ਵਪਾਰਕ ਕਰਜ਼ਾ ਲੈਣਾ ਹੁਣ ਹੋਇਆ ਸੌਖਾ, ਨਹੀਂ ਮਾਰਨੇ ਪੈਣਗੇ ਬੈਂਕਾਂ ਦੇ ਚੱਕਰ !

10/16/2023 7:58:01 PM

ਜਲੰਧਰ : ਤਿਉਹਾਰੀ ਸੀਜ਼ਨ ਦੌਰਾਨ ਭਾਰਤ ਸਰਕਾਰ ਦੀਆਂ ਬੈਂਕਾਂ ਰਾਸ਼ਟਰੀ ਬੈਂਕਾਂ ਨੂੰ ਵੀ ਟੱਕਰ ਦੇ ਰਹੀਆਂ ਹਨ। ਭਾਰਤ ਸਰਕਾਰ ਦੇ ਭਾਰਤੀ ਲਘੂ ਉਦਯੋਗ ਵਿਕਾਸ ਬੈਂਕ (ਸਿਡਬੀ) ਨੇ ਛੋਟੇ ਤੇ ਮੱਧਮ ਉਦਯੋਗਾਂ ਨੂੰ ਕਰਜ਼ਾ ਦੇਣ ਲਈ ਸਮਾਂ ਸੀਮਾ 48 ਘੰਟੇ ਕਰ ਦਿੱਤੀ ਹੈ। ਸਿਡਬੀ ਦੇ ਮੁੱਖ ਮਹਾਪ੍ਰਬੰਧਕ ਰਾਹੁਲ ਪ੍ਰਿਯਦਰਸ਼ੀ ਨੇ ਦੱਸਿਆ ਕਿ ਕਰਜ਼ਾ ਲੈਣ ਲਈ ਬੈਂਕ ਆਉਣ ਦੀ ਵੀ ਲੋੜ ਨਹੀਂ ਹੈ। ਡਿਜੀਟਲ ਰੂਪ 'ਚ ਆਪਣੇ ਡਾਕੂਮੈਂਟ ਅਪਲੋਡ ਕਰਨ ਨਾਲ ਕਰਜ਼ਾ ਮਨਜ਼ੂਰ ਹੋਣ 'ਤੇ ਰਾਸ਼ੀ ਵੀ ਆਨਲਾਈਨ ਹੀ ਖਾਤੇ 'ਚ ਟਰਾਂਸਫਰ ਕਰ ਦਿੱਤੀ ਜਾਂਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮੋਹਾਲੀ ਵਿਖੇ ਖੋਲੀ ਗਈ ਬਰਾਂਚ 'ਚ 1194 ਲੱਖ ਦੇ ਉਦਯੋਗਿਕ ਕਰਜ਼ੇ ਮੌਕੇ 'ਤੇ ਹੀ ਮਨਜ਼ੂਰ ਕੀਤੇ ਜਾ ਚੁੱਕੇ ਹਨ। 

ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਸਿਡਬੀ ਨੇ ਆਪਣਾ ਸਿਸਟਮ ਸਿੰਗਲ ਵਿੰਡੋ ਤੋਂ ਵੀ ਬਿਹਤਰ ਕਰ ਦਿੱਤਾ ਹੈ। ਇਸ ਸਿਸਟਮ ਰਾਹੀਂ ਉੱਦਮੀ ਹੁਣ ਬਿਨਾਂ ਬੈਂਕ ਜਾਏ ਕਿਤੇ ਵੀ ਬੈਠੇ ਆਨਲਾਈਨ ਕਰਜ਼ੇ ਲਈ ਅਪਲਾਈ ਕਰ ਸਕਦਾ ਹੈ। ਅਤੇ ਕਰਜ਼ਾ ਮੰਜ਼ੂਰ ਹੋਣ 'ਤੇ 48 ਘੰਟਿਆਂ ਅੰਦਰ ਰਾਸ਼ੀ ਜਾਰੀ ਕਰ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਬੈਂਕ ਦਾ ਉਦੇਸ਼ ਫਾਇਦਾ ਕਮਾਉਣਾ ਨਹੀਂ ਹੈ, ਸਗੋਂ ਉਦਯੋਗਾਂ ਦਾ ਵਿਕਾਸ ਕਰਾਉਣਾ ਹੈ। 

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ, ਹੁਣ ਨਹੀਂ ਲਗਾਉਣੇ ਪੈਣਗੇ ਸਰਕਾਰੀ ਦਫ਼ਤਰਾਂ ਦੇ ਚੱਕਰ

ਉਨ੍ਹਾਂ ਦੱਸਿਆ ਕਿ ਦੇਸ਼ 'ਚ ਇਸ ਸਮੇਂ ਸਿਡਬੀ ਦੀਆਂ 92 ਬਰਾਂਚਾਂ ਹਨ, ਜਿਨ੍ਹਾਂ 'ਚ ਪੰਜਾਬ ਦੀਆਂ ਲੁਧਿਆਣਾ, ਜਲੰਧਰ ਬਰਾਂਚ ਤੋਂ ਬਾਅਦ ਹੁਣ ਮੋਹਾਲੀ 'ਚ ਇਕ ਬਰਾਂਚ ਖੋਲੀ ਗਈ ਹੈ ਤੇ ਅਗਲੇ ਸਾਲ ਪੰਜਾਬ 'ਚ ਹੋਰ ਵੀ ਬਰਾਂਚਾਂ ਖੋਲੀਆਂ ਜਾਣਗੀਆਂ। ਮੋਹਾਲੀ ਸ਼ਾਖਾ ਨੇ ਹੁਣ ਤੱਕ 5 ਇਕਾਈਆਂ ਨੂੰ ਕੁੱਲ 1193.84 ਲੱਖ ਰੁਪਏ ਕਰਜ਼ਾ ਦਿੱਤਾ ਹੈ, ਜਿਨ੍ਹਾਂ 'ਚੋਂ 300 ਲੱਖ ਮੈਸਰਜ਼ ਜੇ.ਐੱਲ.ਪੀ.ਐੱਲ. ਇਨਫ੍ਰਾਸਟ੍ਰਕਚਰ ਮੋਹਾਲੀ ਨੂੰ, 315 ਲੱਖ ਮੈਸਰਜ਼ ਮਹਾਲਕਸ਼ਮੀ ਪੈਕੇਜਿੰਗ ਬੱਦੀ ਨੂੰ, 430 ਲੱਖ ਰੁਪਏ ਮੈਸਰਜ਼ ਸੀ.ਕੇ. ਅਲਾਏਜ਼, ਮੰਡੀ ਗੋਬਿੰਦਬੜ੍ਹ ਨੂੰ ਦਿੱਤੇ ਜਾ ਚੁੱਕੇ ਹਨ। 

ਦਿਲਚਸਪ ਗੱਲ ਇਹ ਹੈ ਕਿ ਸਿਡਬੀ ਦੀ ਮੋਹਾਲੀ ਬਰਾਂਚ ਰਾਸ਼ਟਰੀ ਕਮਰਸ਼ੀਅਲ ਬੈਂਕਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਖੋਲੀ ਗਈ ਹੈ। ਮੋਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਕਾਰਜਕਾਰੀ ਮੈਂਬਰ ਰਾਜ ਕੁਮਾਰ ਲੁਥਰ ਦੇ ਅਨੁਸਾਰ ਉੱਦਮੀ ਵੱਡੀਆਂ ਬੈਂਕਾਂ ਦੇ ਨਖਰਿਆਂ ਕਾਰਨ ਪ੍ਰੇਸ਼ਾਨ ਸਨ। ਕਰਜ਼ਾ ਲੈਣ ਲਈ ਕਈ ਮਹੀਨਿਆਂ ਤੱਕ ਬੈਂਕਾਂ ਦੇ ਚੱਕਰ ਲਗਾਉਣੇ ਪੈਂਦੇ ਸਨ। ਇਨ੍ਹਾਂ ਸਮੱਸਿਆਵਾਂ ਕਾਰਨ ਭਾਰਤ ਸਰਕਾਰ ਨੇ ਮਜਬੂਰ ਹੋ ਕੇ ਇੱਥੇ ਲਘੂ ਉਦਯੋਗ ਵਿਕਾਸ ਬੈਂਕ ਖੋਲੀ। 

ਇਹ ਵੀ ਪੜ੍ਹੋ : ਦੀਵਾਲੀ ਮੌਕੇ ਪੰਜਾਬ ਸਰਕਾਰ ਦਾ ਮੁਲਾਜ਼ਮਾਂ ਲਈ ਵੱਡਾ ਐਲਾਨ, ਜਾਰੀ ਹੋਏ ਲਿਖਤੀ ਹੁਕਮ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News