ਖਬਰ ਛਪਣ ਤੋਂ ਬਾਅਦ ਜਾਗੇ ਅਧਿਕਾਰੀ, ਟਰਾਂਸਪੋਰਟ ਨਗਰ ਸਾਹਮਣੇ ਪਏ ਟੋਏ ਨੂੰ ਠੀਕ ਕਰਨ ਦਾ ਕੰਮ ਕੀਤਾ ਸ਼ੁਰੂ

Friday, Jul 31, 2020 - 04:12 PM (IST)

ਖਬਰ ਛਪਣ ਤੋਂ ਬਾਅਦ ਜਾਗੇ ਅਧਿਕਾਰੀ, ਟਰਾਂਸਪੋਰਟ ਨਗਰ ਸਾਹਮਣੇ ਪਏ ਟੋਏ ਨੂੰ ਠੀਕ ਕਰਨ ਦਾ ਕੰਮ ਕੀਤਾ ਸ਼ੁਰੂ

ਜਲੰਧਰ (ਖੁਰਾਣਾ) – ਪਿਛਲੇ ਦਿਨੀਂ ‘ਜਗ ਬਾਣੀ’ ਵਿਚ ਵਿਸਥਾਰ ਨਾਲ ਖਬਰ ਛਪੀ ਸੀ ਕਿ ਸਥਾਨਕ ਟਰਾਂਸਪੋਰਟ ਨਗਰ ਦੇ ਮੇਨ ਗੇਟ ਦੇ ਬਿਲਕੁੱਲ ਸਾਹਮਣੇ ਸਰਵਿਸ ਲੇਨ ਵਿਚ ਪਏ ਇਕ ਵੱਡੇ ਟੋਏ ਵਿਚ ਡਿੱਗ ਕੇ ਲੋਕ ਸੱਟਾਂ ਲਵਾ ਰਹੇ ਹਨ ਅਤੇ ਉਕਤ ਟੋਏ ਵਿਚ ਡਿੱਗੇ ਵਕੀਲ ਸ਼ਿਵਜੀ ਲਾਲ ਨੇ ਸਬੰਧਤ ਵਿਭਾਗ ਨੂੰ ਨੋਟਿਸ ਭੇਜਣ ਦੀ ਚਿਤਾਵਨੀ ਦਿੱਤੀ ਹੈ। ਖਬਰ ਛਪਦੇ ਹੀ ਨੈਸ਼ਨਲ ਹਾਈਵੇ ਅਥਾਰਿਟੀ ਦੇ ਅਧਿਕਾਰੀ ਹਰਕਤ ਵਿਚ ਆ ਗਏ ਤੇ ਉਨ੍ਹਾਂ ਨੀਂਦ ਤੋਂ ਜਾਗਦਿਆਂ ਹੀ ਉਸ ਟੋਏ ਨੂੰ ਭਰਨ ਦਾ ਕੰਮ ਸ਼ੁਰੂ ਕਰਵਾ ਦਿੱਤਾ।

ਅੱਜ ਉਕਤ ਟੋਏ ਵਿਚ ਡਿੱਚ ਮਸ਼ੀਨ ਦੀ ਸਹਾਇਤਾ ਨਾਲ ਮਲਬਾ ਪਾ ਦਿੱਤਾ ਗਿਆ ਹੈ ਅਤੇ ਸਰਵਿਸ ਲੇਨ ’ਤੇ ਖੜ੍ਹੇ ਪਾਣੀ ਨੂੰ ਮੋਟਰ ਦੀ ਸਹਾਇਤਾ ਨਾਲ ਕੱਢਣ ਦਾ ਕੰਮ ਦੇਰ ਸ਼ਾਮ ਤੱਕ ਜਾਰੀ ਰਿਹਾ।

 


author

Harinder Kaur

Content Editor

Related News