STF ਜਲੰਧਰ ਰੇਂਜ ਦੀ ਟੀਮ ਨੇ 3 ਨਸ਼ਾ ਸਮੱਗਲਰ ਕੀਤੇ ਕਾਬੂ, ਡੇਢ ਕਿੱਲੋ ਹੈਰੋਇਨ ਵੀ ਕੀਤੀ ਬਰਾਮਦ

Wednesday, Dec 27, 2023 - 12:14 AM (IST)

STF ਜਲੰਧਰ ਰੇਂਜ ਦੀ ਟੀਮ ਨੇ 3 ਨਸ਼ਾ ਸਮੱਗਲਰ ਕੀਤੇ ਕਾਬੂ, ਡੇਢ ਕਿੱਲੋ ਹੈਰੋਇਨ ਵੀ ਕੀਤੀ ਬਰਾਮਦ

ਜਲੰਧਰ (ਮਹੇਸ਼)– ਸਪੈਸ਼ਲ ਟਾਸਕ ਫੋਰਸ (ਐੱਸ.ਟੀ.ਐੱਫ.) ਜਲੰਧਰ ਰੇਂਜ ਦੀ ਟੀਮ ਨੇ 3 ਨਸ਼ਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਡੇਢ ਕਿਲੋ ਹੈਰੋਇਨ ਬਰਾਮਦ ਕੀਤੀ ਹੈ, ਜਿਹੜੀ ਕਿ ਉਨ੍ਹਾਂ ਆਪਣੀ ਸਵਿਫਟ ਕਾਰ ਦੇ ਡੈਸ਼ ਬੋਰਡ ’ਚ ਰੱਖੀ ਹੋਈ ਸੀ।

ਐੱਸ.ਟੀ.ਐੱਫ. ਦੇ ਏ.ਆਈ.ਜੀ. ਜਗਜੀਤ ਸਿੰਘ ਸਰੋਆ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਤਿੰਨੋਂ ਨਸ਼ਾ ਸਮੱਗਲਰ ਪੀ.ਬੀ.46ਏ.ਐੱਫ.6806 ਨੰਬਰ ਦੀ ਸਵਿਫਟ ਕਾਰ ਵਿਚ ਸਵਾਰ ਸਨ। ਉਨ੍ਹਾਂ ਐੱਸ.ਟੀ.ਐੱਫ. ਦੇ ਡੀ.ਐੱਸ.ਪੀ. ਯੋਗੇਸ਼ ਕੁਮਾਰ ਦੀ ਅਗਵਾਈ ਵਿਚ ਏ.ਐੱਸ.ਆਈ. ਪਰਮਿੰਦਰ ਸਿੰਘ ਵੱਲੋਂ ਆਪਣੀ ਟੀਮ ਸਮੇਤ ਚੱਬਾ ਤੋਂ ਮੰਡਿਆਲਾ ਨੂੰ ਜਾਂਦੀ ਸੜਕ ’ਤੇ ਪੈਂਦੇ ਪੁਲ ਤੋਂ ਕਾਬੂ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਨਾਬਾਲਗ ਸਾਲੀ ਨਾਲ ਵਿਆਹ ਕਰਵਾਉਣ ਲਈ ਟੱਪੀਆਂ ਹੈਵਾਨੀਅਤ ਦੀਆਂ ਹੱਦਾਂ, ਠੰਡ 'ਚ ਮਾਰ ਦਿੱਤਾ 4 ਦਿਨ ਦਾ ਮਾਸੂਮ

ਨਸ਼ਾ ਸਮੱਗਲਰਾਂ ਦੀ ਪਛਾਣ ਅੰਮ੍ਰਿਤਪਾਲ ਸਿੰਘ ਅਨਮੋਲ ਪੁੱਤਰ ਦਯਾ ਸਿੰਘ ਨਿਵਾਸੀ ਆਰੇਵਾਲ ਮੋੜ, ਥਾਣਾ ਸੁਲਤਾਨਵਿੰਡ, ਜ਼ਿਲ੍ਹਾ ਅੰਮ੍ਰਿਤਸਰ, ਰਣਜੀਤ ਸਿੰਘ ਸੋਨੂੰ ਪੁੱਤਰ ਹਰਦੀਪ ਸਿੰਘ ਨਿਵਾਸੀ ਮਕਾਨ ਨੰਬਰ 2155 ਨਿਊ ਜਵਾਹਰ ਨਗਰ ਮਹਿਤਾ ਰੋਡ ਅੰਮ੍ਰਿਤਸਰ ਅਤੇ ਗਗਨਦੀਪ ਸਿੰਘ ਗਗਨ ਪੁੱਤਰ ਮਨਵਿੰਦਰ ਸਿੰਘ ਨਿਵਾਸੀ ਮਕਾਨ ਨੰਬਰ 201 ਨਿਊ ਆਜ਼ਾਦ ਨਗਰ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਵਜੋਂ ਹੋਈ ਹੈ।

ਤਿੰਨਾਂ ਖ਼ਿਲਾਫ਼ ਐੱਸ.ਟੀ.ਐੱਫ. ਥਾਣਾ ਮੋਹਾਲੀ ਵਿਚ ਐੱਨ.ਡੀ.ਪੀ.ਐੱਸ. ਐਕਟ ਤਹਿਤ 389 ਨੰਬਰ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਉਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਲੈ ਕ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਸਕੂਟਰੀ ਚਲਾ ਰਹੇ 10 ਸਾਲਾ ਮੁੰਡੇ ਦਾ ਟ੍ਰੈਫਿਕ ਪੁਲਸ ਨੇ ਕੀਤਾ ਚਲਾਨ, ਉਮਰ ਜਾਣ ਖੁਦ ਅਧਿਕਾਰੀ ਵੀ ਰਹਿ ਗਏ ਹੈਰਾਨ

ਏ.ਆਈ.ਜੀ. ਜਗਜੀਤ ਸਿੰਘ ਸਰੋਆ ਨੇ ਦੱਸਿਆ ਕਿ ਜਾਂਚ ਵਿਚ ਪਤਾ ਲੱਗਾ ਹੈ ਕਿ ਅੰਮ੍ਰਿਤਪਾਲ ਸਿੰਘ ਅਨਮੋਲ ਨੇ 12ਵੀਂ ਜਮਾਤ ਤੱਕ ਪੜ੍ਹਾਈ ਕਰਨ ਤੋਂ ਬਾਅਦ ਆਟੋਮੋਬਾਇਲ ਦਾ ਡਿਪਲੋਮਾ ਐੱਸ.ਬੀ.ਐੱਸ. ਭੱਟੀ ਤੋਂ ਕੀਤਾ ਹੈ। ਨਸ਼ੇ ਦੇ ਕਾਰੋਬਾਰ ਵਿਚ ਆਸਾਨ ਢੰਗ ਨਾਲ ਜ਼ਿਆਦਾ ਪੈਸੇ ਕਮਾਉਣ ਦੇ ਲਾਲਚ ਵਿਚ ਉਹ ਰਣਜੀਤ ਸਿੰਘ ਅਤੇ ਗਗਨਪ੍ਰੀਤ ਸਿੰਘ ਨਾਲ ਮਿਲ ਕੇ ਹੈਰੋਇਨ ਵੇਚਣ ਲੱਗ ਪਿਆ। 

10ਵੀਂ ਜਮਾਤ ਤੱਕ ਪੜ੍ਹਿਆ ਰਣਜੀਤ ਸਿੰਘ ਸੋਨੂੰ ਪਹਿਲਾਂ ਅਖਬਾਰਾਂ ਸੁੱਟਣ ਦਾ ਕੰਮ ਕਰਦਾ ਸੀ। ਮੋਟਰ ਮਕੈਨਿਕ ਦਾ ਕੰਮ ਕਰਦੇ ਹੋਏ ਉਹ ਨਸ਼ਾ ਸਮੱਗਲਰ ਬਣ ਗਿਆ। ਗਗਨਪ੍ਰੀਤ ਸਿੰਘ ਗਗਨ ਨੇ 12ਵੀਂ ਜਮਾਤ ਤਕ ਪੜ੍ਹਾਈ ਕੀਤੀ ਹੈ। ਉਸ ਤੋਂ ਬਾਅਦ ਉਹ ਆਈ.ਟੀ.ਆਈ. ਕਰਨ ਲੱਗ ਪਿਆ। ਫਿਰ ਆਪਣੇ ਮਾਮੇ ਨਾਲ ਮਿਲ ਕੇ ਗੱਡੀਆਂ ਦੀ ਰਿਪੇਅਰ ਕਰਨ ਲੱਗਾ। ਹੈਰੋਇਨ ਦੇ ਕਾਰੋਬਾਰ ਵਿਚ ਜ਼ਿਆਦਾ ਅਮੀਰ ਬਣਨ ਲਈ ਉਹ ਆਪਣੇ ਨਸ਼ਾ ਸਮੱਗਲਰ ਦੋਸਤਾਂ ਨਾਲ ਮਿਲ ਕੇ ਗੈਰ-ਕਾਨੂੰਨੀ ਕੰਮ ਕਰਨ ਲੱਗ ਪਿਆ।

ਇਹ ਵੀ ਪੜ੍ਹੋ- ਭਰਾ ਦੇ ਜਨਮਦਿਨ ਲਈ ਕੇਕ ਲੈਣ ਗਈ ਕੁੜੀ ਬਣ ਗਈ ਲੁਟੇਰਿਆਂ ਦਾ ਸ਼ਿਕਾਰ, ਖੋਹ ਲਏ ਮੋਬਾਇਲ ਤੇ ਨਕਦੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News