NRI ਔਰਤ ਨਾਲ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਮਾਮਲੇ ’ਚ ਸਬ ਪੋਸਟ ਮਾਸਟਰ ਸਸਪੈਂਡ

Friday, Jan 07, 2022 - 07:22 PM (IST)

NRI ਔਰਤ ਨਾਲ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਮਾਮਲੇ ’ਚ ਸਬ ਪੋਸਟ ਮਾਸਟਰ ਸਸਪੈਂਡ

ਸੁਲਤਾਨਪੁਰ ਲੋਧੀ (ਧੀਰ)-ਐੱਨ. ਆਰ. ਆਈ. ਔਰਤ ਦੇ ਨਾਲ ਪੈਸੇ ਜਮ੍ਹਾ ਕਰਵਾਉਣ ਦੇ ਮਾਮਲੇ ’ਚ ਲੱਖਾਂ ਰੁਪਏ ਦੀ ਹੇਰਾਫੇਰੀ ਕਰਨ ਵਾਲੇ ਡਾਕਖਾਨੇ ’ਚ ਤਾਇਨਾਤ ਇਕ ਸਬ ਪੋਸਟਮਾਸਟਰ ਦਾ ਮਾਮਲਾ ਸਾਹਮਣੇ ਆਉਣ ’ਤੇ ਡਾਕਖਾਨੇ ’ਚ ਜਮ੍ਹਾ ਖਾਤਾਧਾਰੀਆਂ ’ਚ ਹਡ਼ਕੰਪ ਮੱਚ ਗਿਆ ਹੈ। ਸੁਲਤਾਨਪੁਰ ਲੋਧੀ ਦੇ ਮੁੱਖ ਡਾਕਘਰ ’ਚ ਤਾਇਨਾਤ ਇਕ ਸਬ ਪੋਸਟ ਮਾਸਟਰ ਸੁਰਜੀਤ ਸਿੰਘ ਵੱਲੋਂ ਇਕ ਐੱਨ. ਆਰ. ਆਈ. ਉਸ ਦੇ ਕਹਿਣ ਮੁਤਾਬਕ ਉਸ ਦੀ ਰਿਸ਼ਤੇਦਾਰ ਨੀਲਮ ਨਾਹਰ, ਜੋ ਕੈਨੇਡਾ ’ਚ ਰਹਿੰਦੀ ਹੈ, ਉਸ ਵੱਲੋਂ ਡਾਕਖਾਨੇ ’ਚ ਐੱਫ. ਡੀ. ਦੇ ਤੌਰ ’ਤੇ ਜਮ੍ਹਾ ਕਰਵਾਉਣ ਲਈ ਕੈਨੇਡਾ ਤੋਂ ਪਿਛਲੇ ਲੰਮੇ ਸਮੇਂ ਤੋਂ ਪੈਸੇ ਭੇਜੇ ਜਾ ਰਹੇ ਸਨ ਪ੍ਰੰਤੂ ਸਬ ਪੋਸਟਮਾਸਟਰ ਵੱਲੋਂ ਉਸ ਰਕਮ ਨੂੰ ਡਾਕਖਾਨੇ ’ਚ ਨਹੀਂ ਜਮ੍ਹਾ ਕਰਵਾਇਆ ਜਾਂਦਾ ਸੀ।

ਇਹ ਵੀ ਪੜ੍ਹੋ : ਯੂਕ੍ਰੇਨ ਦੀ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਪੋਰੋਸ਼ੇਂਕੋ ਦੀ ਜਾਇਦਾਦ ਕੀਤੀ ਜ਼ਬਤ

ਪੋਸਟਮਾਸਟਰ ਸੁਰਜੀਤ ਸਿੰਘ ਵੱਲੋਂ ਐੱਨ. ਆਰ. ਆਈ. ਔਰਤ ਨੂੰ ਕੰਪਿਊਟਰਾਈਜ਼ਡ ਕਾਪੀ ਭੇਜਣ ਦੀ ਥਾਂ ਹੱਥ ਨਾਲ ਲਿਖੀ ਹੋਈ ਇਕ ਜਮ੍ਹਾ ਕਾਪੀ ਭੇਜ ਦਿੱਤੀ, ਜਿਸ ’ਤੇ ਉਸ ਨੂੰ ਸ਼ੱਕ ਹੋਇਆ, ਕਿਉਂਕਿ ਭਾਰਤ ਸਰਕਾਰ ਦੇ ਹਰੇਕ ਵਿਭਾਗ ਵਿਚ ਹੁਣ ਕੰਮ ਆਨਲਾਈਨ ਤੇ ਕੰਪਿਊਟਰਾਈਜ਼ਡ ਹੋਣ ’ਤੇ ਕੋਈ ਵੀ ਕਾਪੀ ਹੱਥ ਨਾਲ ਲਿਖੀ ਹੋਈ ਟ੍ਰਾਂਜੈਕਸ਼ਨ ਸਵੀਕਾਰ ਨਹੀਂ ਹੁੰਦੀ। ਇਸ ਉਪਰੰਤ ਐੱਨ. ਆਰ. ਆਈ. ਔਰਤ ਵੱਲੋਂ ਇਸ ਸਬੰਧੀ ਕਪੂਰਥਲਾ ਪੋਸਟ ਆਫਿਸ ਦੇ ਉੱਚ ਅਧਿਕਾਰੀਆਂ ਨੂੰ ਜਾਂਚ ਤੇ ਹੇਰਾਫੇਰੀ ਸਬੰਧੀ ਸੂਚਨਾ ਦਿੱਤੀ ਗਈ।ਸ਼ਿਕਾਇਤ ਮਿਲਣ ’ਤੇ ਤੁਰੰਤ ਵਿਭਾਗ ਨੇ ਹਰਕਤ ’ਚ ਆਉਂਦਿਆਂ ਜ਼ਿਲਾ ਸੁਪਰੀਡੈਂਟ ਪੋਸਟ ਆਫਿਸ ਰਵੀ ਕੁਮਾਰ ਨੇ ਸੁਲਤਾਨਪੁਰ ਲੋਧੀ ਪੋਸਟ ਆਫਿਸ ’ਤੇ ਰੇਡ ਕੀਤੀ ਤੇ ਸਾਰੇ ਖਾਤਾਧਾਰਕਾਂ ਦੇ ਨਾਮ ਪਤਾ ਤੇ ਜਮ੍ਹਾ ਕਾਪੀਆਂ ਦੀ ਵੀ ਛਾਣਬੀਣ ਕੀਤੀ।

ਇਹ ਵੀ ਪੜ੍ਹੋ : ਪਾਕਿ ਦੇ ਮੰਤਰੀ ਨੇ ਕੋਵਿਡ ਦੇ ਮਾਮਲੇ ਵਧਣ ਦੇ ਬਾਵਜੂਦ ਲਾਕਡਾਊਨ ਦੀ ਸੰਭਾਵਨਾ ਤੋਂ ਕੀਤਾ ਇਨਕਾਰ

ਜਦੋਂ ਉਕਤ ਐੱਨ. ਆਰ. ਆਈ. ਔਰਤ ਨੇ ਵਾਰ ਵਾਰ ਆਪਣੇ ਜਮ੍ਹਾ ਖਾਤੇ ਦੇ ਬਾਰੇ ਪੁੱਛਿਆ ਤੇ ਪੋਸਟਮਾਸਟਰ ਨੂੰ ਜਮ੍ਹਾ ਕਾਪੀ ਭੇਜਣ ਲਈ ਕਿਹਾ। ਸੁਪਰਡੈਂਟ ਰਵੀ ਕੁਮਾਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਵਿਭਾਗ ਇਸ ਬਾਰੇ ਹਾਲੇ ਹੋਰ ਜਾਂਚ ਕਰ ਰਿਹਾ ਹੈ ਕਿ ਇਹ ਹੇਰਾਫੇਰੀ ਸਿਰਫ਼ ਇਕ ਐੱਨ. ਆਰ. ਆਈ. ਔਰਤ ਦੇ ਨਾਲ ਹੀ ਹੋਈ ਹੈ ਜਾਂ ਹੋਰ ਖਾਤਾਧਾਰਕਾਂ ਨਾਲ ਵੀ। ਉਨ੍ਹਾਂ ਦੱਸਿਆ ਕਿ ਸਾਰੇ ਮਾਮਲੇ ਦੀ ਜਾਂਚ ਏ. ਐੱਸ. ਪੀ. ਵਿਵੇਕ ਕਰ ਰਹੇ ਹਨ, ਜਿਨ੍ਹਾਂ ਦੀ ਜਾਂਚ ਉਪਰੰਤ ਸਬੰਧਤ ਥਾਣੇ ’ਚ ਉਕਤ ਸਬ ਪੋਸਟਮਾਸਟਰ ਦੇ ਖਿਲਾਫ਼ ਵਿਭਾਗ ਵੱਲੋਂ ਐੱਫ. ਆਈ. ਆਰ. ਦਰਜ ਕਰਵਾਈ ਜਾਵੇਗੀ।ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਭਾਗ ਨੇ ਉਕਤ ਸਭ ਪੋਸਟ ਮਾਸਟਰ ਨੂੰ ਸਸਪੈਂਡ ਕਰ ਦਿੱਤਾ ਹੈ ਤੇ ਜਲਦ ਹੀ ਉਸ ਦਾ ਪਾਸਪੋਰਟ ਜ਼ਬਤ ਕਰਵਾ ਕੇ ਏਅਰ ਪੋਰਟ ਤੋਂ ਵੀ ਲੁੱਕ ਆਊਟ ਨੋਟਿਸ ਜਾਰੀ ਕਰਵਾਇਆ ਜਾਵੇਗਾ ਤਾਂ ਕਿ ਉਹ ਵਿਦੇਸ਼ ਦੌਡ਼ਨ ’ਚ ਕਾਮਯਾਬ ਨਾ ਹੋ ਸਕੇ।

ਸੁਪਰੀਡੈਂਟ ਰਵੀ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ ਸ਼ਹਿਰ ਦੇ ਸਾਰੇ ਕੌਂਸਲਰਾਂ, ਪ੍ਰਧਾਨ, ਚੇਅਰਮੈਨ ਤੋਂ ਇਲਾਵਾ ਪਿੰਡਾਂ ਦੇ ਸਰਪੰਚਾਂ ਦੇ ਨਾਮ ਵੀ ਇਕ ਚਿੱਠੀ ਜਾਰੀ ਕਰਵਾਈ ਹੈ ਕਿ ਉਹ ਆਪਣੇ ਪਿੰਡਾਂ ਵਾਰਡਾਂ ’ਚ ਗੁਰਦੁਆਰੇ ਤੋਂ ਜਾਂ ਖ਼ੁਦ ਪਰਸਨਲ ਤੌਰ ’ਤੇ ਪਤਾ ਕਰਵਾਉਣ ਤਾਂ ਜੋ ਇਹ ਪਤਾ ਲੱਗ ਸਕੇ ਕਿ ਕਿਸੇ ਹੋਰ ਖਾਤਾਧਾਰਕ ਦੀ ਕਾਪੀ ਤਾਂ ਹੱਥ ਨਾਲ ਨਹੀਂ ਬਣਾਈ ਹੋਈ ਹੈ। ਜੇ ਅਜਿਹਾ ਕਿਤੇ ਵੀ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਹ ਤੁਰੰਤ ਪੋਸਟ ਆਫਿਸ ਨਾਲ ਸੰਪਰਕ ਕਰਨ। ਇਹ ਮਾਮਲਾ 2018-19 ਤੋਂ ਚਲਦਾ ਆ ਰਿਹਾ ਹੋ ਸਕਦਾ ਹੈ।ਉਨ੍ਹਾਂ ਕਿਹਾ ਕਿ ਇਸ ਹੇਰਾਫੇਰੀ ਵਿਚ ਹੋਰ ਵੀ ਕਿਸੇ ਮੁਲਾਜ਼ਮ ਦਾ ਹੱਥ ਹੋਵੇ ਇਹ ਵੀ ਜਾਂਚ ਕੀਤੀ ਜਾ ਸਕਦੀ ਹੈ। ਉਨ੍ਹਾਂ ਡਾਕਖਾਨੇ ਦੇ ਸਬੰਧਤ ਸਮੂਹ ਖਾਤਾਧਾਰਕਾਂ ਨੂੰ ਅਪੀਲ ਕੀਤੀ ਕਿ ਉਹ ਡਾਕਖਾਨੇ ’ਚ ਸਿੱਧੇ ਖ਼ੁਦ ਜਾਂ ਅਧਿਕਾਰਤ ਏਜੰਟ ਦੇ ਵੱਲੋਂ ਹੀ ਪੈਸੇ ਜਮ੍ਹਾ ਕਰਵਾਉਣ ਅਤੇ ਆਪਣੀ ਕਾਪੀ ਹਮੇਸ਼ਾ ਕੰਪਿਊਟਰ ਰਾਈਜ਼ਡ ਹੀ ਪ੍ਰਾਪਤ ਕਰਨ।

ਇਹ ਵੀ ਪੜ੍ਹੋ : ਪਾਕਿ ਰਾਸ਼ਟਰਪਤੀ ਆਰਿਫ਼ ਅਲਵੀ ਮੁੜ ਹੋਏ ਕੋਰੋਨਾ ਪਾਜ਼ੇਟਿਵ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


author

Karan Kumar

Content Editor

Related News