ਬਜ਼ੁਰਗ ਵਿਅਕਤੀ ਨੇ ਭਾਖ਼ੜਾ ਨਹਿਰ ''ਚ ਮਾਰੀ ਛਾਲ, ਇੰਝ ਬਚੀ ਜਾਨ
Wednesday, Dec 06, 2023 - 11:36 AM (IST)
ਸ੍ਰੀ ਕੀਰਤਪੁਰ ਸਾਹਿਬ (ਬਾਲੀ)- ਆਪਣੇ ਪਰਿਵਾਰ ਤੋਂ ਦੁਖ਼ੀ ਇਕ ਬਜ਼ੁਰਗ ਵਿਅਕਤੀ ਨੇ ਸ੍ਰੀ ਕੀਰਤਪੁਰ ਸਾਹਿਬ ਦੇ ਪੁਰਾਣੇ ਬੱਸ ਸਟੈਂਡ ਨਜ਼ਦੀਕ ਭਾਖ਼ੜਾ ਨਹਿਰ ’ਚ ਛਾਲ ਮਾਰ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਮੌਕੇ ’ਤੇ ਮੌਜੂਦ ਲੋਕਾਂ ਨੇ ਉਸ ਨੂੰ ਬਚਾ ਲਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਨਹਿਰ ਵਿਚ ਛਾਲ ਮਾਰਨ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਇਲਾਕੇ ਨਾਲ ਸਬੰਧਤ ਉਕਤ 73 ਸਾਲ ਦੀ ਉਮਰ ਦਾ ਬਜ਼ੁਰਗ ਛੋਟੀ ਪੁਲੀ ਲਾਗੇ ਨਹਿਰ ਦੀ ਪੱਟੜੀ ’ਤੇ ਬੈਠਾ ਸੀ। ਜਦੋਂ ਇਸ ਨੇ ਵੇਖਿਆ ਕਿ ਮੇਰੇ ਵੱਲ ਹੁਣ ਕਿਸੇ ਦਾ ਵੀ ਧਿਆਨ ਨਹੀਂ ਤਾਂ ਉਸ ਨੇ ਮੌਕਾ ਵੇਖ ਕੇ ਨਹਿਰ ਵਿਚ ਛਾਲ ਮਾਰ ਦਿੱਤੀ। ਪੱਟੜੀ ਚੱਲਦੀ ਹੋਣ ਕਰਕੇ ਅਤੇ ਇਕ ਸਕੂਟਰ ਮਕੈਨਿਕ ਨੇ ਜਦੋਂ ਵੇਖਿਆ ਤਾਂ ਰੋਲਾ ਪਾ ਦਿੱਤਾ।
ਇਹ ਵੀ ਪੜ੍ਹੋ : ਜਲੰਧਰ ਦੇ ਇਸ ਮਸਾਜ ਸੈਂਟਰ ’ਚ ਚੱਲ ਰਿਹੈ ਗੰਦਾ ਧੰਦਾ, ਸਾਹਮਣੇ ਆਏ ਸਟਿੰਗ ਨਾਲ ਹੋਇਆ ਵੱਡਾ ਖ਼ੁਲਾਸਾ
ਉਪਰੰਤ ਹੋਰ ਵੀ ਨੌਜਵਾਨ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਰੱਸੇ ਦੀ ਮਦਦ ਨਾਲ ਕੋਸ਼ਿਸ਼ ਕਰਕੇ ਬਜ਼ੁਰਗ ਵਿਅਕਤੀ ਨੂੰ ਨਹਿਰ ਤੋਂ ਬਾਹਰ ਕੱਢਿਆ। ਉਕਤ ਬਜ਼ੁਰਗ ਨੇ ਦੱਸਿਆ ਕਿ ਉਸ ਨੂੰ ਪਰਿਵਾਰ ਵਾਲੇ ਤੰਗ ਪ੍ਰੇਸ਼ਾਨ ਕਰਦੇ ਹਨ, ਜਿਸ ਤੋਂ ਦੁਖ਼ੀ ਹੋ ਕੇ ਉਸ ਨੇ ਅਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਫ਼ੈਸਲਾ ਕੀਤਾ ਸੀ। ਨਹਿਰ ’ਤੇ ਖੜ੍ਹੇ ਨੌਜਵਾਨਾਂ ਨੇ ਦੱਸਿਆ ਕਿ ਉਕਤ ਬਜ਼ੁਰਗ ਵਿਆਕਤੀ ਕਾਫ਼ੀ ਸਮੇਂ ਤੋਂ ਨਹਿਰ ਵਿਚ ਛਾਲ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਇਹ ਵੀ ਪੜ੍ਹੋ : ਮੋਬਾਇਲ ਸੁਣਦਿਆਂ 20 ਸਾਲਾ ਨੌਜਵਾਨ ਨਾਲ ਵਾਪਰੀ ਅਣਹੋਣੀ ਨੇ ਵਿਛਾਏ ਸੱਥਰ, ਮਿਲੀ ਰੂਹ ਕੰਬਾਊ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।