ਕੈਦੀਆਂ ਦੇ ਹੱਥਾਂ ਨਾਲ ਬਣੀ ਵਰਦੀ ਪਾ ਕੇ ਵਿਦਿਆਰਥੀ ਕਰਨਗੇ ਪੜ੍ਹਾਈ

03/02/2018 1:57:39 PM

ਕਪੂਰਥਲਾ - ਸਰਕਾਰੀ ਸਕੂਲ ਨੌਨਿਹਾਲ ਦੇ ਵਿਦਿਆਰਥੀ ਹੁਣ ਚਾਕੂ, ਪਿਸਤੋਲ ਅਤੇ ਨਸ਼ੀਲੇ ਪਦਾਰਥ ਵੇਚਣ ਵਾਲੇ ਕੈਦਿਆਂ ਦੇ ਹੱਥਾਂ ਨਾਲ ਬਣੀ ਵਰਦੀ ਪਾਉਣਗੇ। ਇਹ ਵਰਦੀ ਪਾ ਕੇ ਸਕੂਲ ਜਾ ਕੇ ਉਹ ਓ, ਅ, ਕ, ਖ, ਦੀ ਪੜਾਈ ਕਰਨਗੇ। ਜਾਣਕਾਰੀ ਮਿਲੀ ਹੈ ਕਿ ਮਾਡਰਨ ਜੇਲ ਕਪੂਰਥਲਾ ਦੇ ਕੈਦੀ ਪਾਵਰਲੂਮ ਅਤੇ ਸਿਲਾਈ ਮਸ਼ੀਨਾਂ ਰਾਂਹੀ ਆਪਣੇ ਲਈ ਵਰਦੀ, ਕੁੜਤਾ-ਪਜਾਮਾ, ਟੋਪੀ, ਖੇਸ ਅਤੇ ਸਵੈਟਰ ਬਣਾ ਕੇ ਆਪਣੀ ਕਾਰੀਗੀਰੀ ਦਾ ਪ੍ਰਦਰਸ਼ਨ ਕਰਨਗੇ। ਅਜਿਹੇ ਕੰਮ ਕਰਕੇ ਉਹ ਅਪਰਾਧ ਦੀ ਦੁਨੀਆਂ ਨੂੰ ਅਲਵਿਦਾ ਕਰਨਗੇ।
ਪਤਾ ਲੱਗਾ ਹੈ ਕਿ ਕਪੂਰਥਲਾ ਮਾਡਰਨ ਜੇਲ 'ਚ ਪਾਨੀਪਤ ਦੀ ਇਕ ਕਪੰਨੀ ਨੇ 6 ਪਾਵਰਲੂਮ ਮਸ਼ੀਨਾਂ ਦੀ ਇੰਸਟਾਲੇਸ਼ਨ ਕਰ ਦਿੱਤੀ ਹੈ। ਵੱਖ-ਵੱਖ ਮਾਮਲਿਆਂ 'ਚ ਜੇਲ 'ਚ ਬੰਦ ਕੈਦੀ ਇੰਸਟ੍ਰਕਟਰ ਦੇ ਤੌਰ 'ਤੇ 50 ਕੈਦੀਆਂ ਨੂੰ ਕੰਮ ਸਿਖਾਉਣ ਦੇ ਨਾਲ-ਨਾਲ ਆਪ ਵੀ ਇਹ ਕੰਮ ਕਰਨਗੇ। 
ਇਸ ਮੌਕੇ ਏ. ਡੀ. ਜੀ. ਪੀ. ਇਕਬਾਲਪ੍ਰੀਤ ਸਿੰਘ ਸਹੋਤਾ ਨੇ ਦੱਸਿਆ ਕਿ ਮਾਡਰਨ ਜੇਲ ਕਪੂਰਥਲਾ 'ਚ ਇਕ ਸਾਲ ਪਹਿਲਾਂ ਸਰਕਾਰ ਨੇ ਨਿਟਿੰਗ ਮਸ਼ੀਨਾਂ ਭੇਜ ਦਿੱਤੀਆਂ ਸਨ ਪਰ ਉਸ ਸਮੇਂ ਇਨ੍ਹਾਂ ਮਸ਼ੀਨਾਂ ਨੂੰ ਚਲਾਉਣ ਵਾਲਾ ਕੋਈ ਟ੍ਰੇਨਰ ਨਹੀਂ ਸੀ। ਢੇਡ ਮਹੀਨਾ ਪਹਿਲਾਂ ਜੇਲ ਦਾ ਦੌਰਾ ਕਰਨ 'ਤੇ ਉਨ੍ਹਾਂ ਨੇ ਇਨ੍ਹਾਂ ਮਸ਼ੀਨਾਂ ਨੂੰ ਇੰਸਟਾਲ ਕਰਵਾ ਕੇ ਕੈਦੀਆਂ ਨੂੰ ਚਲਾਉਣ ਦੇ ਆਦੇਸ਼ ਦੇ ਦਿੱਤੇ। ਉਸ ਸਮੇਂ ਪਾਨੀਪਤ ਕੰਪਨੀ ਦੀ ਟੈਕਨੀਕਲ ਟੀਮ ਨੇ ਜੇਲ ਦੇ 10 ਕੈਦੀਆਂ ਨੂੰ ਇਸ ਦੇ ਬਾਰੇ ਦੱਸਿਆ ਗਿਆ ਹੈ, ਜੋ ਹੁਣ ਅਗੇ ਜਾ ਕੇ ਬਾਕੀ ਦੇ ਕੈਦੀਆਂ ਨੂੰ ਇਸ ਦੇ ਬਾਰੇ ਜਾਣਕਾਰੀ ਦੇਣਗੇ। ਜਾਣਕਾਰੀ ਮਿਲੀ ਹੈ ਕਿ ਉਹ ਮਸ਼ੀਨ ਇਕ ਦਿਨ 'ਚ 500-600 ਮੀਟਰ ਕਪੜਾ ਬੁਣ ਸਕਦੀ ਹੈ।
 


Related News