ਪੰਜਾਬ ਸਿੱਖਿਆ ਵਿਭਾਗ ਵਲੋਂ ਵੱਡੀ ਕਾਰਵਾਈ ਦੀ ਤਿਆਰੀ, ਅਧਿਆਪਕਾਂ ਲਈ ਜਾਰੀ ਹੋਏ ਨਵੇਂ ਫ਼ਰਮਾਨ

Tuesday, Dec 17, 2024 - 10:02 AM (IST)

ਪੰਜਾਬ ਸਿੱਖਿਆ ਵਿਭਾਗ ਵਲੋਂ ਵੱਡੀ ਕਾਰਵਾਈ ਦੀ ਤਿਆਰੀ, ਅਧਿਆਪਕਾਂ ਲਈ ਜਾਰੀ ਹੋਏ ਨਵੇਂ ਫ਼ਰਮਾਨ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਨੂੰ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ। ਅਧਿਆਪਕਾਂ ਨੂੰ ਜਾਰੀ ਕੀਤੀ ਗਈ ਚਿਤਾਵਨੀ ’ਚ ਕਿਹਾ ਗਿਆ ਹੈ, ਕਿ ਜੋ ਅਧਿਆਪਕ ਚੱਲ ਰਹੇ ਅੰਦੋਲਨ 'ਚ ਹਿੱਸਾ ਲੈ ਰਹੇ ਹਨ ਅਤੇ ਬਿਨਾਂ ਛੁੱਟੀ ਦੇ ਆਪਣੀ ਡਿਊਟੀ ਛੱਡ ਰਹੇ ਹਨ, ਅਜਿਹੇ ਮੁਲਾਜ਼ਮਾਂ ਨੂੰ ਤਨਖ਼ਾਹ ਨਹੀਂ ਦਿੱਤੀ ਜਾਵੇਗੀ। 

ਪੰਜਾਬ ਦੇ ਸਕੂਲ ਸਿੱਖਿਆ ਸਕੱਤਰ ਵੱਲੋਂ ਜਾਰੀ ਆਦੇਸ਼ ’ਚ ਕਿਹਾ ਗਿਆ ਹੈ ਕਿ ਬਿਨਾਂ ਅਧਿਕਾਰਤ ਛੁੱਟੀ ਦੇ ਗੈਰ-ਹਾਜ਼ਰ ਪਾਏ ਜਾਣ ਵਾਲੇ ਕਿਸੇ ਵੀ ਮੁਲਾਜ਼ਮ 'ਤੇ 'ਕੰਮ ਨਹੀਂ ਤਾਂ ਤਨਖ਼ਾਹ ਨਹੀਂ' ਨਿਯਮ ਲਾਗੂ ਹੋਵੇਗਾ। ਹੁਕਮਾਂ ’ਚ ਮੁਲਾਜ਼ਮਾਂ ਦੀ ਗੈਰ-ਮੌਜੂਦਗੀ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਹੈੱਡ ਆਫਿਸ, ਫੀਲਡ ਆਫਿਸ ਅਤੇ ਸਕੂਲਾਂ ਦੇ ਕੰਮ-ਕਾਜ ਵਿਚ ਅੜਿੱਕਾ ਪੈਣ ’ਤੇ ਚਿੰਤਾ ਪ੍ਰਗਟਾਈ ਗਈ ਹੈ। 


author

DILSHER

Content Editor

Related News