ਸ਼ਸ਼ੀ ਤੇ ਉਸ ਦੇ ਬੇਟੇ ’ਤੇ ਹਮਲਾ ਕਰਨ ਵਾਲਾ ਡਰਾਈਵਰ ਰਿਮਾਂਡ ’ਤੇ, ਬਾਕੀ ਜੇਲ ਭੇਜੇ

12/07/2018 4:00:17 AM

ਜਲੰਧਰ, (ਵਰੁਣ)- ਸ਼ਸ਼ੀ ਸ਼ਰਮਾ ਤੇ ਉਸ ਦੇ ਬੇਟੇ ’ਤੇ ਹਮਲਾ ਕਰਨ  ਦੇ ਕੇਸ ’ਚ ਫੜੇ ਗਏ  ਚੌਥੇ ਨੌਜਵਾਨ ਨੂੰ ਪੁਲਸ ਨੇ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਲਿਆ ਹੈ। ਇਸ ਤੋਂ  ਪਹਿਲਾਂ  ਅਰੈਸਟ ਕੀਤੇ ਤਿੰਨ ਨੌਜਵਾਨਾਂ ਦਾ ਰਿਮਾਂਡ ਖਤਮ ਹੋਣ ’ਤੇ ਉਨ੍ਹਾਂ ਨੂੰ ਜੇਲ ਭੇਜ ਦਿੱਤਾ  ਗਿਆ ਹੈ। 
ਦੱਸਿਆ ਜਾ ਰਿਹਾ ਹੈ ਕਿ ਰਿਮਾਂਡ ’ਤੇ ਲਏ ਗਏ ਡਰਾਈਵਰ ਨੇ ਆਤਮ ਸਮਰਪਣ ਕੀਤਾ ਹੈ  ਪਰ ਪੁਲਸ ਨੇ ਉਸ ਦੀ ਗ੍ਰਿਫਤਾਰੀ ਸੇਠ ਹੁਕਮ ਚੰਦ ਨਹਿਰ ਪੁਲੀ ਤੋਂ ਦਿਖਾਈ ਹੈ। ਥਾਣਾ ਨੰ. 6  ਦੇ ਇੰਚਾਰਜ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਦਾਰਾ ਤੋਂ ਪਹਿਲਾਂ ਗ੍ਰਿਫਤਾਰ ਕੀਤੇ ਗਏ  ਪ੍ਰਦੀਪ ਉਰਫ ਦੀਪਾ, ਬਿਕਰਮਜੀਤ ਸਿੰਘ ਉਰਫ ਬਾਬਾ ਤੇ ਰੂਬੀ ਦਾ ਰਿਮਾਂਡ ਖਤਮ ਹੋਣ ’ਤੇ  ਤਿੰਨਾਂ ਨੂੰ ਵੀਰਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ, ਜਿਨ੍ਹਾਂ ਨੂੰ ਜੇਲ ਭੇਜ  ਦਿੱਤਾ ਗਿਆ ਪਰ ਦਾਰਾ ਸਿੰਘ ਨੂੰ ਉਨ੍ਹਾਂ ਨੇ ਪੁੱਛਗਿੱਛ ਲਈ ਰਿਮਾਂਡ ’ਤੇ ਲਿਆ ਹੈ।  ਉਨ੍ਹਾਂ ਕਿਹਾ ਕਿ ਸ਼ਸ਼ੀ ਤੇ ਉਸ ਦੇ ਬੇਟੇ ’ਤੇ ਜਦੋਂ ਹਮਲਾ ਹੋਇਆ ਸੀ ਤਾਂ ਦਾਰਾ ਸ਼ਸ਼ੀ ਦੇ  ਦਫਤਰ ਦੇ ਬਾਹਰ ਮੌਜੂਦ ਸੀ। ਦਾਰਾ ਡਰਾਈਵਰ  ਵਜੋਂ  ਕੰਮ ਕਰਦਾ ਹੈ। ਪੁਲਸ ਹੋਰ ਹਮਲਾਵਰਾਂ  ਦੀ ਭਾਲ ’ਚ ਰੇਡ ਕਰ ਰਹੀ ਹੈ। 
ਸ਼ਸ਼ੀ ’ਤੇ ਬੰਧਕ ਬਣਾਉਣ ਦਾ ਦੋਸ਼ ਲਾਉਣ ਵਾਲੇ ਡਾ. ਵਾਲੀਆ ਨੇ ਸ਼ਿਕਾਇਤ ਵਾਪਸ ਲਈ
ਸ਼ਸ਼ੀ  ਸ਼ਰਮਾ ’ਤੇ ਬੰਧਕ ਬਣਾ ਕੇ ਟਾਰਚਰ ਕਰਨ ਦੇ ਦੋਸ਼ ਲਾਉਣ ਵਾਲੇ ਡਾਕਟਰ ਵਾਲੀਆ ਨੇ ਆਪਣੀ  ਸ਼ਿਕਾਇਤ ਵਾਪਸ ਲੈ ਲਈ ਹੈ। ਡੀ. ਸੀ. ਪੀ. ਇਨਵੈਸਟੀਗੇਸ਼ਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ  ਹੈ। ਇਸ ਤੋਂ ਪਹਿਲਾਂ ਡਾ. ਵਾਲੀਆ ਨੇ ਬੱਸ ਸਟੈਂਡ ਦੀ  ਪੁਲਸ ਨੂੰ ਸ਼ਿਕਾਇਤ ਦੇ ਕੇ ਸ਼ਸ਼ੀ  ਸ਼ਰਮਾ ’ਤੇ ਰਾਜ਼ੀਨਾਮੇ ਨੂੰ ਲੈ ਕੇ ਉਸ ਦੇ ਦਫਤਰ ’ਚ ਬੰਧਕ ਬਣਾਉਣ ਤੇ ਟਾਰਚਰ ਕਰਨ ਦੇ ਦੋਸ਼  ਲਾਏ ਸਨ। 


Related News