ਹੁਸ਼ਿਆਰਪੁਰ ਵਿਖੇ ਬਿਨਾਂ ਤਲਾਕ ਦਿੱਤੇ ਪਤੀ ਨੇ ਕਰਵਾਇਆ ਦੂਜਾ ਵਿਆਹ, ਪਤਨੀ ਪੁੱਜੀ ਥਾਣੇ

Sunday, Aug 07, 2022 - 11:40 AM (IST)

ਹੁਸ਼ਿਆਰਪੁਰ ਵਿਖੇ ਬਿਨਾਂ ਤਲਾਕ ਦਿੱਤੇ ਪਤੀ ਨੇ ਕਰਵਾਇਆ ਦੂਜਾ ਵਿਆਹ, ਪਤਨੀ ਪੁੱਜੀ ਥਾਣੇ

ਹੁਸ਼ਿਆਰਪੁਰ (ਰਾਕੇਸ਼)-ਥਾਣਾ ਸਿਟੀ ਦੀ ਪੁਲਸ ਨੇ ਬਿਨਾਂ ਤਲਾਕ ਦਿੱਤੇ ਦੂਜਾ ਵਿਆਹ ਕਰਵਾਉਣ ਦੇ ਦੋਸ਼ ’ਚ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਲਿਖੀ ਸ਼ਿਕਾਇਤ ’ਚ ਰਾਜਵਿੰਦਰ ਕੌਰ ਪਤਨੀ ਸੁਰਜੀਤ ਸਿੰਘ ਵਾਸੀ ਮੁਹੱਲਾ ਪ੍ਰੇਮਗੜ੍ਹ ਥਾਣਾ ਸਿਟੀ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਵਿਆਹ 23 ਅਕਤੂਬਰ 1994 ਨੂੰ ਸੁਰਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਖੇਤਰਾ ਰੋਡ ਭਗਤ ਸਿੰਘ ਨਗਰ ਫਗਵਾੜਾ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਪਤੀ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ:ਗੈਂਗਸਟਰਾਂ ਤੇ ਨਸ਼ਾ ਤਸਕਰਾਂ ਨੂੰ ਲੈ ਕੇ ਬੋਲੇ ਪੰਜਾਬ ਦੇ DGP ਗੌਰਵ ਯਾਦਵ, ਦਿੱਤਾ ਇਹ ਬਿਆਨ

ਉਸ ਨੂੰ ਪਤਾ ਲੱਗਾ ਕਿ ਉਸ ਦੇ ਪਤੀ ਨੇ ਸੁਖਪਾਲ ਕੌਰ ਨਾਲ ਦੂਜਾ ਵਿਆਹ ਕਰ ਲਿਆ ਹੈ ਅਤੇ ਉਹ ਫਗਵਾੜੇ ਰਹਿ ਰਿਹਾ ਹੈ ਅਤੇ ਦੋਵਾਂ ਦੇ ਬੱਚੇ ਹਨ। ਉਸ ਦੇ ਪਤੀ ਨੇ ਬਿਨਾਂ ਤਲਾਕ ਲਏ ਦੂਜਾ ਵਿਆਹ ਕਰ ਲਿਆ ਹੈ। ਮਾਮਲੇ ਦੀ ਜਾਂਚ ਡੀ. ਐੱਸ. ਪੀ. ਵੂਮੈਨ ਐਂਡ ਚਾਈਲਡ ਖ਼ਿਲਾਫ਼ ਕ੍ਰਾਈਮ ਅਗੇਂਸਟ ਵੱਲੋਂ ਕਰਨ ਉਪਰੰਤ ਪੁਲਸ ਨੇ ਦੋਸ਼ੀ ਸੁਰਜੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਰਿਪੋਰਟ 'ਚ ਖ਼ੁਲਾਸਾ, ਬਾਲ ਮਜਦੂਰੀ 'ਚ 18 ਸੂਬਿਆਂ ਵਿਚੋਂ ਪੰਜਾਬ ਸਭ ਤੋਂ ਉੱਪਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News