ਬੱਸ ਹੇਠਾਂ ਆਉਣ ਕਾਰਣ ਲੜਕੀ ਦੀ ਮੌਤ ਬੱਸ ਡਰਾਈਵਰ ’ਤੇ ਮਾਮਲਾ ਦਰਜ
Saturday, Aug 17, 2019 - 12:28 AM (IST)

ਘਨੌਲੀ, (ਸ਼ਰਮਾ)- ਨੇੜਲੇ ਪਿੰਡ ਥਲੀ ਕਲਾਂ ਦੇ ਜਗਤਾਰ ਸਿੰਘ ਦੀ 6 ਮਹੀਨੇ ਪਹਿਲਾਂ ਗੁਰੂ ਨਗਰ ਨੇੜੇ ਭੱਠਾ ਸਾਹਿਬ ਵਿਆਹੀ ਲੜਕੀ ਹਰਮਨਪ੍ਰੀਤ ਕੌਰ ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਇਸ ਸਬੰਧੀ ਨਾਲਾਗੜ੍ਹ ਥਾਣੇ ਦੇ ਐੱਸ. ਐੱਚ. ਓ. ਰਾਜ ਕੁਮਾਰ ਨੇ ਦੱਸਿਆ ਕਿ ਹਰਮਨਪ੍ਰੀਤ ਕੌਰ (25) ਪਤਨੀ ਹਰਜੀਤ ਸਿੰਘ ਵਾਸੀ ਗੁਰੂ ਨਗਰ ਭੱਠਾ ਸਾਹਿਬ ਰੂਪਨਗਰ ਜੋ ਕਿ ਪਿਛਲੇ ਕਈ ਦਿਨਾਂ ਤੋਂ ਆਪਣੇ ਪੇਕੇ ਘਰ ਥਲੀ ਕਲਾਂ ਆਈ ਹੋਈ ਸੀ ਅਤੇ ਆਪਣੀ ਐਕਟਿਵਾ ’ਤੇ ਸਵੇਰੇ 9 ਵਜੇ ਦੇ ਕਰੀਬ ਹਿਮਾਚਲ ਪ੍ਰਦੇਸ਼ ਦੇ ਸੈਣੀਮਾਜਰਾ ਸਥਿਤ ਲੋਕਸ ਫਾਰਮਾ ਲਿਮਟਿਡ ਵਿਚ ਡਿਊਟੀ ਲਈ ਜਾ ਰਹੀ ਸੀ ਕਿ ਜਦੋਂ ਉਹ ਪੰਜਾਬ ਅਤੇ ਹਿਮਾਚਲ ਸੀਮਾ ਉੱਤੇ ਸਥਿਤ ਪਿੰਡ ਢੇਰੋਵਾਲ ਬੈਰੀਅਰ ਪਾਰ ਕਰਨ ਮਗਰੋਂ ਕੁਝ ਦੂਰੀ ’ਤੇ ਗਈ ਤਾਂ ਅੱਗੇ ਨਾਲਾਗੜ੍ਹ ਨੂੰ ਜਾ ਰਹੀ ਪੀ. ਆਰ. ਟੀ. ਸੀ. ਦੀ ਬੱਸ ਨੂੰ ਕਰਾਸ ਕਰਨ ਲੱਗੀ ਤਾਂ ਅੱਗੇ ਕੋਈ ਵਾਹਨ ਆ ਜਾਣ ਕਾਰਣ ਐਕਟਿਵਾ ਦਾ ਸੰਤੁਲਨ ਵਿਗੜ ਗਿਆ ਜਿਸ ਕਰ ਕੇ ਐਕਟਿਵਾ ਇਕ ਪਾਸੇ ਨੂੰ ਡਿੱਗ ਗਈ ਤੇ ਉਹ ਖੁਦ ਬੱਸ ਦੇ ਪਿਛਲੇ ਟਾਇਰ ਥੱਲੇ ਆ ਗਈ, ਜਿਸ ਕਾਰਣ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਨਾਲਾਗੜ੍ਹ ਪੁਲਸ ਨੇ ਦੋਵੇਂ ਵਾਹਨ ਆਪਣੇ ਕਬਜ਼ੇ ਵਿਚ ਲੈਂਦਿਆਂ ਡਰਾਈਵਰ ’ਤੇ ਮੁਕੱਦਮਾ ਦਰਜ ਕਰ ਲਿਆ ਹੈ ਤੇ ਲਾਸ਼ ਨੂੰ ਪੋਸਟਮਾਰਟਮ ਉਪਰੰਤ ਵਾਰਿਸਾਂ ਦੇ ਹਵਾਲੇ ਕਰ ਦਿੱਤਾ। ਇਸ ਘਟਨਾ ਨੂੰ ਲੈ ਕੇ ਪੂਰੇ ਘਨੌਲੀ ਇਲਾਕੇ ’ਚ ਸੋਗ ਦੀ ਲਹਿਰ ਹੈ।