ਲੋਹਡ਼ੀ ਵਾਲੇ ਦਿਨ ਅੱਗ ਲੱਗਣ ਨਾਲ ਝੁਲਸੀ ਔਰਤ ਦੀ ਮੌਤ

01/20/2020 11:17:26 PM

ਫਗਵਾਡ਼ਾ, (ਹਰਜੋਤ)- ਇੰਡਸਟਰੀ ਏਰੀਆ ਇਲਾਕੇ ’ਚ ਲੋਹਡ਼ੀ ਵਾਲੇ ਦਿਨ ਅੱਗ ਲੱਗਣ ਨਾਲ ਝੁਲਸੀ ਔਰਤ ਦੀ ਜਲੰਧਰ ਦੇ ਹਸਪਤਾਲ ’ਚ ਮੌਤ ਹੋ ਗਈ। ਜਿਸ ਦੀ ਪਛਾਣ ਬੇਬੀ ਪਤਨੀ ਧਰਮਿੰਦਰ ਵਜੋਂ ਹੋਈ ਹੈ। ਜਾਂਚ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਉਕਤ 35 ਸਾਲਾ ਔਰਤ ਲੋਹਡ਼ੀ ਵਾਲੇ ਦਿਨ ਸਵੇਰੇ ਨਹਾਉਣ ਤੋਂ ਬਾਅਦ ਠੰਡ ਲੱਗਣ ਕਾਰਣ ਜਦੋਂ ਉਹ ਅੱਗ ਸੇਕਣ ਲੱਗੀ ਤਾਂ ਉਹ ਆਪਣੀ ਪਿੱਠ ਅੱਗ ਵੱਲ ਘੁੰਮਾ ਕੇ ਖਡ਼੍ਹ ਗਈ ਅਤੇ ਉਸ ਦੇ ਪਾਏ ਗਾਊਨ ਨੂੰ ਅੱਗ ਪੈ ਗਈ, ਜਿਸ ਕਾਰਣ ਉਹ ਬੁਰੀ ਤਰ੍ਹਾਂ ਝੁਲਸ ਗਈ, ਜਿਸ ਨੂੰ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਜਿਥੇ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਜਲੰਧਰ ਰੈੱਫ਼ਰ ਕਰ ਦਿੱਤਾ, ਜਿਥੇ ਉਸ ਦੀ ਮੌਤ ਹੋ ਗਈ। ਪੁਲਸ ਨੇ ਇਸ ਸਬੰਧ ’ਚ ਧਾਰਾ 174 ਤਹਿਤ ਕਾਰਵਾਈ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।


Bharat Thapa

Content Editor

Related News