ਅਗਵਾ ਹੋਏ 13 ਸਾਲਾ ਬੱਚੇ ਦੇ ਮਾਮਲੇ ''ਚ ਨਵਾਂ ਮੋੜ, ਬਿਨਾਂ ਦੱਸੇ ਚਲਾ ਗਿਆ ਸੀ ਮਾਤਾ ਵੈਸ਼ਨੋ ਦੇਵੀ ਮੰਦਿਰ

10/01/2022 5:50:44 PM

ਜਲੰਧਰ (ਜ. ਬ.)–ਅਰਬਨ ਅਸਟੇਟ ਫੇਜ਼-1 ਤੋਂ ਕਥਿਤ ਤੌਰ ’ਤੇ ਕਿਡਨੈਪ ਹੋਇਆ ਬੱਚਾ ਆਪਣੀ ਮਰਜ਼ੀ ਨਾਲ ਗਿਆ ਸੀ। ਉਹ ਬਿਨਾਂ ਕਿਸੇ ਨੂੰ ਦੱਸੇ ਮੱਥਾ ਟੇਕਣ ਲਈ ਕਟੜਾ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਿਰ ਵਿਚ ਚਲਾ ਗਿਆ ਸੀ ਅਤੇ ਜਦੋਂ ਮੱਥਾ ਟੇਕਣ ਤੋਂ ਬਾਅਦ ਉਹ ਪਠਾਨਕੋਟ ਰੇਲਵੇ ਸਟੇਸ਼ਨ ’ਤੇ ਵਾਪਸ ਪੁੱਜਾ ਤਾਂ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਫੋਨ ਕਰਕੇ ਸੂਚਿਤ ਕੀਤਾ। ਦੇਰ ਰਾਤ ਪੁਲਸ ਦੀ ਮਦਦ ਨਾਲ ਪਰਿਵਾਰਕ ਮੈਂਬਰ ਉਸਨੂੰ ਪਠਾਨਕੋਟ ਤੋਂ ਜਲੰਧਰ ਲੈ ਆਏ।

ਇਹ ਵੀ ਪੜ੍ਹੋ: ਜਲੰਧਰ: ਫੁੱਟਬਾਲ ਕੋਚ ਨੇ ਨਹੀਂ ਚੁੱਕਿਆ ਫੋਨ ਤਾਂ ਤੈਸ਼ 'ਚ ਆਈ ਕੁੜੀ ਨੇ ਗਲ਼ ਲਾਈ ਮੌਤ, ਜਾਣੋ ਪੂਰਾ ਮਾਮਲਾ

ਥਾਣਾ ਨੰਬਰ 7 ਦੇ ਇੰਚਾਰਜ ਰਾਜੇਸ਼ ਸ਼ਰਮਾ ਨੇ ਕਿਹਾ ਕਿ ਕਿਡਨੈਪਿੰਗ ਦੀ ਐੱਫ. ਆਈ. ਆਰ. ਦਰਜ ਕਰਨ ਤੋਂ ਬਾਅਦ ਉਹ 13 ਸਾਲਾ ਰਾਜਵਰਧਨ ਦੀ ਭਾਲ ਵਿਚ ਲਗਾਤਾਰ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰ ਰਹੇ ਸਨ। ਜਿਥੇ ਵੀ ਰਾਜਵਰਧਨ ਨੂੰ ਦੇਖਿਆ ਗਿਆ, ਉਹ ਇਕੱਲਾ ਹੀ ਜਾ ਰਿਹਾ ਸੀ। ਦੇਰ ਰਾਤ ਰਾਜਵਰਧਨ ਨੇ ਆਪਣੇ ਪਿਤਾ ਨੂੰ ਫੋਨ ਕੀਤਾ ਕਿ ਉਹ ਪਠਾਨਕੋਟ ਰੇਲਵੇ ਸਟੇਸ਼ਨ ’ਤੇ ਹੈ। ਰਾਜਵਰਧਨ ਦੇ ਪਿਤਾ ਸਰੋਜ ਕੁਮਾਰ ਚੌਧਰੀ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਥਾਣਾ ਨੰਬਰ 7 ਦੀ ਪੁਲਸ ਸਰੋਜ ਨੂੰ ਨਾਲ ਲੈ ਕੇ ਪਠਾਨਕੋਟ ਰੇਲਵੇ ਸਟੇਸ਼ਨ ’ਤੇ ਪਹੁੰਚੀ ਅਤੇ ਰਾਜਵਰਧਨ ਨੂੰ ਸਹੀ-ਸਲਾਮਤ ਬਰਾਮਦ ਕਰ ਲਿਆ। ਇੰਸ. ਸ਼ਰਮਾ ਨੇ ਕਿਹਾ ਕਿ ਬੱਚਾ ਇਕੱਲਾ ਹੀ ਗਿਆ ਸੀ, ਜਿਸ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਜਲੰਧਰ ਪੁਲਸ ਕਮਿਸ਼ਨਰ ਦੀ ਸਖ਼ਤੀ, ਅਧਿਕਾਰੀਆਂ ਨੂੰ ਦਿੱਤੇ ਇਹ ਹੁਕਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News