ਚੋਰਾਂ ਨੇ ਸਤਿਗੁਰੂ ਰਵਿਦਾਸ ਧਾਮ ਨੂੰ ਵੀ ਨਹੀਂ ਬਖਸ਼ਿਆ, ਕੈਮਰੇ 'ਚ ਕੈਦ ਹੋਈ ਵਾਰਦਾਤ (ਵੀਡੀਓ)

09/09/2019 1:05:59 PM

ਜਲੰਧਰ (ਸ਼ੋਰੀ)— ਕਲਯੁਗ 'ਚ ਪਾਪ ਇੰਨਾ ਵਧ ਰਿਹਾ ਹੈ ਕਿ ਹੁਣ ਚੋਰ ਭਗਵਾਨ ਦੇ ਘਰ 'ਚ ਵੀ ਹੱਥ ਸਾਫ ਕਰਨ ਲੱਗ ਗਏ ਹਨ। ਅਜਿਹਾ ਹੀ ਇਕ ਮਾਮਲਾ ਸ੍ਰੀ ਸਤਿਗੁਰੂ ਰਵਿਦਾਸ ਧਾਮ ਬੂਟਾ ਮੰਡੀ 'ਚ ਦੇਖਣ ਨੂੰ ਮਿਲਿਆ। ਪਰਸੋਂ ਦੇਰ ਰਾਤ 12 ਵਜੇ ਤੋਂ ਬਾਅਦ 2 ਨੌਜਵਾਨ ਧਾਮ 'ਚ ਪਹੁੰਚੇ ਅਤੇ ਸ੍ਰੀ ਸਤਿਗੁਰੂ ਰਵਿਦਾਸ ਜੀ ਦੀ ਮੂਰਤੀ ਤੋਂ ਛਤਰ ਚੋਰੀ ਕਰ ਕੇ ਲੈ ਗਏ। ਥਾਣਾ ਭਾਰਗੋ ਕੈਂਪ ਦੀ ਪੁਲਸ ਨੂੰ ਦਿੱਤੇ ਬਿਆਨਾਂ 'ਚ ਧਾਮ ਦੇ ਜਨਰਲ ਸੈਕਟਰੀ ਪ੍ਰਮੋਦ ਮਹੇ ਨੇ ਦੱਸਿਆ ਕਿ ਧਾਮ 'ਚ ਸੇਵਾਦਾਰ ਅਮਨ ਕੁਮਾਰ ਨੇ ਉਸ ਨੂੰ ਦੱਸਿਆ ਕਿ ਕੁਝ ਅਣਪਛਾਤੇ ਲੋਕ ਧਾਮ 'ਚ ਦਾਖਲ ਹੋਏ ਅਤੇ ਮੂਰਤੀ 'ਤੇ ਲੱਗਾ ਛਤਰ ਜਿਸ 'ਤੇ ਸੋਨੇ ਦਾ ਪਾਣੀ ਚੜ੍ਹਾਇਆ ਹੋਇਆ ਸੀ, ਚੋਰੀ ਕਰ ਕੇ ਲੈ ਗਏ।

PunjabKesari
ਪੁਲਸ ਨੇ ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਧਾਮ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ 2 ਨੌਜਵਾਨਾਂ ਦੀ ਫੁਟੇਜ ਆਈ ਹੈ, ਜਿਸ 'ਚ ਇਕ ਨੇ ਕੱਪੜੇ ਨਾਲ ਮੂੰਹ ਢਕ ਕੇ ਰੱਖਿਆ ਹੋਇਆ ਹੈ, ਜਦਕਿ ਦੂਜੇ ਦਾ ਚਿਹਰਾ ਸਾਫ ਦਿਖਾਈ ਦੇ ਰਿਹਾ ਹੈ, ਲੋਕ ਅਜਿਹੇ ਪਾਪੀ ਲੋਕਾਂ ਦੀ ਫੁਟੇਜ ਸੋਸ਼ਲ ਮੀਡੀਆ 'ਤੇ ਪਾ ਰਹੇ ਹਨ ਤਾਂ ਕਿ ਇਨ੍ਹਾਂ ਨੂੰ ਟਰੇਸ ਕੀਤਾ ਜਾ ਸਕੇ ਅਤੇ ਨਾਲ ਹੀ ਥਾਣਾ ਭਾਰਗੋ ਕੈਂਪ ਦੇ ਐੱਸ. ਐੱਚ. ਓ. ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਪੁਲਸ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਵੇਗੀ।


shivani attri

Content Editor

Related News