ਟਾਂਡਾ : ਲਿਫਟਿੰਗ ਨਾ ਹੋਣ ’ਤੇ ਆੜ੍ਹਤੀਆਂ ਤੇ ਮਜ਼ਦੂਰਾਂ ਨੇ ਸਰਕਾਰ ਖ਼ਿਲਾਫ ਕੀਤੀ ਨਾਅਰੇਬਾਜ਼ੀ

05/15/2021 6:30:38 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)-ਮਾਰਕੀਟ ਕਮੇਟੀ ਅਧੀਨ ਆਉਂਦੀਆਂ ਅਨਾਜ ਮੰਡੀਆਂ ਅਤੇ ਮੁੱਖ ਮੰਡੀ ਟਾਂਡਾ ’ਚ ਕਣਕ ਦੀ  ਲਿਫਟਿੰਗ ਨਾ ਹੋਣ ਦੀ ਸਮੱਸਿਆ ਤੋਂ ਦੁਖੀ ਆੜ੍ਹਤੀਆਂ ਅਤੇ ਮਜ਼ਦੂਰਾਂ ਨੇ ਅੱਜ ਸਰਕਾਰ ਖਿਲਾਫ ਰੋਸ ਵਿਖਾਵਾ ਕਰਦਿਆਂ ਨਾਅਰੇਬਾਜ਼ੀ ਕੀਤੀ । ਇਸ ਮੌਕੇ ਰੋਸ ਜਤਾਉਂਦੇ ਹੋਏ ਆੜ੍ਹਤੀਆਂ ਜਗਦੀਸ਼ ਅਨੰਦ, ਸੁਖਵਿੰਦਰ ਜੀਤ ਸਿੰਘ ਬੀਰਾ, ਸੁਰੇਸ਼ ਜੈਨ, ਜਤਿੰਦਰ ਅਗਰਵਾਲ ਅਤੇ ਓਮ ਪ੍ਰਕਾਸ਼ ਆਦਿ ਨੇ ਦੱਸਿਆ ਕਿ ਖਰੀਦ ਸੀਜ਼ਨ ਲੱਗਭਗ ਖਤਮ ਹੋਣ ਦੇ ਬਾਵਜੂਦ ਮੰਡੀ ਵਿੱਚ ਮਾਰਕਫੈੱਡ ਅਤੇ ਪਨਸਪ ਖਰੀਦ ਏਜੰਸੀਆਂ ਵੱਲੋਂ ਖਰੀਦੀ ਗਈ ਕਣਕ ਦੀਆਂ ਬੋਰੀਆਂ ਦੇ ਟਾਂਡਾ, ਕੰਧਾਲਾ ਸ਼ੇਖ਼ਾ, ਘੋੜਾਵਾਹਾ ਮੰਡੀਆਂ ’ਚ ਵੀ ਅੰਬਾਰ ਲੱਗੇ ਹਨ, ਜਿਸ ਕਰਕੇ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਪਰੋਂ ਮੌਸਮ ਦੀ ਖਰਾਬੀ ਕਾਰਨ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਹੋਰ ਵਧ ਗਈਆਂ ਹਨ।

ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਇਨ੍ਹਾਂ ਖਰੀਦ ਏਜੰਸੀਆਂ ਕੋਲੋਂ ਲਿਫਟਿੰਗ ਕਰਵਾਈ ਜਾਵੇ, ਨਹੀਂ ਤਾਂ ਉਹ ਸੰਘਰਸ਼ ਕਰਕੇ ਹਾਈਵੇ ਜਾਮ ਕਰਨਗੇ। ਇਸ ਬਾਰੇ ਖਰੀਦ ਏਜੰਸੀ ਦੇ ਡੀ. ਐੱਮ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜਲਦ ਹੀ ਲਿਫਟਿੰਗ ਕਰਵਾ ਦਿੱਤੀ ਜਾਵੇਗੀ। ਇਸ ਮੌਕੇ ਅਵਤਾਰ ਸਿੰਘ, ਗੁਰਬਖਸ਼ ਸਿੰਘ, ਬੰਟੀ ਜੈਨ, ਰਾਕੇਸ਼ ਕੁਮਾਰ, ਨਵਨੀਤ ਬਹਿਲ, ਬੱਬੂ ਪੁਰੀ, ਬੋਬੀ ਬਹਿਲ ਅਤੇ ਵੱਡੀ ਗਿਣਤੀ ’ਚ ਮਜ਼ਦੂਰ ਮੌਜੂਦ ਸਨ।  


Manoj

Content Editor

Related News