ਸਿੱਖਿਆ ਵਿਰੋਧੀ ਨੀਤੀਆਂ ਸਬੰਧੀ ਅਧਿਆਪਕਾਂ ਨੇ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ

11/14/2018 1:58:53 AM

ਨਵਾਂਸ਼ਹਿਰ,  (ਤ੍ਰਿਪਾਠੀ)-  ਸਾਂਝਾ ਅਧਿਆਪਕ ਮੋਰਚੇ ਦੀ  ਜ਼ਿਲਾ  ਇਕਾਈ ਦੇ ਅਧਿਆਪਕਾਂ ਨੇ ਸਥਿਤ ਬਾਰਾਦਰੀ ਗਾਰਡਨ ’ਚ ਇੱਕਠੇ ਕਰਕੇ ਪੰਜਾਬ ਸਰਕਾਰ ਦੀ ਅਧਿਆਪਕ ਤੇ ਸਿੱਖਿਆ ਵਿਰੋਧੀ ਨੀਤੀਅਾਂ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ। ਅਧਿਆਪਕ ਨੇਤਾ ਕਰਨੈਲ ਸਿੰਘ ਦੀ ਅਗਵਾਈ ’ਚ ਆਯੋਜਿਤ ਇਕੱਠ ਨੂੰ ਸੰਬੋਧਤ ਕਰਦੇ ਹੋਏ ਕਰਨੈਲ ਸਿੰਘ ਤੇ ਕੁਲਦੀਪ ਸਿੰਘ ਦੌਡ਼ਕਾ ਨੇ ਕਿਹਾ ਕਿ ਕੱਚੇ ਅਧਿਆਪਕਾ ਨੂੰ ਰੈਗੂਲਰ ਕਰਨ ਤੇ ਅਧਿਆਪਕਾ ਦੇ ਵੇਤਨ ’ਚ ਕਟੌਤੀ ਨੂੰ ਲੈਕੇ ਅਧਿਆਪਕਾ ਦਾ ਪੱਕਾ ਮੋਰਚਾ ਤੇ ਭੁੱਖ ਹਡ਼ਤਾਲ ਦੇ 38 ਦਿਨਾਂ ਬਾਅਦ ਵੀ ਸਰਕਾਰ ਦੀ ਅਧਿਆਪਕਾ ਦੀ ਸਮੱਸਿਆਵਾਂ ਪ੍ਰਤੀ ਬੇਰੁਖੀ ਦੇ ਖਿਲਾਫ਼ ਅਧਿਆਪਕਾ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ  ਦੱਸਿਆ ਕਿ ਸਾਂਝਾ ਅਧਿਆਪਕ ਮੋਰਚੇ ਦੇ ਫੈਸਲੇ ਤਹਿਤ ਕਾਂਗਰਸੀ ਵਿਧਾਇਕਾਂ ਤੇ ਮੰਤਰੀਆਂ ਦੀਅਾਂ ਕੋਠੀਅੰ ਦਾ ਘਿਰਾਓ ਕਰਨ ਦੀ ਕਾਲ ਦੇ ਤਹਿਤ 14 ਨਵੰਬਰ ਨੂੰ ਬਲਾਚੌਰ ਦੇ ਵਿਧਾਇਕ ਦਰਸ਼ਨ ਲਾਲ ਮੰਗੂਪੁਰ ਤੇ 15 ਨਵੰਬਰ ਨੂੰ ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। 
 ਇਸ  ਸਮੇਂ  ਬਿਕਰਮਜੀਤ ਸਿੰਘ, ਧੀਰ ਸਿੰਘ, ਬਲਵੀਰ ਸਿੰਘ, ਕੁਲਵਿੰਦਰ ਸਿੰਘ ਵਡ਼ੈਚ, ਸੋਹਨ ਸਿੰਘ ਸਲੇਮਪੁਰੀ, ਸੁਰਿੰਦਰ ਭੱਟੀ, ਸੁਖਦੇਵ ਸੁੱਖਾ, ਦੀਵਾਨ ਸਿੰਘ ਤੇ ਇਕਬਾਲ ਸਿੰਘ ਆਦਿ ਹਾਜ਼ਰ ਸਨ।


Related News