ਭਿਆਨਕ ਹਾਦਸੇ ਨੇ ਵਿਛਾਏ ਦੋ ਘਰਾਂ ''ਚ ਸੱਥਰ, ਦੋ ਨੌਜਵਾਨਾਂ ਦੀ ਦਰਦਨਾਕ ਮੌਤ

Saturday, Feb 15, 2025 - 07:19 PM (IST)

ਭਿਆਨਕ ਹਾਦਸੇ ਨੇ ਵਿਛਾਏ ਦੋ ਘਰਾਂ ''ਚ ਸੱਥਰ, ਦੋ ਨੌਜਵਾਨਾਂ ਦੀ ਦਰਦਨਾਕ ਮੌਤ

ਸ੍ਰੀ ਕੀਰਤਪੁਰ ਸਾਹਿਬ (ਬਾਲੀ)-ਰੂਪਨਗਰ-ਸ੍ਰੀ ਕੀਰਤਪੁਰ ਸਾਹਿਬ ਕੌਮੀ ਮਾਰਗ ’ਤੇ ਪਿੰਡ ਭਰਤਗੜ੍ਹ ਸਰਾਏ ਹੋਟਲ ਨੇੜੇ ਬਲਕਰ ਬੋਗੀ ਦੀ ਲਪੇਟ ਵਿਚ ਇਕ ਮੋਟਰਸਾਈਕਲ ਆਉਣ ਕਾਰਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ।  ਜਾਣਕਾਰੀ ਦਿੰਦੇ ਹੋਏ ਭਰਤਗੜ੍ਹ ਪੁਲਸ ਚੌਂਕੀ ਦੇ ਇੰਚਾਰਜ ਏ. ਐੱਸ. ਆਈ. ਸੁਖਵਿੰਦਰ ਸਿੰਘ ਅਤੇ ਜਾਂਚ ਅਧਿਕਾਰੀ ਏ. ਐੱਸ. ਆਈ. ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਸਬੰਧੀ ਪੁਲਸ ਨੂੰ ਮੁਹੰਮਦ ਸਲਮਾਨ ਪੁੱਤਰ ਮੁਹੰਮਦ ਅਖਤਰ ਵਾਸੀ ਦੌਲਤਪੁਰ ਚੌਂਕ ਤਹਿਸੀਲ ਗੋਨਾਰੀ ਥਾਣਾ ਅੰਬ ਜ਼ਿਲ੍ਹਾ ਊਨਾ ਹਿਮਾਚਲ ਪ੍ਰਦੇਸ਼ ਨੇ ਦੱਸਿਆ ਆਪਣੇ ਬਿਆਨ ਵਿਚ ਦੱਸਿਆ ਕਿ ਉਹ ਟੀ. ਵੀ. ਐੱਸ. ਕੰਪਨੀ ਵਿਚ ਨੌਕਰੀ ਕਰਦਾ ਹੈ। ਉਸ ਦੇ ਨਾਲ ਮ੍ਰਿਤਕ ਰੱਜਤ ਪੁੱਤਰ ਸੰਜੀਵ ਕੁਮਾਰ ਵਾਸੀ ਪਿੰਡ ਬਾਰਸੜਾ ਥਾਣਾ ਅਤੇ ਜ਼ਿਲ੍ਹਾ ਊਨਾ ਹਿਮਾਚਲ ਪ੍ਰਦੇਸ਼ ਅਤੇ ਅਖਿਲ ਪੁੱਤਰ ਰਮੇਸਵਰ ਰਾਮ ਵਾਸੀ ਪਿੰਡ ਨਗਵਾਹਨ ਥਾਣਾ ਧਨੋਟੂ ਜ਼ਿਲ੍ਹਾ ਮੰਡੀ ਹਿਮਾਚਲ ਪ੍ਰਦੇਸ ਵੀ. ਟੀ. ਵੀ. ਐੱਸ. ਕੰਪਨੀ ਨਾਲਾਗੜ੍ਹ ਵਿਖੇ ਨੌਕਰੀ ਕਰਦੇ ਹਨ।

ਇਹ ਵੀ ਪੜ੍ਹੋ : ਅਹਿਮ ਖ਼ਬਰ: ਪੰਜਾਬ 'ਚ ਇਮੀਗ੍ਰੇਸ਼ਨ ਕੰਸਲਟੈਂਸੀ ਕੰਪਨੀਆਂ ਵਿਰੁੱਧ ਵੱਡੇ ਪੱਧਰ 'ਤੇ ਸਖ਼ਤ ਹੁਕਮ ਜਾਰੀ

ਉਹ ਪਿੰਡ ਦਬੋਟਾ ਵਿਖੇ ਕਿਰਾਏ ’ਤੇ ਰਹਿੰਦਾ ਹੈ ਜਦ ਕਿ ਰਜਤ ਅਤੇ ਅਖਿਲ ਦਬੋਟਾ ਮੋੜ ਭਰਤਗੜ੍ਹ ਵਿਖੇ ਹੀ ਕਿਰਾਏ ’ਤੇ ਰਹਿੰਦੇ ਹਨ। 12 ਫਰਵਰੀ ਰਾਤ ਨੂੰ ਉਹ ਰਜਤ ਅਤੇ ਅਖਿਲ ਨਾਲ ਰੋਟੀ ਖਾਣ ਲਈ ਘਨੌਲੀ ਸਾਈਡ ਗਿਆ ਸੀ, ਤਾਂ ਜਦੋਂ ਅਸੀਂ ਰੋਟੀ ਪਾਣੀ ਖਾ ਕੇ ਆਪਣੇ-ਆਪਣੇ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਵਾਪਸ ਆ ਰਹੇ ਸਨ ਤਾਂ ਅਖਿਲ ਆਪਣੇ ਮੋਟਰਸਾਈਕਲ ਨੰਬਰ ਚਲਾ ਰਿਹਾ ਸੀ। ਜਿਸ ਦੇ ਪਿੱਛੇ ਰਜਤ ਬੈਠਾ ਸੀ, ਇਨ੍ਹਾਂ ਦਾ ਮੋਟਰਸਾਈਕਲ ਅੱਗੇ ਜਾ ਰਿਹਾ ਸੀ ਅਤੇ ਮੈਂ ਇਨ੍ਹਾਂ ਦੇ ਪਿੱਛੇ ਆ ਰਿਹਾ ਸੀ ਜਦੋਂ ਅਸੀਂ ਨੇੜੇ ਸਰਾਏ ਹੋਟਲ ਭਰਤਗੜ੍ਹ ਪੁੱਜੇ ਤਾਂ ਸਾਡੇ ਤੋਂ ਅੱਗੇ ਇਕ ਬਲਕਰ ਬੋਗੀ ਦਾ ਚਾਲਕ ਬਲਕਰ ਬੋਗੀ ਨੂੰ ਬੜੀ ਤੇਜ਼ ਰਫ਼ਤਾਰ ਅਤੇ ਲਾਪ੍ਰਵਾਹੀ ਨਾਲ ਚਲਾ ਰਿਹਾ ਸੀ। ਜਿਸ ਨੇ ਆਪਣੀ ਬਲਕਰ ਬੋਗੀ ਨੂੰ ਇਕ ਦਮ ਇਸ਼ਾਰਾ ਲਗਾਏ ਬਿਨਾਂ ਪੈਟਰੋਲ ਪੰਪ ਵਾਲੇ ਕੱਟ ਵੱਲ ਨੂੰ ਮੋੜ ਕੇ ਬਰੇਕ ਮਾਰ ਦਿੱਤੀ ਜਿਸ ਕਰਕੇ ਅਖਿਲ ਅਤੇ ਰਜਤ ਦਾ ਮੋਟਰਸਾਈਕਲ ਬਲਕਰ ਬੋਗੀ ਦੀ ਪਿਛਲੀ ਸਾਈਡ ਟਕਰਾ ਗਿਆ, ਮੈਂ ਆਪਣਾ ਮੋਟਰਸਾਈਕਲ ਖੱਬੀ ਸਾਈਡ ਨੂੰ ਮੋੜ ਕੇ ਬਚਾ ਲਿਆ, ਜਿਸ ਨਾਲ ਅਖਿਲ ਅਤੇ ਰਜਤ ਦੇ ਸਿਰ ਵਿਚ ਗੰਭੀਰ ਸੱਟਾਂ ਵੱਜੀਆਂ ਅਤੇ ਮੋਟਰਸਾਈਕਲ ਦਾ ਬਹੁਤ ਨੁਕਸਾਨ ਹੋ ਗਿਆ।

PunjabKesari

ਉਸ ਨੇ ਰਾਹਗੀਰਾਂ ਦੀ ਮਦਦ ਨਾਲ ਅਖਿਲ ਅਤੇ ਰਜਤ ਨੂੰ ਸੰਭਾਲਿਆ ਤਾਂ ਉਸ ਸਮੇਂ ਬਲਕਰ ਬੋਗੀ ਦਾ ਚਾਲਕ ਮੇਰੇ ਕੋਲ ਆਇਆ ਜਿਸ ਨੇ ਮੇਰੇ ਪੁੱਛਣ ਦੇ ਆਪਣਾ ਨਾਮ ਵਰਿਆਮ ਸਿੰਘ ਦੱਸਿਆ ਅਸੀਂ ਰਾਹਗੀਰਾਂ ਦੀ ਮਦਦ ਨਾਲ ਰੱਜਤ ਅਤੇ ਅਖਿਲ ਨੂੰ ਸਿਵਲ ਹਸਪਤਾਲ ਰੂਪਨਗਰ ਲੈ ਗਏ ਜਿੱਥੇ ਡਾਕਟਰ ਸਾਹਿਬ ਨੇ ਚੈੱਕ ਕਰ ਕੇ ਰਜਤ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਅਤੇ ਅਖਿਲ ਨੂੰ ਮੁੱਢਲੀ ਸਹਾਇਤਾ ਦੇ ਕੇ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਜਿੱਥੇ ਪੀ. ਜੀ. ਆਈ. ਚੰਡੀਗੜ੍ਹ ਦੇ ਮੇਨ ਗੇਟ ਕੋਲ ਅਖਿਲ ਦੀ ਵੀ ਮੌਤ ਹੋ ਗਈ, ਜਿਸ ਨੂੰ ਅਸੀਂ ਐਮਰਜੈਂਸੀ ਪੀ. ਜੀ. ਆਈ. ਚੰਡੀਗੜ੍ਹ ਲੈ ਗਏ, ਜਿੱਥੇ ਡਾਕਟਰ ਸਾਹਿਬ ਨੇ ਅਖਿਲ ਨੂੰ ਵੀ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਇਹ ਵੀ ਪੜ੍ਹੋ : ਸੁਫ਼ਨੇ ਹੋਏ ਚੂਰਾ-ਚੂਰ, ਅਮਰੀਕਾ ਤੋਂ ਡਿਪੋਰਟ ਹੋਏ 67 ਪੰਜਾਬੀਆਂ 'ਚ ਹੁਸ਼ਿਆਰਪੁਰ ਦੇ 10 ਸ਼ਾਮਲ

ਉਕਤ ਹਾਦਸਾ ਬਲਕਰ ਬੋਗੀ ਦੇ ਚਾਲਕ ਵੱਲੋਂ ਬਲਕਰ ਬੋਗੀ ਨੂੰ ਤੇਜ਼ ਰਫ਼ਤਾਰੀ ਅਤੇ ਲਾਪ੍ਰਵਾਹੀ ਨਾਲ ਚਲਾਉਣ ਕਰਕੇ ਪੈਟਰੋਲ ਪੰਪ ਦੇ ਕੱਟ ਵੱਲ ਨੂੰ ਬਿਨਾਂ ਇਸ਼ਾਰਾ ਲਗਾਏ ਮੋੜ ਕੇ ਬ੍ਰੇਕ ਮਾਰਨ ਕਰਕੇ ਵਾਪਰਿਆ ਹੈ। ਜਿਸ ਵਿਚ ਅਖਿਲ ਅਤੇ ਰਜਤ ਦੀ ਮੌਤ ਹੋ ਗਈ ਹੈ ਅਤੇ ਮੋਟਰਸਾਈਕਲ ਦਾ ਨੁਕਸਾਨ ਹੋ ਗਿਆ। ਉਕਤ ਬਲਕਰ ਬੋਗੀ ਦੇ ਚਾਲਕ ਵਰਿਆਮ ਸਿੰਘ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਚੌਕੀ ਇੰਚਾਰਜ ਨੇ ਦੱਸਿਆ ਕਿ ਪੁਲਸ ਵੱਲੋਂ ਮੁਹੰਮਦ ਸਲਮਾਨ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਥਾਣਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਬਲਕਰ ਬੋਗੀ ਦੇ ਚਾਲਕ ਵਰਿਆਮ ਸਿੰਘ ਦੇ ਖ਼ਿਲਾਫ਼ ਬੀ. ਐੱਨ. ਐੱਸ. ਦੀਆਂ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਦੋਵੇਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਹਨ।

ਇਹ ਵੀ ਪੜ੍ਹੋ : ਚਾਵਾਂ ਨਾਲ ਖ਼ਰੀਦੀ ਨਵੀਂ ਗੱਡੀ ਹੋਈ ਚਕਨਾਚੂਰ, ਨੌਜਵਾਨ ਦੀ ਮੌਤ, ਕੁਝ ਦਿਨ ਬਾਅਦ ਜਾਣਾ ਸੀ ਵਿਦੇਸ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e 


author

shivani attri

Content Editor

Related News