਦੀ ਹੈ। ਦੱਸਿਆ ਜਾ ਿਰਹਾ ਹੈ ਕਿ ਵਿਭਾਗ ਦੀ ਇਹ ਮੁਹਿੰਮ ਰੁਕਣ ਵਾਲੀ ਨਹੀਂ ਹੈ ਅਤੇ ਕਈ ਹੋਰ ਦੁਕਾਨਦਾਰ ਅਤੇ ਵਪਾਰੀ ਵਿਭਾਗ ਦੇ ਸ਼ਿਕੰਜੇ ’ਚ ਫਸਣ ਵਾਲੇ ਹਨ।

ਇਹ ਵੀ ਪੜ੍ਹੋ : ਪਾਕਿ ਦੇ ਹੈਰੋਇਨ ਸਮੱਗਲਿੰਗ ਗਰੁੱਪ ਨਾਲ ਜੁੜਿਆ ਰਾਜਾ ਅੰਬਰਸਰੀਆ ਥਾਣਾ ਆਦਮਪੁਰ ਤੋਂ ਫਰਾਰ, ਪਈਆਂ ਭਾਜੜਾਂ

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News