ਚੁੱਘ ਨੇ ਕੀਤੀ ਲੈਂਡ ਪੂਲਿੰਗ ਨੀਤੀ ਨੂੰ ਪੂਰੀ ਤਰ੍ਹਾਂ ਰੱਦ ਕਰਨ ਦੀ ਮੰਗ
Wednesday, Jul 23, 2025 - 01:04 AM (IST)

ਜਲੰਧਰ/ਚੰਡੀਗੜ੍ਹ, (ਵਿਸ਼ੇਸ਼)- ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਲੈਂਡ ਪੂਲਿੰਗ ਨੀਤੀ ਸਬੰਧੀ ਅੱਧੇ-ਅਧੂਰੇ ਝੂਠੇ ਵਾਅਦਿਆਂ ਨਾਲ ਪੰਜਾਬ ਦੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ।
ਚੁਘ ਨੇ ਕਿਸਾਨਾਂ ਨੂੰ ਚਿਤਾਵਨੀ ਦਿੱਤੀ ਕਿ ਨੀਤੀ ਵਿਚ ਕੀਤੇ ਗਏ ਕਾਸਮੈਟਿਕ ਬਦਲਾਅ ਕਿਸਾਨਾਂ ਨੂੰ ਇਕ ਪ੍ਰਸ਼ਾਸਕੀ ਜਾਲ ਵਿੱਚ ਫਸਾਉਣ ਦੀ ਇਕ ਚਾਲ ਹੈ ਜਿੱਥੇ ਉਨ੍ਹਾਂ ਦੇ ਅਧਿਕਾਰ ਅਤੇ ਭਵਿੱਖ ਪੂਰੀ ਤਰ੍ਹਾਂ ਰਾਜ ਸਰਕਾਰ ਦੇ ਰਹਿਮ ’ਤੇ ਹੋਣਗੇ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਾਲਾਨਾ 1 ਲੱਖ ਰੁਪਏ ਜਾਂ 200 ਵਰਗ ਗਜ਼ ਦਾ ਵਪਾਰਕ ਪਲਾਟ ਦੇਣ ਦਾ ਵਾਅਦਾ ਸਿਰਫ਼ ਧੋਖਾ ਹੈ। ਇਹ ਲਾਭ ਜ਼ਮੀਨ ਦੀ ਅਸਲ ਕੀਮਤ ਦੇ ਮੁਕਾਬਲੇ ਸਮੁੰਦਰ ਵਿਚ ਇੱਕ ਬੂੰਦ ਵਾਂਗ ਹਨ। ਇਹ ਬਹੁਤ ਘੱਟ ਹਨ ਅਤੇ ਬਹੁਤ ਦੇਰ ਨਾਲ ਮੁਹੱਈਅਾ ਹੋਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਯੋਜਨਾ ਵਿਚ ਅਜੇ ਵੀ ਬਹੁਤ ਸਾਰੀਆਂ ਗੰਭੀਰ ਖਾਮੀਆਂ ਹਨ। ਉਨ੍ਹਾਂ ਨੇ ਲੈਂਡ ਪੂਲਿੰਗ ਨੀਤੀ ਨੂੰ ਪੂਰੀ ਤਰ੍ਹਾਂ ਰੱਦ ਕਰਨ ਦੀ ਮੰਗ ਕੀਤੀ ਹੈ।