ਸ਼੍ਰੋਮਣੀ ਕਮੇਟੀ ਦਾ ਕਬਜ਼ਾ ਛੁਡਾਉਣ ਲਈ ਸਿੱਖ ਸਗੰਠਨ ਕਰਨਗੇ ਵਿਸ਼ੇਸ਼ ਮੀਟਿੰਗ

02/08/2020 12:01:51 PM

ਜਲੰਧਰ (ਬੁਲੰਦ)— ਸ਼੍ਰੋਮਣੀ ਕਮੇਟੀ 'ਤੇ ਇਕ ਹੀ ਪਰਿਵਾਰ ਦੇ ਕਬਜ਼ੇ ਨਾਲ ਪੂਰੇ ਸਿੱਖ ਸਮਾਜ ਦਾ ਨੁਕਸਾਨ ਹੋ ਰਿਹਾ ਹੈ। ਇਸ ਕਬਜ਼ੇ ਨੂੰ ਛੁਡਾਉਣ ਲਈ ਟਕਸਾਲੀ ਅਕਾਲੀਆਂ, ਪੰਥਕ ਨੇਤਾਵਾਂ ਅਤੇ ਸਿੱਖ ਸੰਗਠਨਾਂ ਸਣੇ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ, ਵਰਕਰਾਂ ਅਤੇ ਆਮ ਲੋਕਾਂ ਦੀ ਅਹਿਮ ਮੀਟਿੰਗ 13 ਫਰਵਰੀ ਨੂੰ ਜੀ. ਟੀ. ਬੀ. ਨਗਰ ਗੁਰਦੁਆਰਾ 'ਚ ਹੋਵੇਗੀ।

ਇਸ ਬਾਰੇ ਇਸ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਅਕਾਲੀ ਨੇਤਾਵਾਂ ਗੁਰਚਰਨ ਸਿੰਘ, ਮਹਿੰਦਰਪਾਲ ਸਿੰਘ ਬਿਨਾਕਾ, ਹਰਜੀਤ ਕੌਰ ਤਲਵੰਡੀ, ਪ੍ਰਿੰ. ਇੰਦਰਜੀਤ ਸਿੰਘ, ਗੁਰਸ਼ੇਰ ਸਿੰਘ ਤੇ ਸਿਮਰਜੀਤ ਕੌਰ ਨੇ ਕਿਹਾ ਕਿ ਪੰਜਾਬ ਨੂੰ ਨਸ਼ਿਆਂ 'ਚ ਗਰਕ ਕਰਨ ਲਈ, ਪੰਜਾਬ ਦੇ ਅਮਨ-ਕਾਨੂੰਨ ਨੂੰ ਬਰਬਾਦ ਕਰਨ ਲਈ ਅਤੇ ਬੇਰੋਜ਼ਗਾਰੀ ਫੈਲਾਅ ਕੇ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ਾਂ 'ਚ ਜਾਣ ਲਈ ਮਜਬੂਰ ਕਰਨ ਵਾਲੇ ਸਿੱਖੀ ਰੂਪ 'ਚ ਛੁਪੇ ਨੇਤਾਵਾਂ ਦੀ ਸ਼੍ਰੋਮਣੀ ਕਮੇਟੀ 'ਚੋਂ ਬਾਹਰ ਕਰਨ ਲਈ ਜੋ ਨੇਤਾ ਵੀ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਇਕੱਠੇ ਹੋ ਰਹੇ ਹਨ, ਉਨ੍ਹਾਂ ਸਾਰਿਆਂ ਨੂੰ ਇਕ ਸਟੇਜ 'ਤੇ ਲਿਆਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵੱਡੀ ਸਾਜ਼ਿਸ਼ ਤਹਿਤ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ ਅਤੇ ਇਹ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਦੋਂ ਪੰਜਾਬ 'ਚ ਦੋਬਾਰਾ ਸ਼ਿਅਦ-ਭਾਜਪਾ ਸਰਕਾਰ ਹੋਵੇਗੀ ਤਾਂ ਹੀ ਇਹ ਚੋਣਾਂ ਕਰਵਾਈਆਂ ਜਾਣਗੀਆਂ ਤਾਂ ਜੋ ਸਿੱਖ ਸੰਸਥਾਵਾਂ 'ਤੇ ਕਬਜ਼ਾ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਇਸ ਬਾਰੇ ਉਹ ਸਾਰੇ ਸਿੱਖ ਨੇਤਾਵਾਂ ਨੂੰ ਅਪੀਲ ਕਰਨਗੇ ਕਿ ਕੇਂਦਰ ਸਰਕਾਰ ਦੇ ਗ੍ਰਹਿ ਮੰਤਰੀ ਨਾਲ ਗੱਲ ਕਰਨ ਤੇ ਐੱਸ. ਜੀ. ਪੀ. ਸੀ. ਦੀਆਂ ਚੋਣਾਂ ਜਲਦੀ ਹੀ ਕਰਵਾਈਆਂ ਜਾਣ।

ਉਨ੍ਹਾਂ ਦੱਸਿਆ ਕਿ 13 ਫਰਵਰੀ ਦੀ ਮੀਟਿੰਗ 'ਚ ਕਈ ਵੱਡੇ ਨੇਤਾਵਾਂ ਵਰਗੇ ਸੁਖਦੇਵ ਸਿੰਘ ਢੀਂਡਸਾ, ਰਵਿੰਦਰ ਸਿੰਘ, ਭਾਈ ਵੀਰ ਸਿੰਘ, ਰਣਜੀਤ ਸਿੰਘ ਬ੍ਰਹਮਪੁਰਾ ਤੇ ਸੇਵਾ ਸਿੰਘ ਸੇਖਵਾਂ ਆਦਿ ਪਹੁੰਚਣਗੇ। ਉਨ੍ਹਾਂ ਕਾਂਗਰਸ, ਸ਼ਿਅਦ ਤੇ 'ਆਪ' ਦੇ ਸਿੱਖ ਨੇਤਾਵਾਂ ਨੂੰ ਅਪੀਲ ਕੀਤੀ ਕਿ ਸਾਰੇ ਇਸ ਮੀਟਿੰਗ 'ਚ ਪਹੁੰਚ ਕੇ ਆਪਣੇ ਵਿਚਾਰ ਦੇਣ। ਇਸ ਮੌਕੇ ਉਕਤ ਨੇਤਾਵਾਂ ਨੇ ਕਿਹਾ ਕਿ ਉਹ ਸੀ. ਏ. ਏ. ਨੂੰ ਕਿਸੇ ਵੀ ਹੋਰ ਧਰਮ ਨੂੰ ਬਾਹਰ ਕਰਨ ਦੇ ਵਿਰੋਧ 'ਚ ਹੈ ਅਤੇ ਸਾਰੇ ਧਰਮਾਂ ਨੂੰ ਇਸ 'ਚ ਸ਼ਾਮਲ ਕੀਤੇ ਜਾਣ ਦੇ ਹੱਕ 'ਚ ਹੈ। ਉਨ੍ਹਾਂ ਨੇ ਕਿਹਾ ਬਹਿਬਲ ਕਲਾਂ 'ਚ ਜਿਸ ਤਰ੍ਹਾਂ ਨਿਰਦੋਸ਼ ਸਿੱਖਾਂ 'ਤੇ ਗੋਲੀ ਚਲਾਉਣ ਵਾਲਿਆਂ 'ਤੇ ਕੋਈ ਐਕਸ਼ਨ ਨਹੀਂ ਲਿਆ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਤੱਕ ਨਹੀਂ ਦਿੱਤੀ ਗਈ। ਇਸ ਕਾਰਨ ਉਨ੍ਹਾਂ ਦਾ ਦਮ ਸ਼ਿਅਦ 'ਚ ਘੁਟਣ ਲੱਗਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸਾਰੇ ਹਰਿਆਣਾ 'ਚ ਵੱਖ ਐੱਸ. ਜੀ. ਪੀ. ਸੀ. ਬਣਨ ਦਾ ਸਾਥ ਦੇਣਗੇ ।


shivani attri

Content Editor

Related News