ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਧਾਰਮਿਕ ਆਯੋਜਨ ਕਰਨ ਵਾਲੀਆਂ ਸੰਸਥਾਵਾਂ ਦਾ ਸਨਮਾਨ ਸਮਾਰੋਹ 29 ਸਤੰਬਰ ਨੂੰ

Friday, Sep 27, 2024 - 10:43 AM (IST)

ਜਲੰਧਰ (ਪਾਂਡੇ)–ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਦੀ ਪ੍ਰਧਾਨਗੀ ਵਿਚ ਪੰਜਾਬ ਭਰ ਵਿਚ ਰਾਮਲੀਲਾ, ਸ਼੍ਰੀ ਰਾਮ ਦਰਬਾਰ, ਦੁਸਹਿਰਾ, ਸ਼੍ਰੀਰਾਮ ਕਥਾ, ਸ਼੍ਰੀਮਦ ਭਾਗਵਤ ਕਥਾ, ਜਗਰਾਤਾ, ਚੌਂਕੀ, ਕੀਰਤਨ ਦਰਬਾਰ ਅਤੇ ਮਹੀਨਾਵਾਰ ਰਾਸ਼ਨ ਵੰਡਣ ਵਾਲੀਆਂ ਸੰਸਥਾਵਾਂ ਨੂੰ ਸਨਮਾਨਤ ਕਰਨ ਲਈ ਸਨਮਾਨ ਸਮਾਰੋਹ ਜਲੰਧਰ-ਫਗਵਾੜਾ ਜੀ. ਟੀ. ਰੋਡ ’ਤੇ ਸਥਿਤ ਹੋਟਲ ਕਲੱਬ ਕਬਾਨਾ ਵਿਚ 29 ਸਤੰਬਰ ਸਵੇਰੇ 9 ਵਜੇ ਕਰਵਾਇਆ ਜਾ ਰਿਹਾ ਹੈ।

ਕਮੇਟੀ ਦੇ ਜਨਰਲ ਸਕੱਤਰ ਅਵਨੀਸ਼ ਅਰੋੜਾ ਅਤੇ ਸਮਾਰੋਹ ਦੇ ਪ੍ਰਾਜੈਕਟ ਡਾਇਰੈਕਟਰ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਸਮਾਰੋਹ ਵਿਚ ਸ਼ਾਮਲ ਹੋਣ ਵਾਲੀ ਹਰੇਕ ਸੰਸਥਾ ਨੂੰ 1-1 ਯਾਦਗਾਰੀ ਚਿੰਨ੍ਹ ਅਤੇ ਉਨ੍ਹਾਂ ਦੇ 3 ਪ੍ਰਤੀਨਿਧੀਆਂ ਨੂੰ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੀ ਸਮੱਗਰੀ ਦਾ ਇਕ-ਇਕ ਬੈਗ ਅਤੇ ਪਛਾਣ ਪੱਤਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ- ਪੰਜਾਬ 'ਚ 6ਵੀਂ ਤੋਂ 9ਵੀਂ ਜਮਾਤ ਦੇ ਵਿਦਿਆਰਥੀਆਂ ਲਈ ਖ਼ੁਸ਼ਖਬਰੀ, ਹਰ ਮਹੀਨੇ ਮਿਲਣਗੇ 500 ਰੁਪਏ, ਕਰੋ ਇਹ ਕੰਮ

ਸਮਾਰੋਹ ਵਿਚ ਪੰਜਾਬ ਦੇ ਮਸ਼ਹੂਰ ਭਜਨ ਗਾਇਕ ਅਮਰ ਖਾਨ ਕਪੂਰਥਲਾ ਵੱਲੋਂ ਪ੍ਰਭੂ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ। ਸਮਾਰੋਹ ਵਿਚ ਸ਼ਾਮਲ ਹੋਣ ਵਾਲੇ ਰਾਮ ਭਗਤਾਂ ਦਾ ਮਾਹਿਰ ਡਾਕਟਰਾਂ ਵੱਲੋਂ ਮੈਡੀਕਲ ਚੈੱਕਅਪ ਕੀਤਾ ਜਾਵੇਗਾ ਅਤੇ ਜ਼ਰੂਰਤਮੰਦਾਂ ਨੂੰ ਦਵਾਈਆਂ ਦਿੱਤੀਆਂ ਜਾਣਗੀਆਂ। ਸਮਾਰੋਹ ਵਿਚ ਸ਼ਾਮਲ ਹੋਣ ਵਾਲੇ ਰਾਮ ਭਗਤਾਂ ਨੂੰ ਸੱਦਾ-ਪੱਤਰ ਭੇਜੇ ਜਾ ਚੁੱਕੇ ਹਨ। ਜਿਨ੍ਹਾਂ ਸੰਸਥਾਵਾਂ ਨੇ ਫਾਰਮ ਭਰ ਕੇ ਭੇਜੇ ਹਨ ਅਤੇ ਉਨ੍ਹਾਂ ਨੂੰ ਅਜੇ ਤਕ ਸੱਦਾ-ਪੱਤਰ ਨਹੀਂ ਮਿਲੇ ਹਨ, ਉਹ ਸੰਸਥਾਵਾਂ ਜਾਣਕਾਰੀ ਲਈ ਹੇਮੰਤ ਸ਼ਰਮਾ ਦੇ ਫੋਨ ਨੰਬਰ 98159-61041 ਜਾਂ ਸੁਮੇਸ਼ ਆਨੰਦ ਦੇ ਫੋਨ ਨੰਬਰ 98724-04346 ਅਤੇ ਰਵੀਸ਼ ਸੁਗੰਧ ਨਾਲ ਸੰਪਰਕ ਕਰ ਸਕਦੀਆਂ ਹਨ। ਸਮਾਰੋਹ ਵਿਚ ਸ਼ਾਮਲ ਹੋਣ ਵਾਲੇ ਸਾਰੇ ਰਾਮ ਭਗਤਾਂ ਨੂੰ ਸਵੇਰ ਦਾ ਨਾਸ਼ਤਾ ਅਤੇ ਦੁਪਹਿਰ ਦੇ ਭੋਜਨ ਦੀ ਵਿਵਸਥਾ ਕੀਤੀ ਗਈ ਹੈ। ਸਮਾਰੋਹ ਵਿਚ ਸਿਆਸੀ, ਵਪਾਰਕ ਅਤੇ ਧਾਰਮਿਕ ਸੰਸਥਾਵਾਂ ਦੇ ਪ੍ਰਤੀਨਿਧੀ ਸ਼ਾਮਲ ਹੋ ਰਹੇ ਹਨ।

ਇਹ ਵੀ ਪੜ੍ਹੋ-  ਸਾਵਧਾਨ! ਪੰਜਾਬ 'ਚ ਜਾਨਲੇਵਾ ਹੋਣ ਲੱਗੀ ਇਹ ਬੀਮਾਰੀ, ਇੰਝ ਕਰੋ ਆਪਣਾ ਬਚਾਅ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


shivani attri

Content Editor

Related News