700 ਏਕੜ ਦੀ ਪਰਾਲੀ ਦੀਆਂ ਗੰਢਾਂ ਨੂੰ ਲੱਗੀ ਅੱਗ, 2 ਟਰਾਲੇ ਵੀ ਆਏ ਅੱਗ ਦੇ ਲਪੇਟੇ ''ਚ, ਹੋਇਆ ਲੱਖਾਂ ਦਾ ਨੁਕਸਾਨ

12/04/2023 7:45:46 PM

ਸੁਲਤਾਨਪੁਰ ਲੋਧੀ (ਸੋਢੀ)- ਪਿੰਡ ਜੱਬੋਵਾਲ ਵਿਖੇ ਖੇਤਾਂ ਵਿਚ ਧਾਕਾਂ ਲਗਾ ਕੇ ਜਮ੍ਹਾ ਕੀਤੀ 700 ਏਕੜ ਦੀ ਪਰਾਲੀ ਦੀਆਂ ਗੱਠਾਂ ਨੂੰ ਭੇਦ ਭਰੇ ਢੰਗ ਨਾਲ ਅੱਗ ਲੱਗ ਗਈ, ਜਿਸ ਨਾਲ ਸਾਰੀ ਪਰਾਲੀ ਸੜ ਕੇ ਸੁਆਹ ਹੋ ਗਈ। ਇਸ ਦੌਰਾਨ ਦੋ ਟਰਾਲੇ ਵੀ ਅੱਗ ਦੀ ਲਪੇਟ 'ਚ ਆ ਕੇ ਬੁਰੀ ਤਰ੍ਹਾਂ ਨੁਕਸਾਨੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਘਟਨਾ ਦਾ ਪਤਾ ਲੱਗਦੇ ਹੀ ਥਾਣਾ ਸੁਲਤਾਨਪੁਰ ਲੋਧੀ ਦੇ ਮੁਖੀ ਲਖਵਿੰਦਰ ਸਿੰਘ ਥਿੰਦ ਮੌਕੇ 'ਤੇ ਪੁੱਜੇ ਤੇ ਉਨ੍ਹਾਂ ਮਾਮਲਾ ਦਰਜ ਕਰਕੇ ਇਸ ਸਬੰਧੀ ਡੂੰਘੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਿਲੀ ਜਾਣਕਾਰੀ ਅਨੁਸਾਰ ਰਣਜੀਤ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਪਿੰਡ ਨਸੀਰਪੁਰ ਵੱਲੋਂ ਪਿੰਡ ਜੱਬੋਵਾਲ ਨੇੜੇ ਕਾਲਜ ਨਜ਼ਦੀਕ ਲਗਾਏ ਗਏ ਪਰਾਲੀ ਦੇ ਢੇਰ ਨੂੰ ਰਾਤ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਵੱਖ-ਵੱਖ ਪਿੰਡਾਂ ਤੋਂ ਇਕੱਠੀ ਕੀਤੀ ਗਈ 700 ਏਕੜ ਦੇ ਕਰੀਬ ਪਰਾਲੀ ਦੀਆਂ ਗੱਠਾਂ, ਦੋ ਟਰਾਲੇ, ਪਾਣੀ ਵਾਲੀ ਟੈਂਕੀ ਅਤੇ ਹੋਰ ਸਮਾਨ ਸੜ ਕੇ ਸੁਆਹ ਹੋ ਗਿਆ।

ਇਹ ਵੀ ਪੜ੍ਹੋ- 10 ਦਿਨ ਪਹਿਲਾਂ ਸਾਈਪ੍ਰਸ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਘਰ 'ਚ ਵਿਛੇ ਸੱਥਰ

ਇਸ ਮੌਕੇ ਪੀੜਤ ਪਰਿਵਾਰ ਵੱਲੋਂ ਪ੍ਰਸ਼ਾਸਨ ਤੋਂ ਸਹਿਯੋਗ ਦੀ ਮੰਗ ਕੀਤੀ ਗਈ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਜੱਦੋ-ਜ਼ਹਿਦ ਕਰ ਕੇ ਬੜੀ ਮੁਸ਼ਕਲ ਨਾਲ ਅੱਗ ਬੁਝਾਈ ਗਈ। ਪਰਾਲੀ ਦਾ ਜਿਆਦਾਤਰ ਹਿੱਸਾ ਦਿਨ ਚੜ੍ਹਦੇ ਤੱਕ ਸੜ ਕੇ ਸੁਆਹ ਹੋ ਚੁੱਕਾ ਸੀ। ਇਸ ਮੌਕੇ ਪੀੜਤ ਰਣਜੀਤ ਸਿੰਘ ਨੇ ਦੱਸਿਆ ਕਿ ਝੋਨੇ ਦੀ ਕਟਾਈ ਉਪਰੰਤ ਉਨਾਂ ਵੱਲੋਂ ਪਰਾਲੀ ਨੂੰ ਸੰਭਾਲਣ ਲਈ ਆਪਣੀ ਮਸ਼ੀਨਰੀ ਜ਼ਰੀਏ ਵੱਖ-ਵੱਖ ਪਿੰਡਾਂ ਵਿੱਚੋਂ ਤਕਰੀਬਨ 700 ਏਕੜ ਪਰਾਲੀ ਦੀਆਂ ਗੱਠਾਂ ਬੰਨੀਆਂ ਗਈਆਂ ਸਨ, ਜਿਨ੍ਹਾਂ ਨੂੰ ਇਸ ਖਾਲੀ ਜਗ੍ਹਾ 'ਤੇ ਡੰਪ ਕੀਤਾ ਗਿਆ ਸੀ। ਉਨਾਂ ਸ਼ੱਕ ਪ੍ਰਗਟ ਕੀਤਾ ਕਿ ਬੀਤੀ ਰਾਤ ਕਿਸੇ ਸ਼ਰਾਰਤੀ ਵੱਲੋਂ ਪਰਾਲੀ ਦੇ ਢੇਰ ਨੂੰ ਚਾਰੇ ਪਾਸਿਓਂ ਅੱਗ ਲਗਾ ਦਿੱਤੀ ਗਈ ਹੈ , ਜਿਸ ਨਾਲ ਦਿਨ ਚੜਦੇ ਤੱਕ ਤਕਰੀਬਨ ਸਾਰੀਆਂ ਪਰਾਲੀ ਦੀਆਂ ਗੱਠਾਂ ਸੜ ਚੁੱਕੀਆਂ ਸਨ। 

ਉਨਾਂ ਦੱਸਿਆ ਕਿ ਤੜਕਸਾਰ ਸਾਨੂੰ ਕਿਸੇ ਨੇ ਫੋਨ 'ਤੇ ਜਾਣਕਾਰੀ ਦਿੱਤੀ ਕਿ ਤੁਹਾਡੇ ਵੱਲੋਂ ਪਰਾਲੀ ਦੀਆਂ ਜੋ ਗੱਠਾਂ ਬੰਨ੍ਹ ਕੇ ਡੰਪ ਕੀਤੀਆਂ ਗਈਆਂ ਸਨ, ਨੂੰ ਅੱਗ ਲੱਗ ਚੁੱਕੀ ਹੈ। ਅਸੀਂ ਤੁਰੰਤ ਇਸ ਜਗ੍ਹਾ 'ਤੇ ਪਹੁੰਚੇ ਅਤੇ ਫਾਇਰ ਬ੍ਰਿਗੇਡ ਨੂੰ ਜਾਣਕਾਰੀ ਦਿੱਤੀ, ਜੋ ਥੋੜੇ ਹੀ ਸਮੇਂ ਬਾਅਦ ਮੌਕੇ 'ਤੇ ਪਹੁੰਚ ਗਈ। ਰਣਜੀਤ ਸਿੰਘ ਨੇ ਦੱਸਿਆ ਕਿ ਉਨਾਂ ਵੱਲੋਂ ਲੱਖਾਂ ਰੁਪਏ ਮਸ਼ੀਨਰੀ 'ਤੇ ਖਰਚ ਕਰਕੇ ਆਪਣੇ ਸਾਧਨ ਬਣਾਏ ਗਏ ਸਨ ਅਤੇ ਇਨਾਂ ਸਾਧਨਾਂ ਨਾਲ ਉਨ੍ਹਾਂ ਵੱਲੋਂ ਪਰਾਲੀ ਦੀਆਂ ਗੱਠਾਂ ਬੰਨ੍ਹ ਕੇ ਇੱਥੇ ਲਗਾਈਆਂ ਸਨ ਜਿਸ ਨੂੰ ਅੱਗ ਲੱਗਣ ਨਾਲ ਉਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।

ਉਨਾਂ ਦੱਸਿਆ ਕਿ ਤਕਰੀਬਨ 50 ਤੋਂ 60 ਲੱਖ ਰੁਪਏ ਖਰਚ ਕਰਕੇ ਇਨ੍ਹਾਂ ਗੱਠਾਂ ਨੂੰ ਬੰਨ੍ਹ ਕੇ ਇਕੱਠੇ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਦੋ ਟਰਾਲੇ ਸਾਡੇ ਵੱਲੋਂ ਪਰਾਲੀ ਦੀਆਂ ਗੱਠਾਂ ਨਾਲ ਲੋਡ ਕੀਤੇ ਗਏ ਸਨ ਜਿਨਾਂ ਨੂੰ ਅੱਜ ਫੈਕਟਰੀ ਵਿੱਚ ਭੇਜਿਆ ਜਾਣਾ ਸੀ ਉਹ ਵੀ ਅੱਗ ਦੀ ਲਪੇਟ ਵਿੱਚ ਆ ਗਏ ਹਨ। ਉਨਾਂ ਦੱਸਿਆ ਉਨਾਂ ਕਿਹਾ ਕਿ ਪਰਾਲੀ ਦੀਆਂ ਗੱਠਾਂ ਨੂੰ ਅੱਗ ਲੱਗਣ ਨਾਲ ਸਾਡਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ ਜਿਸ ਦੀ ਭਰਭਾਈ ਸਰਕਾਰ ਨੂੰ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਕਰਜੇ ਦੇ ਬੋਝ ਤੋਂ ਬਾਹਰ ਨਿਕਲ ਸਕੀਏ।

ਇਹ ਵੀ ਪੜ੍ਹੋ- ਪਾਕਿਸਤਾਨ ਤੋਂ ਡਰੋਨ ਰਾਹੀਂ ਆਈ 11 ਕਰੋੜ ਦੀ ਹੈਰੋਇਨ, BSF ਤੇ ਪੁਲਸ ਨੇ ਡਰੋਨ ਸਣੇ ਕੀਤੀ ਬਰਾਮਦ

ਪੀੜਤ ਕਿਸਾਨ ਨਾਲ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਵੀ ਹਮਦਰਦੀ ਪ੍ਰਗਟ ਕੀਤੀ ਗਈ ਅਤੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਗਈ ਕਿ ਪਰਾਲੀ ਦੀਆਂ ਗੱਠਾਂ ਬੰਨ੍ਹ ਕੇ ਡੰਪ ਕਰਨ ਵਾਲੇ ਕਿਸਾਨ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਪਰਾਲੀ ਸੰਭਾਲਣ ਲਈ ਅਗਾਂਹਵਧੂ ਕਿਸਾਨ ਨਿਰਾਸ਼ ਨਾ ਹੋਣ ਤੇ ਪਰਾਲੀ ਸੰਭਾਲਣ ਦਾ ਉਪਰਾਲਾ ਕਰਦੇ ਰਹਿਣ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News