ਦਸ ਦਿਨ ਪਹਿਲਾਂ ਖੋਲ੍ਹੇ ਕੈਫੇ ਵਿਚ ਲੱਗੀ ਅੱਗ, ਸੜ ਕੇ ਸੁਆਹ ਹੋ ਗਿਆ ਸਭ ਕੁਝ

Wednesday, Feb 19, 2025 - 01:55 PM (IST)

ਦਸ ਦਿਨ ਪਹਿਲਾਂ ਖੋਲ੍ਹੇ ਕੈਫੇ ਵਿਚ ਲੱਗੀ ਅੱਗ, ਸੜ ਕੇ ਸੁਆਹ ਹੋ ਗਿਆ ਸਭ ਕੁਝ

ਮੋਗਾ (ਕਸ਼ਿਸ਼ ਸਿੰਗਲਾ) : ਮੋਗਾ ਦੇ ਨੇਚਰ ਪਾਰਕ ਕੋਲ ਬਣੇ ਫਾਸਟ ਫੂਡ ਕੈਫੇ ਵਿਚ ਭਿਆਨਕ ਅੱਗ ਲੱਗ ਗਈ ਜਿਸ ਵਿਚ ਕੈਫੇ ਵਿਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਦੌਰਾਨ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਤਾਂ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਗਿਆ। ਜਾਣਕਾਰੀ ਦਿੰਦਿਆਂ ਹੋਇਆਂ ਫਾਇਰ ਬ੍ਰਿਗੇਡ ਦੇ ਅਧਿਕਾਰੀ ਨੇ ਕਿਹਾ ਕਿ ਸਾਨੂੰ ਕੰਟਰੋਲ ਰੂਮ 'ਤੇ ਸੂਚਨਾ ਮਿਲੀ ਸੀ ਕਿ ਨੇਚਰ ਪਾਰਕ ਕੋਲ ਫਾਸਟ ਫੂਡ ਕੈਫੇ ਨੂੰ ਅੱਗ ਲੱਗੀ ਹੈ ਤਾਂ ਮੌਕੇ 'ਤੇ ਪਹੁੰਚੇ ਹਾਂ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਪਰ ਅੱਗ ਦਾ ਕੀ ਕਾਰਨ ਹੈ ਹਾਲੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ। ਮੌਕੇ 'ਤੇ ਦੋ ਗੱਡੀਆਂ ਪਹੁੰਚੀਆਂ ਸਨ ਜਿਨ੍ਹਾਂ ਨੇ ਅੱਗ 'ਤੇ ਕਾਬੂ ਪਾਇਆ ਹੈ। 

ਉਥੇ ਹੀ ਦੂਜੇ ਪਾਸੇ ਕੈਫੇ ਮਾਲਕ ਨੇ ਦੱਸਿਆ ਕਿ ਉਨ੍ਹਾਂ ਨੇ ਦਸ ਦਿਨ ਪਹਿਲਾਂ ਹੀ ਫਾਸਟ ਫੂਡ ਕੈਫੇ ਖੋਲਿਆ ਸੀ ਤਾਂ ਅੱਜ ਸਵੇਰੇ ਕੈਫੇ ਵਿਚ ਅੱਗ ਲੱਗਣ ਦੀ ਘਟਨਾ ਵਾਪਰ ਗਈ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ ਹੈ। ਅੱਗ ਕਿਸ ਕਾਰਨ ਲੱਗੀ ਹੈ ਅਜੇ ਤੱਕ ਇਸ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ। 


author

Gurminder Singh

Content Editor

Related News