ਪਿਆਰ 'ਚ ਧੋਖਾ ਮਿਲਣ ਤੋਂ ਬਾਅਦ ਨੌਜਵਾਨ ਬਣਿਆ ਨਸ਼ੇੜੀ ਤੇ ਸਨੈਚਰ (ਵੀਡੀਓ)

01/16/2020 5:57:41 PM

ਜਲੰਧਰ (ਸੋਨੂੰ)— ਥਾਣਾ ਨੰਬਰ ਚਾਰ ਦੀ ਪੁਲਸ ਨੇ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਰਸ਼ਪਾਲ ਸਿੰਘ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਨੂੰ ਲਾਲ ਰਤਨ ਸਿਨੇਮਾ ਦੇ ਕੋਲ ਪੁਲਸ ਨੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਨਕੋਦਰ ਚੌਕ ਵੱਲੋਂ ਆ ਰਹੇ ਤਿੰਨ ਨੌਜਵਾਨ ਪੁਲਸ ਨੂੰ ਦੇਖ ਕੇ ਭੱਜਣ ਲੱਗੇ ਪਰ ਭੱਜ ਨਹੀਂ ਸਕੇ। ਇਨ੍ਹਾਂ ਦੇ ਕੋਲੋਂ ਕੁਝ ਮੋਬਾਇਲ ਅਤੇ ਇਕ ਮੋਟਰਸਾਈਕਲ ਬਰਾਮਦ ਹੋਇਆ ਹੈ।

PunjabKesari

ਦੱਸਣਯੋਗ ਹੈ ਕਿ ਐਤਵਾਰ ਦੀ ਰਾਤ ਰੈਣਕ ਬਾਜ਼ਾਰ 'ਚ ਇਹੀ ਤਿੰਨ ਨੌਜਵਾਨ ਹੁੱਲੜਬਾਜ਼ੀ ਕਰ ਰਹੇ ਸਨ, ਜਿਨ੍ਹਾਂ ਨੂੰ ਥਾਣਾ ਨੰਬਰ ਚਾਰ ਦੀ ਪੁਲਸ ਜਦੋਂ ਫੜਨ ਲੱਗੀ ਤਾਂ ਇਨ੍ਹÎਾਂ 'ਚੋਂ ਸਿਰਫ ਦਿਵਾਸ ਹੀ ਫੜਿਆ ਗਿਆ ਸੀ ਜਦਕਿ ਦੂਜੇ ਸਾਥੀ ਉਥੋਂ ਭੱਜ ਗਏ ਸਨ। ਫਿਰ ਪੁਲਸ ਨੇ ਇਸ ਦੇ ਪਰਿਵਾਰ ਨੂੰ ਬੁਲਾ ਕੇ ਵਾਰਨਿੰਗ ਦੇਣ ਤੋਂ ਬਾਅਦ ਛੱਡ ਦਿੱਤਾ ਸੀ ਪਰ ਬੀਤੇ ਦਿਨ ਤਿੰਨਾਂ ਨੂੰ ਕਾਬੂ ਕਰ ਲਿਆ ਗਿਆ।

ਪੁੱਛਗਿੱਛ 'ਚ ਦਿਵਾਸ ਨੇ ਦੱਸਿਆ ਕਿ ਪਿਆਰ 'ਚ ਧੋਖਾ ਮਿਲਣ ਤੋਂ ਬਾਅਦ ਉਹ ਨਸ਼ੇੜੀ ਅਤੇ ਸਨੈਚਰ ਬਣਿਆ ਸੀ। ਉਸ ਨੇ ਦੱਸਿਆ ਕਿ ਕਰੀਬ 2 ਸਾਲ ਪਹਿਲਾਂ ਉਸ ਦੀ ਸਹੇਲੀ ਛੱਡ ਕੇ ਚੱਲੀ ਗਈ ਸੀ, ਜਿਸ ਤੋਂ ਬਾਅਦ ਉਹ ਨਸ਼ੇ ਦੇ ਰਾਹ 'ਤੇ ਚੱਲ ਪਿਆ। ਉਸ ਨੇ ਦੱਸਿਆ ਕਿ ਨਸ਼ੇ ਦੇ ਚਲਦਿਆਂ ਉਹ ਇਹ ਵਾਰਦਾਤਾਂ ਕਰਦੇ ਸਨ। ਉਸ ਨੇ ਦੱਸਿਆ ਕਿ ਨਸ਼ਾ ਉਹ ਕਾਜ਼ੀ ਮੰਡੀ ਤੋਂ ਲੈ ਕੇ ਆਉਂਦਾ ਸੀ।


shivani attri

Content Editor

Related News