ਅਦਾਲਤ ਨੇ ਸੋਢਲ ਟਰੱਸਟ ਦੇ ਹੱਕ ''ਚ ਸੁਣਾਇਆ ਫੈਸਲਾ

Sunday, Sep 30, 2018 - 11:14 AM (IST)

ਅਦਾਲਤ ਨੇ ਸੋਢਲ ਟਰੱਸਟ ਦੇ ਹੱਕ ''ਚ ਸੁਣਾਇਆ ਫੈਸਲਾ

ਜਲੰਧਰ (ਜਤਿੰਦਰ, ਭਾਰਦਵਾਜ)— ਚੰਦਨਾ ਭੱਟੀ ਸਿਵਲ ਜੱਜ ਦੀ ਅਦਾਲਤ 'ਚ ਸ਼੍ਰੀ ਸਿੱਧ ਬਾਬਾ ਸੋਢਲ ਮੰਦਰ ਦੀ ਦੇਖ-ਰੇਖ ਅਤੇ ਕਬਜ਼ੇ ਨੂੰ ਲੈ ਕੇ ਸਿੱਧ ਬਾਬਾ ਸੋਢਲ ਮੰਦਿਰ ਤਲਾਬ ਕਾਰਸੇਵਾ ਕਮੇਟੀ ਰਜਿ. ਅਤੇ ਸ਼੍ਰੀ ਸਿੱਧ ਬਾਬਾ ਸੋਢਲ ਮੰਦਰ ਟਰੱਸਟ ਦੇ ਵਿਚਕਾਰ ਚੱਲ ਰਹੇ ਮੁਕੱਦਮੇ ਦੀ ਬਹਿਸ ਸੁਣਨ ਉਪਰੰਤ ਸੋਢਲ ਮੰਦਿਰ ਟਰੱਸਟ ਦੇ ਵਕੀਲ ਵੀ. ਕੇ. ਸਰੀਨ ਅਤੇ ਐਵਡੋਕੇਟ ਪ੍ਰਸ਼ਾਂਤ ਸਰੀਨ ਦੀ ਬਹਿਸਬਾਜ਼ੀ ਨਾਲ ਸਹਿਮਤ ਹੁੰਦੇ ਹੋਏ ਅਦਾਲਤ ਨੇ ਸ਼੍ਰੀ ਸੋਢਲ ਮੰਦਰ ਤਲਾਬ ਕਾਰਸੇਵਾ ਕਮੇਟੀ ਦਾ ਦਾਅਵਾ ਖਾਰਜ ਕਰ ਸ਼੍ਰੀ ਸੋਢਲ ਮੰਦਰ ਟਰੱਸਟ ਦੇ ਹੱਕ 'ਚ ਫੈਸਲਾ ਸੁਣਾਇਆ ਹੈ।

ਅਦਾਲਤ 'ਚ ਸੋਢਲ ਮੰਦਿਰ ਟਰੱਸਟ ਦੇ ਵਕੀਲਾਂ ਵੱਲੋਂ ਇਹ ਦਲੀਲ ਰੱਖੀ ਗਈ ਸੀ ਕਿ 2010 'ਚ ਮੰਿਦਰ ਦੇ ਰਸੀਵਰ ਵੱਲੋਂ ਮੰਦਰ ਦੀ ਦੇਖਭਾਲ ਦਾ ਕਾਰਜ ਸ਼੍ਰੀ ਸਿੱਧ ਬਾਬਾ ਸੋਢਲ ਮੰਦਿਰ ਟਰੱਸਟ ਨੂੰ ਸੌਂਪਿਆ ਗਿਆ ਹੈ। ਸ਼੍ਰੀ ਸਿੱਧ ਬਾਬਾ ਸੋਢਲ ਮੰਦਿਰ ਦੀ ਦੇਖਭਾਲ ਨੂੰ ਲੈ ਕੇ 14-5-10 ਨੂੰ ਸ਼੍ਰੀ ਸਿੱਧ ਬਾਬਾ ਸੋਢਲ ਮੰਦਿਰ ਤਲਾਬ ਕਾਰਸੇਵਾ ਕਮੇਟੀ ਵੱਲੋਂ ਪ੍ਰਧਾਨ ਯਸ਼ਪਾਲ ਠਾਕੁਰ ਨੇ ਅਦਾਲਤ 'ਚ ਸੋਢਲ ਮੰਦਿਰ ਦੇ ਟਰੱਸਟੀਆਂ ਅਵਿਨਾਸ਼ ਚੱਢਾ ਫਾਊਂਡਰ ਮੈਂਬਰ, ਯਸ਼ਪਾਲ ਚੱਢਾ, ਸੁਰਿੰਦਰ ਚੱਢਾ, ਪ੍ਰਬੰਧਕ ਕਮੇਟੀ ਗੁਰਦੁਆਰਾ ਸੋਢਲ ਛਾਉਣੀ ਨਿਹੰਗ ਸਿੰਘਾਂ ਸੋਢਲ ਪ੍ਰਧਾਨ ਸੰਤੋਖ ਸਿੰਘ ਅਤੇ ਗੁਰਦੇਵ ਦਾਸ ਮਹੰਤ ਸਿੱਧ ਬਾਬਾ ਸੋਢਲ ਵਿਰੁੱਧ ਅਦਾਲਤ 'ਚ ਮੁਕੱਦਮਾ ਦਾਇਰ ਕੀਤਾ ਗਿਆ ਸੀ ਕਿ ਤਲਾਬ ਕਾਰਸੇਵਾ ਕਮੇਟੀ ਮੰਦਰ ਦਾ ਕੰਮ ਦੇਖਦੇ ਉਨ੍ਹਾਂ ਨੇ ਲੰਗਰ ਹਾਲ ਅਤੇ ਕਮਿਊਨਿਟੀ ਹਾਲ ਦਾ ਨਿਰਮਾਣ ਕਰਵਾਇਆ ਹੈ ਅਤੇ ਚੈਰੀਟੇਬਲ ਡਿਸਪੈਂਸਰੀ ਕਮੇਟੀ ਚਲਾਉਂਦੀ ਹੈ ਅਤੇ ਉਨ੍ਹਾਂ ਦਾ ਕਬਜ਼ਾ ਹੈ। ਮੰਦਰ ਟਰੱਸਟ ਵੱਲੋਂ ਉਨ੍ਹਾਂ ਨੂੰ ਮੰਦਰ ਤੋਂ ਬਾਹਰ ਕੱਢਿਆ ਜਾ ਰਿਹਾ ਹੈ। ਕਮੇਟੀ ਅਦਾਲਤ 'ਚ 8 ਸਾਲ ਚੱਲੇ ਮੁਕੱਦਮੇ ਨੂੰ ਅਦਾਲਤ ਵਿਚ ਸਾਬਤ ਨਹੀਂ ਕਰ ਸਕੀ। ਅਦਾਲਤ ਨੇ ਤਲਾਬ ਕਾਰਸੇਵਾ ਕਮੇਟੀ ਦਾ ਮੁਕੱਦਮਾ ਖਾਰਜ ਕਰਕੇ ਸੋਢਲ ਮੰਦਰ ਟਰੱਸਟ ਦੇ ਹੱਕ 'ਚ ਫੈਸਲਾ ਸੁਣਾਇਆ।


Related News