ਜਲੰਧਰ ਵਿਖੇ ਕਰਵਾਇਆ ਗਿਆ ਸ਼੍ਰੀ ਹਰਿਨਾਮ ਸੰਕੀਰਤਨ ਸੰਮੇਲਨ

Sunday, Oct 07, 2018 - 06:42 PM (IST)

ਜਲੰਧਰ,(ਸੋਨੂੰ)— ਸਤਿਗੁਰੂ 'ਸਵਾਮੀ ਮੁਕੁੰਦ ਹਰਿ ਜੀ' ਮਹਾਰਾਜ ਦੀ ਪਾਵਨ ਯਾਦ 'ਚ ਸਨਾਤਨ ਧਰਮ ਸਭਾ, ਮਾਈ ਹੀਰਾ ਗੇਟ ਵਿਖੇ ਵਿਰਾਟ ਸੰਮੇਲਨ ਦਾ ਆਯੋਜਨ ਕੀਤਾ ਗਿਆ। ਇਹ ਸੰਮੇਲਨ ਸ੍ਰੀ ਰਾਮ ਪ੍ਰਚਾਰ ਸੰਕੀਰਤਨ ਮੰਡਲ ਵਲੋਂ ਕਰਵਾਇਆ ਗਿਆ। ਇਸ ਸੰਮੇਲਨ 'ਚ 'ਜਗ ਬਾਣੀ ਤੇ ਪੰਜਾਬ ਕੇਸਰੀ ਗਰੁੱਪ' ਦੇ ਡਾਇਰੈਕਟਰ ਸ੍ਰੀ ਅਭਿਜੈ ਚੋਪੜਾ ਮੁੱਖ ਮਹਿਮਾਨ ਦੇ ਰੂਪ 'ਚ ਪਹੁੰਚੇ।

PunjabKesariਇਹ ਸੰਮੇਲਨ ਪਿਛਲੇ 3 ਦਿਨਾਂ ਤੋਂ ਸ਼ੁਰੂ ਹੈ, ਜਿਸ 'ਚ ਭਜਨ ਮੰਡਲੀ ਦੇ ਕਲਾਕਾਰਾਂ ਨੇ ਭੇਟਾਂ ਦਾ ਗੁਣਗਾਨ ਕਰਦੇ ਹੋਏ ਸੰਮੇਲਨ 'ਚ ਚਾਰ ਚੰਨ ਲਗਾਏ। ਇਸ ਦੌਰਾਨ ਸ੍ਰੀ ਅਭਿਜੈ ਚੋਪੜਾ ਜੀ ਨੂੰ ਕਮੇਟੀ ਵਲੋਂ ਸਨਮਾਨਤ ਕੀਤਾ ਗਿਆ ਅਤੇ ਇਸ ਦੌਰਾਨ ਲੋੜਵੰਦ ਸਕੂਲੀ ਬੱਚਿਆਂ ਨੂੰ ਸਕਾਲਰਸ਼ਿਪ ਵੀ ਦਿੱਤੀ ਗਈ। 


Related News