ਸਪਾਈਸ ਜੈੱਟ ਫਲਾਈਟ ਨੇ ਭਰੀ 45 ਮਿੰਟ ਦੀ ਦੇਰੀ ਨਾਲ ਉਡਾਣ

Saturday, Nov 23, 2019 - 10:43 AM (IST)

ਸਪਾਈਸ ਜੈੱਟ ਫਲਾਈਟ ਨੇ ਭਰੀ 45 ਮਿੰਟ ਦੀ ਦੇਰੀ ਨਾਲ ਉਡਾਣ

ਜਲੰਧਰ (ਸਲਵਾਨ)— ਸਰਦੀਆਂ 'ਚ ਕੋਹਰੇ ਅਤੇ ਧੁੰਦ ਨੇ ਆਪਣਾ ਰੰਗ ਇਸ ਤਰ੍ਹਾਂ ਦਿਖਾਉਣਾ ਸ਼ੁਰੂ ਕੀਤਾ ਹੈ ਕਿ ਰੇਲਵੇ ਹੀ ਨਹੀਂ, ਹਵਾਈ ਯਾਤਰਾਵਾਂ ਦੀ ਵੀ ਰਫਤਾਰ ਘਟਣ ਲੱਗੀ ਹੈ। ਇਕ ਪਾਸੇ ਜਿੱਥੇ ਰੇਲਵੇ ਵਿਭਾਗ ਨੂੰ ਟਰੇਨਾਂ ਰੱਦ ਕਰਨੀਆਂ ਪੈ ਰਹੀਆਂ ਹਨ, ਉਥੇ ਕਈ ਫਲਾਈਟਾਂ ਵੀ ਸਮੇਂ 'ਤੇ ਉਡਾਣਾਂ ਨਹੀਂ ਭਰ ਰਹੀਆਂ। ਇਸੇ ਕਾਰਨ ਸ਼ੁੱਕਰਵਾਰ ਨੂੰ ਆਦਮਪੁਰ ਤੋਂ ਦਿੱਲੀ ਲਈ ਦੋਆਬਾ ਖੇਤਰ ਦੀ ਇਕਲੌਤੀ ਸਪਾਈਸ ਜੈੱਟ ਫਲਾਈਟ ਨੇ 45 ਮਿੰਟ ਦੇਰੀ ਨਾਲ ਉਡਾਣ ਭਰੀ।
ਸਪਾਈਸ ਜੈੱਟ ਫਲਾਈਟ ਦਿੱਲੀ ਤੋਂ ਆਦਮਪੁਰ 45 ਮਿੰਟ ਦੇਰੀ ਨਾਲ ਪਹੁੰਚੀ। ਸਪਾਈਸ ਜੈੱਟ ਫਲਾਈਟ ਦਾ ਦਿੱਲੀ ਤੋਂ ਆਦਮਪੁਰ ਆਉਣ ਦਾ ਸਮਾਂ ਸਵੇਰੇ 10.05 ਵਜੇ ਦਾ ਹੈ ਅਤੇ ਆਦਮਪੁਰ ਸਵੇਰੇ 11.20 ਵਜੇ ਪਹੁੰਚਦੀ ਹੈ।

ਉਥੇ ਸ਼ੁੱਕਰਵਾਰ ਨੂੰ ਦਿੱਲੀ ਤੋਂ ਆਦਮਪੁਰ ਫਲਾਈਟ ਨੇ ਸਵੇਰੇ 10.50 ਵਜੇ ਉਡਾਣ ਭਰੀ ਅਤੇ ਦੁਪਹਿਰ 12.05 ਵਜੇ ਆਦਮਪੁਰ ਪਹੁੰਚੀ। ਉਥੇ ਹੀ ਆਦਮਪੁਰ ਤੋਂ ਦਿੱਲੀ ਲਈ ਸਪਾਈਸ ਜੈੱਟ ਫਲਾਈਟ 45 ਮਿੰਟ ਦੀ ਦੇਰੀ ਕਾਰਣ ਦੁਪਹਿਰ 12.25 ਮਿੰਟ 'ਤੇ ਚੱਲੀ ਅਤੇ ਉਹ 45 ਮਿੰਟ ਦੀ ਦੇਰੀ ਨਾਲ ਦੁਪਹਿਰ 1.35 ਮਿੰਟ 'ਤੇ ਦਿੱਲੀ ਪਹੁੰਚੀ। ਦੱਸ ਦੇਈਏ ਕਿ ਸਪਾਈਸ ਜੈੱਟ ਫਲਾਈਟ ਆਦਮਪੁਰ ਤੋਂ ਦਿੱਲੀ ਲਈ ਸਵੇਰੇ 11.40 ਵਜੇ ਚੱਲਦੀ ਅਤੇ ਦੁਪਹਿਰ 12.40 ਵਜੇ ਦਿੱਲੀ ਪਹੁੰਚਦੀ ਹੈ।


author

shivani attri

Content Editor

Related News