ਕਰੰਟ ਲੱਗਣ ਕਾਰਣ ਵਿਅਕਤੀ ਦੀ ਮੌਤ

Thursday, Feb 20, 2020 - 10:43 PM (IST)

ਕਰੰਟ ਲੱਗਣ ਕਾਰਣ ਵਿਅਕਤੀ ਦੀ ਮੌਤ

ਢਿੱਲਵਾਂ, (ਜਗਜੀਤ)– ਸਥਾਨਕ ਕਸਬੇ ’ਚ ਅੱਜ ਬਿਜਲੀ ਦਾ ਕਰੰਟ ਲੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਅਮਰਜੀਤ ਸਿੰਘ (47) ਪੁੱਤਰ ਹਰਬੰਸ ਸਿੰਘ ਵਾਸੀ ਮੁਹੱਲਾ ਅਫ਼ਤਾਪੁਰ ਢਿੱਲਵਾਂ ਰੰਗ ਕਰਨ ਦਾ ਕੰਮ ਕਰਦਾ ਸੀ। ਉਹ ਮੇਨ ਬਾਜ਼ਾਰ ਢਿਲਵਾਂ ਵਿਖੇ ਨਵੀਂ ਬਣੀ ਇਕ ਦੁਕਾਨ ’ਚ ਰੰਗ ਦਾ ਕੰਮ ਕਰ ਰਿਹਾ ਸੀ ਕਿ ਦੁਕਾਨ ਦੀ ਛੱਤ ’ਤੇ ਨੇਡ਼ਿਓਂ ਲੰਘਦੀਆਂ ਹਾਈ ਵੋਲਟੇਜ਼ ਬਿਜਲੀ ਦੀਆਂ ਤਾਰਾਂ ਤੋਂ ਉਸ ਨੂੰ ਅਚਾਨਕ ਕਰੰਟ ਲੱਗ ਗਿਆ। ਕਰੰਟ ਲੱਗਣ ਦੀ ਖ਼ਬਰ ਸੁਣ ਕੇ ਲਾਗਲੇ ਦੁਕਾਨਦਾਰਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਇਕ ਨਿੱਜੀ ਡਾਕਟਰ ਪਾਸ ਲੈ ਗਏ, ਜਿਸਨੇ ਉਸਨੂੰ ਬਿਆਸ ਹਸਪਤਾਲ ਰੈਫ਼ਰ ਕਰ ਦਿੱਤਾ, ਜਿਥੇ ਡਾਕਟਰਾਂ ਨੇ ਅਮਰਜੀਤ ਸਿੰਘ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕ ਆਪਣੇ ਪਿੱਛੇ ਪਤਨੀ, ਇਕ ਲਡ਼ਕਾ ਤੇ ਇਕ ਲਡ਼ਕੀ ਛੱਡ ਗਿਆ ਹੈ।


author

Bharat Thapa

Content Editor

Related News