ਮਰੀਜ਼ ਦਾ ਹਾਲ ਜਾਣਨ ਸਿਵਲ ਹਸਪਤਾਲ ਗਏ ਵਿਅਕਤੀ ਨਾਲ ਹੋ ਗਿਆ ਕਾਂਡ, ਚੋਰੀ ਹੋਇਆ ਮੋਟਰਸਾਈਕਲ

Thursday, Nov 14, 2024 - 10:51 PM (IST)

ਮਰੀਜ਼ ਦਾ ਹਾਲ ਜਾਣਨ ਸਿਵਲ ਹਸਪਤਾਲ ਗਏ ਵਿਅਕਤੀ ਨਾਲ ਹੋ ਗਿਆ ਕਾਂਡ, ਚੋਰੀ ਹੋਇਆ ਮੋਟਰਸਾਈਕਲ

ਜਲੰਧਰ, (ਪੰਕਜ/ਕੁੰਦਨ)- ਜਲੰਧਰ ਦੇ ਸਿਵਲ ਹਸਪਤਾਲ 'ਚ ਜਿਥੇ 24 ਘੰਟੇ ਲੋਕਾਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ ਉਥੇ ਹੀ ਇਹ ਚੋਰਾਂ ਲਈ ਵੀ ਪਸੰਦੀਦਾ ਸਥਾਨ ਹੈ। ਇਥੇ ਆਏ ਦਿਨ ਕਿਸੇ ਨਾ ਕਿਸੇ ਦਾ ਵਾਹਨ ਚੋਰੀ ਹੋਇਆ ਹੀ ਰਹਿੰਦਾ ਹੈ। 

ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਆਪਣੇ ਕਿਸੇ ਰਿਸ਼ਤੇਦਾਰ ਦਾ ਪਤਾ ਲੈਣ ਆਏ ਇਕ ਵਿਅਕਤੀ ਦਾ ਮੋਟਰਸਾਈਕਲ ਚੋਰੀ ਹੋ ਗਿਆ। ਰਾਮਾ ਮੰਡੀ ਦੇ ਰਹਿਣ ਵਾਲੇ ਵਰਿਆਮ ਚੰਦ ਨੇ ਦੱਸਿਆ ਕਿ ਉਹ ਰਿਸ਼ਤੇਦਾਰ ਨੂੰ ਚਾਹ ਦੇਣ ਲਈ ਗਿਆ ਸੀ ਅਤੇ ਜਦੋਂ ਬਾਹਰ ਆ ਕੇ ਦੇਖਿਆ ਤਾਂ ਉਨ੍ਹਾਂ ਦਾ ਮੋਟਰਸਾਈਕਲ ਗਾਇਬ ਸੀ। 

ਪੀੜਤ ਵਿਅਕਤੀ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਦੀ ਮਦਦ ਕੀਤੀ ਜਾਵੇ ਅਤੇ ਉਨ੍ਹਾਂ ਦਾ ਮੋਟਰਸਾਈਕਲ ਲੱਭ ਕੇ ਦਿੱਤਾ ਜਾਵੇ। 


author

Rakesh

Content Editor

Related News