ਸਡ਼ਕ ਦੁਰਘਟਨਾ ’ਚ ਸਕੂਟਰ ਸਵਾਰ ਦੀ ਮੌਤ

Thursday, Dec 27, 2018 - 03:20 AM (IST)

ਸਡ਼ਕ ਦੁਰਘਟਨਾ ’ਚ ਸਕੂਟਰ ਸਵਾਰ ਦੀ ਮੌਤ

 ਬੰਗਾ,   (ਚਮਨ ਲਾਲ/ਰਾਕੇਸ਼ ਅਰੋਡ਼ਾ)-  ਬੰਗਾ ਦੀ ਐੱਨ. ਆਰ. ਆਈ. ਕਾਲੋਨੀ ਵਿਚ ਇਕ ਨਿੱਜੀ ਕੂਡ਼ਾ ਕਰਕਟ ਢੋਣ ਵਾਲੀ ਗੱਡੀ ਤੇ ਸਕੂਟਰ ਵਿਚਕਾਰ ਹੋਈ ਟੱਕਰ ’ਚ ਸਕੂਟਰ ਸਵਾਰ ਦੀ ਮੌਕੇ ’ਤੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਜਾਣਕਾਰੀ ਅਨੁਸਾਰ ਪਿੰਡ ਖਾਨਖਾਨਾ ਨਿਵਾਸੀ ਰਾਜ ਕੁਮਾਰ ਉਰਫ ਰਾਜੀ ਪੁੱਤਰ ਮੀਤ ਰਾਮ ਜੋ ਪਿੰਡ ਵਿਚ ਹੀ ਟਾਇਰਾਂ ਨੂੰ ਪੈਂਚਰ ਆਦਿ ਲਾਉਣ ਦਾ ਕੰਮ ਕਰਦਾ ਸੀ  ਜੋ ਕਿ ਅੱਜ ਆਪਣੇ ਸਕੂਟਰ ’ਤੇ  ਟਾਇਰ ਲੈਣ ਲਈ ਸ਼ਹਿਰ ਆਇਆ ਹੋਇਆ ਸੀ , ਜਿਵੇਂ ਹੀ ਉਹ ਬੰਗਾ ਦੀ ਸਥਾਨਕ ਐੱਨ. ਆਰ. ਆਈ. ਕਾਲੋਨੀ ਦੀ ਪੈਂਦੀ ਇਕ ਗਲੀ ਵਿਚੋਂ ਨਿਕਲ ਕੇ ਆਪਣੇ ਪਿੰਡ ਨੂੰ ਜਾਣ ਲਈ ਕਾਲੋਨੀ ਦੀ ਮੁੱਖ ਸਡ਼ਕ ’ਤੇ ਚਡ਼੍ਹਨ ਲੱਗਾ ਤਾਂ ਸਡ਼ਕ ’ਤੇ ਆ ਰਹੀ ਨਿੱਜੀ ਕੂਡ਼ਾ ਕਰਕਟ ਢੋਣ ਵਾਲੀ ਗੱਡੀ  ਜਿਸ ਨੂੰ ਅਮਰਜੀਤ ਪੁੱਤਰ ਦੌਲਤ ਰਾਮ ਵਾਸੀ ਬੰਗਾ ਚਲਾ ਰਿਹਾ ਸੀ, ਨਾਲ ਟਕਰਾ ਗਿਆ  ਜਿਸ ਦੇ ਫਲਸਰੂਪ ਸਕੂਟਰ ਸਵਾਰ ਰਾਜ ਕੁਮਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੁਰਘਟਨਾ ਦੀ ਸੂਚਨਾ ਮਿਲਦੇ ਹੀ ਜਿਥੇ ਥਾਣਾ ਸਿਟੀ ਬੰਗਾ ਦੇ ਪੁਲਸ ਅਧਿਕਾਰੀ ਮੌਕੇ ’ਤੇ ਪੁਹੰਚੇ, ਉਥੇ ਹੀ ਮ੍ਰਿਤਕ ਰਾਜ ਕੁਮਾਰ ਦੇ ਕਰੀਬੀ ਵੀ ਸਥਾਨਕ ਸਿਵਲ ਹਸਪਤਾਲ ਪਹੁੰਚ ਗਏ। ਬੰਗਾ ਸਿਟੀ ਪੁਲਸ ਨੇ ਜਿਥੇ ਦੁਰਘਟਨਾਗ੍ਰਸਤ ਵਾਹਨ ਕਬਜ਼ੇ ਵਿਚ ਲੈ ਲਏ, ਉਥੇ ਹੀ ਮ੍ਰਿਤਕ ਰਾਜ ਕੁਮਾਰ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ  ਭੇਜ ਦਿੱਤਾ।
 ਪਿੰਡ ਵਿਚ ਫੈਲੀ ਸੋਗ ਦੀ ਲਹਿਰ-ਪਿੰਡ ਖਾਨਖਾਨਾ ਨਿਵਾਸੀ ਰਾਜ ਕੁਮਾਰ ਉਰਫ ਰਾਜੀ ਦੀ ਸਡ਼ਕ ਦੁਰਘਟਨਾ ਵਿਚ ਹੋਈ ਮੌਤ ਤੋਂ ਬਾਅਦ ਪਿੰਡ ਵਿਚ ਜਿਥੇ ਸੋਗ ਦੀ ਲਹਿਰ ਦੌਡ਼ ਗਈ। ਉਥੇ ਹੀ ਪਿੰਡ ਕੁਝ ਵਸਨੀਕਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮ੍ਰਿਤਕ ਰਾਜ ਕੁਮਾਰ ਜੋ ਕਿ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ ਤੇ ਉਹ ਪਿੰਡ ਵਿਚ ਟਾਇਰਾਂ ਨੂੰ ਪੈਂਚਰ ਲਾਉਣ ਦਾ ਕੰੰਮ ਕਰ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਆਪਣੇ ਪਿੱਛੇ ਆਪਣੀ ਵਿਧਵਾਂ ਤੋਂ ਇਲਾਵਾ ਦੋ ਧੀਆਂ ਤੇ ਇਕ ਲਡ਼ਕਾ ਛੱਡ ਗਿਆ ਹੈ, ਜੋ ਬਹੁਤ ਹੀ ਛੋਟੇ ਹਨ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਇਕ ਭਰਾ ਜੋ ਅਪਾਹਜ ਹੈ ਤੇ ਉਹ ਕੋਈ ਕੰੰਮ ਕਾਜ ਵੀ ਨਹੀਂ ਕਰਦਾ ਤੇ ਉਸ ਦੇ ਮਾਂ-ਬਾਪ ਵੀ ਮਰ ਚੁੱਕੇ ਹਨ ।


Related News