24 ਘੰਟੇ ਪਹਿਲਾਂ ਲਾਪਤਾ ਹੋਈ 10ਵੀਂ ਦੀ ਵਿਦਿਆਰਥਣ ਦੀ ਸੜੀ ਹੋਈ ਲਾਸ਼ ਖਾਲੀ ਪਲਾਟ ''ਚੋਂ ਹੋਈ ਬਰਾਮਦ
Thursday, Dec 14, 2023 - 01:18 AM (IST)
ਜਲੰਧਰ (ਸ਼ੋਰੀ)- ਬਸਤੀਆਤ ਇਲਾਕੇ ’ਚ ਪੈਂਦੇ ਗੁਰੂ ਅਰਜਨ ਨਗਰ, ਪਟਵਾਰਖਾਨਾ ਰੋਡ, ਮਿੱਠੂ ਬਸਤੀ ਕੋਲ ਇਕ ਖਾਲੀ ਪਲਾਟ ’ਚੋਂ 19 ਸਾਲਾ ਲੜਕੀ ਦੀ ਸੜੀ ਹੋਈ ਲਾਸ਼ ਮਿਲੀ ਹੈ। ਲਾਸ਼ ਦੀ ਸ਼ਨਾਖਤ ਕਰਨੀ ਮੁਸ਼ਕਲ ਹੋ ਗਈ ਸੀ ਪਰ ਇਸੇ ਦੌਰਾਨ ਉਸ ਦੇ ਪਿਤਾ ਨੇ ਉਸ ਦੇ ਪੈਰਾਂ ’ਚ ਪਾਈਆਂ ਜੁੱਤੀਆਂ ਤੋਂ ਉਸ ਦੀ ਪਛਾਣ ਕੀਤੀ। ਘਟਨਾ ਤੋਂ ਬਾਅਦ ਇਲਾਕੇ ’ਚ ਸਨਸਨੀ ਫੈਲ ਗਈ ਤੇ ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਏ.ਡੀ.ਸੀ.ਪੀ. ਸਿਟੀ 2 ਹਰਿੰਦਰ ਸਿੰਘ ਗਿੱਲ ਵੀ ਮੌਕੇ ’ਤੇ ਪਹੁੰਚੇ। ਉਨ੍ਹਾਂ ਜਾਂਚ ਤੋਂ ਬਾਅਦ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ।
ਇਹ ਵੀ ਪੜ੍ਹੋ- ਲੁਧਿਆਣਾ 'ਚ ਗੈਂਗਸਟਰਾਂ ਤੇ ਪੁਲਸ ਵਿਚਾਲੇ ਚੱਲੀਆਂ ਗੋਲ਼ੀਆਂ, ਇਕ ਗੈਂਗਸਟਰ ਢੇਰ
ਮ੍ਰਿਤਕਾ ਦੀ ਪਛਾਣ ਰਾਗਨੀ (19) ਪੁੱਤਰੀ ਕਿਸ਼ੋਰੀ ਲਾਲ ਵਾਸੀ ਗੁਰੂ ਅਰਜਨ ਨਗਰ ਵਜੋਂ ਹੋਈ ਹੈ। ਮ੍ਰਿਤਕਾ ਦੇ ਪਿਤਾ ਕਿਸ਼ੋਰੀ ਪੁੱਤਰ ਗੌਤਮ ਵਾਸੀ ਯੂ.ਪੀ. ਹਾਲ ਗੁਰੂ ਅਰਜਨ ਨਗਰ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਦੀਆਂ 3 ਧੀਆਂ ਤੇ 2 ਪੁੱਤਰ ਹਨ। ਵੱਡੀ ਧੀ ਰਾਗਨੀ, ਜਿਸ ਦੀ ਉਮਰ 19 ਸਾਲ ਦੇ ਕਰੀਬ ਹੈ। ਉਹ ਸਰਕਾਰੀ ਸਕੂਲ ਆਦਰਸ਼ ਨਗਰ ’ਚ 10ਵੀਂ ’ਚ ਪੜ੍ਹਦੀ ਹੈ, ਤੇ ਹਰ ਰੋਜ਼ ਸਵੇਰੇ 9 ਵਜੇ ਸਕੂਲ ਜਾਂਦੀ ਸੀ। ਉਸ ਦੇ ਦੋਵੇਂ ਪੁੱਤਰ ਸਕੂਲ ਚਲੇ ਗਏ, ਰਾਗਨੀ ਸਕੂਲ ਨਹੀਂ ਗਈ ਤੇ ਹੋਰ ਕਿਤੇ ਚਲੀ ਗਈ ਸੀ। ਉਸ ਦੇ ਪਿਤਾ ਨੇ ਸਕੂਲ ਜਾ ਕੇ ਪਤਾ ਕੀਤਾ ਤਾਂ ਪਤਾ ਚੱਲਿਆ ਕਿ ਰਾਗਨੀ ਸਕੂਲ ਨਹੀਂ ਆਈ ਸੀ।
ਇਹ ਵੀ ਪੜ੍ਹੋ- ਕਲਯੁਗੀ ਪਿਓ ਦਾ ਕਾਰਾ, ਆਪਣੀ ਹੀ ਨਾਬਾਲਗ ਧੀ ਨਾਲ ਕੀਤੀ ਇਹ ਕਰਤੂਤ
13 ਦਸੰਬਰ ਨੂੰ ਸਵੇਰੇ 7.45 ਵਜੇ ਦੇ ਕਰੀਬ ਉਸ ਦੇ ਰਹਿਣ ਵਾਲੇ ਕੁਆਰਟਰ ਦੇ ਕੋਲ ਝਾੜੀਆਂ ’ਚ ਖਾਲੀ ਕਮਰੇ ਬਣੇ ਹਨ। ਉੱਥੇ ਰਾਗਨੀ ਦੀ ਲਾਸ਼ ਸੜੀ ਹਾਲਤ ’ਚ ਜ਼ਮੀਨ ’ਤੇ ਪਈ ਸੀ। ਰਾਗਨੀ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਸਾੜ ਕੇ ਮਾਰ ਦਿੱਤਾ ਹੈ। ਉਧਰ, ਬਸਤੀ ਬਾਵਾ ਖੇਲ ਥਾਣੇ ਦੇ ਐੱਸ.ਐੱਚ.ਓ. ਰਾਜੇਸ਼ ਠਾਕੁਰ ਦਾ ਕਹਿਣਾ ਹੈ ਕਿ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਦੀਆਂ ਵਿਸ਼ੇਸ਼ ਟੀਮਾਂ ਮਾਮਲੇ ਨੂੰ ਸੁਲਝਾਉਣ ਲਈ ਲਗਾਤਾਰ ਯਤਨ ਕਰ ਰਹੀਆਂ ਹਨ।
ਇਹ ਵੀ ਪੜ੍ਹੋ- ਹਾਦਸਾ ਦੇਖਣ ਉਤਰਿਆ ਬੱਸ ਡਰਾਈਵਰ ਖ਼ੁਦ ਹੋਇਆ ਹਾਦਸੇ ਦਾ ਸ਼ਿਕਾਰ, ਹੋਈ ਦਰਦਨਾਕ ਮੌਤ
ਕਿਸੇ ਭੇਤੀ ਦਾ ਕੰਮ ਲੱਗਦਾ ਹੈ!
ਘਟਨਾ ’ਤੇ ਡੂੰਘਾਈ ਨਾਲ ਨਜ਼ਰ ਮਾਰੀਏ ਤਾਂ ਲੱਗਦਾ ਹੈ ਕਿ ਇਹ ਕਿਸੇ ਭੇਤੀ ਦਾ ਕੰਮ ਹੈ। ਪੁਲਸ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੁਲਸ ਇਸ ਥਿਊਰੀ 'ਤੇ ਕੰਮ ਕਰ ਰਹੀ ਹੈ ਕਿ ਸਿਰਫ 2 ਕੁਆਰਟਰ ਹਨ, ਜਿੱਥੇ ਕਿਸ਼ੋਰੀ ਪਰਿਵਾਰ ਰਹਿੰਦਾ ਸੀ ਤੇ ਬਾਹਰ ਨਿਕਲਣ ਦਾ ਇਕ ਹੀ ਰਸਤਾ ਹੈ। ਕ੍ਰਾਈਮ ਸੀਨ ਨੂੰ ਦੇਖ ਕੇ ਅਜਿਹਾ ਨਹੀਂ ਲੱਗਦਾ ਕਿ ਬਾਹਰੋਂ ਕਿਸੇ ਵਿਅਕਤੀ ਨੇ ਇਹ ਅਪਰਾਧ ਕੀਤਾ ਹੋਵੇਗਾ। ਫਿਲਹਾਲ ਪੁਲਸ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਸਕੈਨ ਕਰ ਰਹੀ ਹੈ ਤੇ ਕਈ ਸ਼ੱਕੀ ਲੋਕਾਂ ਦੀਆਂ ਮੋਬਾਇਲ ਕਾਲਾਂ ਤੇ ਮੋਬਾਇਲ ਲੋਕੇਸ਼ਨਾਂ ਦੀ ਡਿਟੇਲ ਕੱਢ ਰਹੀ ਹੈ।
ਇਹ ਵੀ ਪੜ੍ਹੋ- ਬੱਚਿਆਂ ਨੂੰ ਅਗਵਾ ਕਰ ਕੇ ਵੇਚਣ ਵਾਲੀਆਂ 2 ਔਰਤਾਂ ਗ੍ਰਿਫ਼ਤਾਰ, ਢਾਈ ਮਹੀਨੇ ਦਾ ਮਾਸੂਮ ਵੀ ਮਿਲਿਆ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8