ਪੰਜਾਬ ''ਚ ਸ਼ਰਾਬ ਨਾਲ ਭਰੇ ਟਰੱਕ ਨਾਲ ਵਾਪਰਿਆ ਭਿਆਨਕ ਹਾਦਸਾ, ਅੱਗਿਓਂ ਜੋ ਹੋਇਆ...
Monday, Feb 10, 2025 - 02:14 PM (IST)
![ਪੰਜਾਬ ''ਚ ਸ਼ਰਾਬ ਨਾਲ ਭਰੇ ਟਰੱਕ ਨਾਲ ਵਾਪਰਿਆ ਭਿਆਨਕ ਹਾਦਸਾ, ਅੱਗਿਓਂ ਜੋ ਹੋਇਆ...](https://static.jagbani.com/multimedia/2025_2image_14_14_16464673097.jpg)
ਖੰਨਾ (ਬਿਪਨ): ਪੰਜਾਬ ਵਿਚ ਨੈਸ਼ਨਲ ਹਾਈਵੇਅ 'ਤੇ ਭਿਆਨਕ ਹਾਦਸਾ ਵਾਪਰ ਗਿਆ। ਖੰਨਾ ਦੇ ਬੀਜਾ ਚੌਕ ਨੇੜੇ ਸ਼ਰਾਬ ਨਾਲ ਭਰੇ ਟਰੱਕ ਦੀ ਇਕ ਹੋਰ ਟਰੱਕ ਨਾਲ ਜ਼ਬਰਦਸਤ ਟੱਕਰ ਹੋ ਗਈ, ਜਿਸ ਨਾਲ ਟਰੱਕ ਦੇ ਪਰਖੱਚੇ ਉੱਡ ਗਏ। ਇਸ ਵਿਚ ਟਰੱਕ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਡਰਾਈਵਰ ਦੀ ਮ੍ਰਿਤਕ ਦੇਹ ਟਰੱਕ ਦੇ ਵਿਚ ਹੀ ਫੱਸੀ ਰਹਿ ਗਈ। ਉਸ ਨੂੰ ਕੱਢਣ ਦੇ ਲਈ ਪੁਲਸ ਅਤੇ ਲੋਕਾਂ ਨੂੰ ਕਾਫ਼ੀ ਜੱਦੋ-ਜਹਿਦ ਕਰਨੀ ਪਈ। ਇੱਥੋਂ ਤਕ ਕਿ ਟਰੱਕ ਨੂੰ ਅੱਗਿਓਂ ਟ੍ਰੈਕਟਰ ਨਾਲ ਟੋਚਨ ਪਾ ਕੇ ਵੀ ਖਿੱਚਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਜੋ ਡਰਾਈਵਰ ਦੀ ਮ੍ਰਿਤਕ ਦੇਹ ਨੂੰ ਬਾਹਰ ਕੱਢਿਆ ਜਾ ਸਕੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ, ਲਗਾਤਾਰ 2 ਦਿਨ ਬੰਦ ਰਹਿਣਗੇ ਸਕੂਲ
ਜਾਣਕਾਰੀ ਮੁਤਾਬਕ ਇਹ ਹਾਦਸਾ ਬੀਤੀ ਦੇਰ ਰਾਤ ਨੂੰ ਵਾਪਰਿਆ। ਨੈਸ਼ਨਲ ਹਾਈਵੇਅ 'ਤੇ ਬੀਜਾ ਚੌਕ ਸਥਿਤ ਡੀਜ਼ਲ ਪੰਪ ਦੇ ਨੇੜੇ ਦੋ ਟਰੱਕਾਂ ਦੀ ਜ਼ਬਰਦਸਤ ਟੱਕਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਕ ਟਰੱਕ ਆਮ ਰਫ਼ਤਾਰ 'ਤੇ ਜਾ ਰਿਹਾ ਸੀ। ਇਸ ਦੌਰਾਨ ਇਕ ਤੇਜ਼ ਰਫ਼ਤਾਰ ਟਰੱਕ ਨੇ ਉਸ ਨੂੰ ਮਗਰੋਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਮਗਰਲੇ ਟਰੱਕ ਦਾ ਅਗਲਾ ਹਿੱਸਾ ਚਕਨਾਚੂਰ ਹੋ ਗਿਆ ਤੇ ਡਰਾਈਵਰ ਵਿਚ ਹੀ ਫੱਸ ਗਿਆ ਤੇ ਉਸ ਦੀ ਮੌਕੇ 'ਤੇ ਹੀ ਤੜਫ਼-ਤੜਫ਼ ਕੇ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ - Deport ਹੋ ਕੇ ਆਏ ਪੰਜਾਬੀ ਨੇ ਬੰਨ੍ਹ ਕੇ ਕੁੱਟਿਆ ਟ੍ਰੈਵਲ ਏਜੰਟ, ਸਾਥੀਆਂ ਸਮੇਤ ਚਾੜ੍ਹਿਆ ਕੁਟਾਪਾ
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫ਼ੋਰਸ ਦੀ ਟੀਮ ਮੌਕੇ 'ਤੇ ਪਹੁੰਚੀ। ਲੋਕਾਂ ਨੇ ਸੜਕ ਸੁਰੱਖਿਆ ਫ਼ੋਰਸ ਦੀ ਮਦਦ ਨਾਲ ਟਰੱਕ ਡਰਾਈਵਰ ਨੂੰ ਬੜੀ ਮੁਸ਼ੱਕਤ ਨਾਲ ਬਾਹਰ ਕੱਢਿਆ, ਪਰ ਉਦੋਂ ਤਕ ਉਸ ਦੀ ਮੌਤ ਹੋ ਚੁੱਕੀ ਸੀ। ਮੌਕੇ 'ਤੇ ਪਹੁੰਚੇ ਚੌਂਕੀ ਕੋਟ ਦੇ ਏ.ਐੱਸ.ਆਈ. ਬਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਬਲਵਿੰਦਰ ਸਿੰਘ ਵਜੋਂ ਹੋਈ ਹੈ। ਉਸ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਖੰਨਾ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਗਿਆ ਹੈ ਤੇ ਦੋਹਾਂ ਟਰੱਕਾਂ ਨੂੰ ਕ੍ਰੇਨ ਦੀ ਮਦਦ ਨਾਲ ਸਾਈਡ 'ਤੇ ਕਰਵਾਇਆ ਗਿਆ ਤੇ ਫ਼ਿਰ ਪੁਲਸ ਚੌਕੀ ਤਕ ਪਹੁੰਚਾਇਆ ਗਿਆ ਹੈ। ਪੁਲਸ ਵੱਲੋਂ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8