ਸਾਂਝਾ ਅਧਿਆਪਕ ਮੋਰਚਾ ਨੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਫੂਕਿਆ ਪੁਤਲਾ

11/02/2018 6:10:36 AM

ਜਲੰਧਰ,   (ਜ.ਬ.)-  ਸਾਂਝੇ ਅਧਿਆਪਕ ਮੋਰਚਾ ਦੀ ਅਗਵਾਈ ਵਿਚ ਐੱਸ. ਐੱਸ. ਏ. ਰਮਸਾ ਅਧਿਆਪਕਾਂ ਵੱਲੋਂ ਡੀ. ਸੀ. ਦਫ਼ਤਰ ਸਾਹਮਣੇ ਸਰਕਾਰ ਦੀਅਾਂ ਅਧਿਆਪਕ ਵਿਰੋਧੀ ਨੀਤੀਆਂ ਦੇ ਖਿਲਾਫ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
 ਆਪਣੇ ਸੰਬੋਧਨ ਵਿਚ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਸਿੱਖਿਆ  ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਆਪਣੇ ਹੱਕਾਂ ਲਈ ਸਕੂਲ ਟਾਈਮ  ਤੋਂ ਬਾਅਦ ਪ੍ਰਦਰਸ਼ਨ ਕਰਨ ਵਾਲੇ  ਅਧਿਆਪਕਾਂ ਨੂੰ ਮੁਅੱਤਲ ਕਰਨਾ ਅਤੇ ਉਨ੍ਹਾਂ  ਦਾ ਤਬਾਦਲਾ ਬਿਨਾਂ ਕਾਰਨ ਤੋਂ ਦੂਰ ਇਲਾਕਿਆਂ ਵਿਚ ਕਰ ਕੇ ਤੇ ਇਤਿਹਾਸ ਵਿਸ਼ੇ ਦੀਆਂ ਕਿਤਾਬਾਂ ਵਿਚ ਛੇੜਛਾੜ ਕਰ ਕੇ ਨਾਦਰਸ਼ਾਹੀ ਰਵੱਈਏ  ਦਾ ਪ੍ਰਮਾਣ  ਦਿੱਤਾ  ਹੈ, ਜੋ ਕਿ ਸਰਾਸਰ ਗਲਤ ਹੈ। ਉਕਤ ਗਲਤ ਪਾਲਿਸੀ  ਕਾਰਨ ਅੱਜ ਪੂਰੇ ਪੰਜਾਬ ਵਿਚ ਸਿੱਖਿਆ ਸਕੱਤਰ ਦੇ ਪੁਤਲੇ ਫੂਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ  ਆਪਣੇ ਹੱਕ ਲਈ ਸੰਘਰਸ਼ ਕਰਨਾ ਸਾਡਾ  ਅਧਿਕਾਰ ਹੈ ਪਰ ਸਿੱਖਿਆ ਸਕੱਤਰ ਅਧਿਆਪਕਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਹਨ। 
ਇਸ ਮੌਕੇ ਸਾਂਝੇ ਅਧਿਆਪਕ ਮੋਰਚੇ ਦੀ ਮੁੱਖ ਮੰਤਰੀ ਨਾਲ ਆਯੋਜਿਤ ਕੀਤੀ ਗਈ ਬੈਠਕ ਵਿਚ ਕੋਈ  ਹਾਂ-ਪੱਖੀ ਨਤੀਜਾ ਨਾ ਨਿਕਲਿਆ ਤਾਂ ਮਜਬੂਰ ਹੋ ਕੇ ਅਧਿਆਪਕਾਂ  ਨੂੰ ਆਪਣਾ ਸੰਘਰਸ਼ ਹੋਰ ਵੀ ਤੇਜ਼ ਕਰਨਾ ਪਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਪੁਤਲਾ ਫੂਕ ਪ੍ਰਦਰਸ਼ਨ ਵਿਚ ਮੁੱਖ ਤੌਰ ’ਤੇ ਕਰਨੈਲ ਸਿੰਘ, ਗੁਰਪ੍ਰੀਤ ਸਿੰਘ, ਜਰਮਨ ਜੀਤ, ਜਸਬੀਰ, ਤਿਲਕ ਰਾਜ, ਮੁਨੀਸ਼ ਕੁਮਾਰ, ਅੰਕੁਸ਼, ਰਿੰਕਾ ਮਲਹੋਤਰਾ, ਸੰਜੀਵਨ, ਹਰਪ੍ਰੀਤ ਕੌਰ, ਮਮਤਾ, ਗੁਰਮੀਤ ਕੋਟਲੀ, ਕੰਵਲਜੀਤ, ਕਸ਼ਮੀਰ ਸਿੰਘ, ਗੁਰਮੇਲ, ਜੁਗਲ ਕਿਸ਼ੋਰ ਸਮੇਤ ਭਾਰੀ ਗਿਣਤੀ ਵਿਚ ਅਧਿਆਪਕ ਸ਼ਾਮਲ ਹੋਏ। 
 


Related News