ਮਹਿਤਪੁਰ ਦੀ ਪੇਪਰ ਮਿੱਲ ''ਚ ਲੱਗੀ ਭਿਆਨਕ ਅੱਗ, ਹੋਇਆ ਲੱਖਾਂ ਦਾ ਨੁਕਸਾਨ

Monday, Feb 08, 2021 - 10:47 PM (IST)

ਮਹਿਤਪੁਰ ਦੀ ਪੇਪਰ ਮਿੱਲ ''ਚ ਲੱਗੀ ਭਿਆਨਕ ਅੱਗ, ਹੋਇਆ ਲੱਖਾਂ ਦਾ ਨੁਕਸਾਨ

ਮਹਿਤਪੁਰ,(ਸੂਦ)- ਮਹਿਤਪੁਰ ਤੋਂ ਜਗਰਾਉਂ ਰੋਡ 'ਤੇ ਸਥਿਤ ਪੀ. ਕੇ. ਪੇਪਰ ਮਿੱਲ ਵਿਚ ਪਰਾਲੀ ਨੂੰ ਰਾਤ ਅੱਠ ਵਜੇ ਅਚਾਨਕ ਅੱਗ ਲੱਗ ਗਈ ਜਿਸ ਤੋਂ ਬਾਅਦ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਨੇ ਮਿੱਲ ਅੰਦਰ ਪਈ ਸਾਰੀ ਪਰਾਲੀ ਨੂੰ ਆਪਣੀ ਚਪੇਟ ਵਿਚ ਲੈ ਲਿਆ । ਰਾਤ ਫਾਇਰ ਬਿ੍ਰਗੇਡ ਨੂੰ ਫੋਨ ਕਰਨ 'ਤੇ ਗੱਡੀਆਂ ਵੀ ਅੱਗ ਬੁਝਾਉਣ ਲਈ ਪਹੁੰਚੀਆਂ ਹੋਈਆਂ ਸਨ, ਪਰ ਖਬਰ ਲਿਖੇ ਜਾਣ ਤੱਕ ਅਜੇ ਵੀ ਅੱਗ ਬਲ ਰਹੀ ਸੀ । ਇਸ ਮੌਕੇ ਮਿੱਲ ਮਾਲਕ ਤਰਲੋਕ ਸਿੰਘ ਅਤੇ ਪਰਮਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਅਜੇ ਤਕ ਪਤਾ ਨਹੀਂ ਲੱਗਾ ਹੈ, ਉਨ੍ਹਾਂ ਕਿਹਾ ਕਿ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋ ਚੁੱਕਾ ਹੈ ।


author

Bharat Thapa

Content Editor

Related News