ਸਪਾਈਸਜੈੱਟ ਨੇ ਆਦਮਪੁਰ ਤੋਂ ਦਿੱਲੀ ਲਈ 45 ਮਿੰਟ ਦੇਰੀ ਨਾਲ ਭਰੀ ਉਡਾਣ
Saturday, Jul 20, 2019 - 12:10 AM (IST)

ਜਲੰਧਰ (ਸਲਵਾਨ)-ਆਦਮਪੁਰ ਤੋਂ ਦਿੱਲੀ ਲਈ ਸਪਾਈਜੈਟ ਨੇ 45 ਮਿੰਟ ਦੇਰੀ ਨਾਲ ਉਡਾਣ ਭਰੀ, ਜਿਸ ਕਾਰਣ ਯਾਤਰੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸਪਾਈਸਜੈੱਟ ਦਾ ਆਦਮਪੁਰ ਤੋਂ ਦਿੱਲੀ ਜਾਣ ਦਾ ਸਮਾਂ 2.45 ਮਿੰਟ ਹੈ ਅਤੇ ਦਿੱਲੀ ਪਹੁੰਚਣ ਦਾ ਸਮਾਂ 4 ਵਜੇ ਹੈ। ਅੱਜ ਆਦਮਪੁਰ ਤੋਂ ਫਲਾਈਟ ਦਿੱਲੀ ਲਈ 3.30 ਵਜੇ ਚਲੀ ਸੀ ਅਤੇ ਦਿੱਲੀ 4.45 ਵਜੇ ਪਹੁੰਚੀ। ਦੇਰੀ ਦਾ ਕਾਰਨ ਦਿੱਲੀ ਤੋਂ ਫਲਾਈਟ 1.45 ਮਿੰਟ 'ਤੇ ਚਲੀ ਅਤੇ 3.10 ਮਿੰਟ 'ਤੇ ਆਦਮਪੁਰ ਪਹੁੰਚੀ। 45 ਮਿੰਟ ਲੇਟ ਹੋਣ ਕਾਰਣ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਜਿਨ੍ਹਾਂ ਦੀ ਅੱਗੇ ਫਲਾਈਟ ਸੀ, ਉਨ੍ਹਾਂ ਨੂੰ ਸਪਾਈਸਜੈੱਟ ਦੀ ਫਲਾਈਟ ਲੇਟ ਹੋਣ ਕਾਰਣ ਕਾਫੀ ਮੁਸ਼ਕਿਲਾਂ ਆਈਆਂ।