ਰਵਿਦਾਸ ਮਹਾਰਾਜ ਜੀ ਦੀ ਜਯੰਤੀ ਮੌਕੇ ਪੁਲਸ ਨੇ ਜਾਰੀ ਕੀਤਾ ਰੂਟ ਪਲਾਨ

02/18/2019 12:02:03 PM

ਜਲੰਧਰ— ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਮੌਕੇ ਟ੍ਰੈਫਿਕ ਪੁਲਸ ਨੇ ਕਈ ਰਸਤੇ ਬੰਦ ਕਰਕੇ ਰੂਟ ਪਲਾਨ ਜਾਰੀ ਕਰ ਦਿੱਤਾ ਹੈ। ਰਵਿਦਾਸ ਜਯੰਤੀ ਮੌਕੇ 20 ਫਰਵਰੀ ਤੱਕ ਵਡਾਲਾ ਚੌਕ ਤੋਂ ਲੈ ਕੇ ਨਕੋਦਰ ਚੌਕ ਤੱਕ ਹਰ ਤਰ੍ਹਾਂ ਦੇ ਵਾਹਨਾਂ ਦੀ ਐਂਟਰੀ ਬੰਦ ਕਰ ਦਿੱਤੀ ਗਈ ਹੈ। ਜਲੰਧਰ ਤੋਂ ਨਕੋਦਰ ਤੋਂ ਆਉਣ-ਜਾਣ ਵਾਲੇ ਵਾਹਨ ਪ੍ਰਤਾਪਬਾਗ, ਅਰਬਨ ਅਸਟੇਟ, ਸਮਰਾ ਚੌਕ, ਸਤਲੁਜ ਚੌਕ ਅਤੇ ਬੱਸ ਸਟੈਂਡ ਤੋਂ ਹੋ ਕੇ ਨਿਕਲਣਗੇ। ਉਥੇ ਹੀ ਕਪੂਰਥਲਾ ਤੋਂ ਜਲੰਧਰ ਆਉਣ-ਜਾਣ ਵਾਲੇ ਵਾਹਨ ਪੀ. ਏ. ਪੀ. ਚੌਕ ਬਾਇਆ ਕਰਤਾਰਪੁਰ ਰੋਡ ਤੋਂ ਆਉਣਗੇ। 18 ਫਰਵਰੀ ਨੂੰ ਨਿਕਲਣ ਵਾਲੀ ਸ਼ੋਭਾਯਾਤਰਾ ਨਕੋਦਰ ਚੌਕ ਤੋਂ ਸ਼ੁਰੂ ਹੋ ਕੇ ਗੁਰੂ ਰਵਿਦਾਸ, ਨਕੋਦਰ ਚੌਕ, ਪੀ.ਐੱਨ.ਬੀ. ਚੌਕ, ਮਿਲਾਪ ਚੌਕ, ਫਗਵਾੜਾ ਗੇਟ, ਭਗਤ ਸਿੰਘ ਚੌਕ ਅੱਡਾ ਹੁਸ਼ਿਆਰਪੁਰ, ਅੱਡਾ ਟਾਂਡਾ, ਵਾਲੀਮਿਕ ਗੇਟ, ਪਟੇਲ ਚੌਕ, ਸਬਜ਼ੀ ਮੰਡੀ ਚੌਕ, ਜੇਲ ਚੌਕ, ਬਸਤੀ ਅੱਡਾ, ਜੋਤੀ ਚੌਕ, ਨਕੋਦਰ ਚੌਕ, ਗੁਰੂ ਰਵਿਦਾਸ ਚੌਕ ਤੋਂ ਹੁੰਦੇ ਹੋਏ ਗੁਰੂ ਰਵਿਦਾਸ ਧਾਮ 'ਚ ਖਤਮ ਹੋਵੇਗੀ।


shivani attri

Content Editor

Related News