ਸ਼ਾਰਟ ਸਰਕਿਟ ਨਾਲ ਰੈਡੀਮੇਡ ਕੱਪੜੇ ਦੀ ਦੁਕਾਨ ਨੂੰ ਲੱਗੀ ਅੱਗ

06/23/2021 10:51:53 AM

ਬਲਾਚੌਰ (ਤਰਸੇਮ ਕਟਾਰੀਆ)- ਸਥਾਨਕ ਸ਼ਹਿਰ ਬਲਾਚੌਰ ਦੇ ਰੋਪੜ ਰੋਡ ਨਗਰ ਕੌਸਲ ਬਲਾਚੌਰ ਦੇ ਦਫ਼ਤਰ ਨੇੜੇ ਇਕ ਰੈਡੀਮੇਡ ਕੱਪੜੇ ਦੀ ਦੁਕਾਨ ਨੂੰ ਅਚਾਨਕ ਸ਼ਾਰਟ ਸਰਕਿਟ ਨਾਲ ਅੱਗ ਲੱਗ ਗਈ। ਇਸ ਦੌਰਾਨ ਲੱਖਾਂ ਰੁਪਏ ਦਾ ਰੈਡੀਮੇਡ ਕੱਪੜਾ ਸੜ ਕੇ ਸੁਆਹ ਹੋਣ ਦਾ ਸਮਾਚਰ ਪ੍ਰਾਪਤ ਹੋਇਆ ਹੈ।

ਦੁਕਾਨ ਨੂੰ ਅੱਗ ਲੱਗਣ ਦੀ ਸੂਚਨਾ ਲੋਕਾਂ ਵੱਲੋਂ ਤੁਰੰਤ ਫਾਇਰ ਬ੍ਰਿਗੇਡ ਨੂੰ ਅਤੇ ਲੋਕਲ ਪੁਲਸ ਨੂੰ ਦਿੱਤੀ ਗਈ ਅਤੇ ਸੂਚਨਾ ਮਿਲਦੇ ਸਾਰ ਹੀ ਲੋਕਲ ਪੁਲਸ ਮੌਕੇ ’ਤੇ ਪੁੱਜੀ । ਉਥੇ ਆਮ ਲੋਕਾਂ ’ਚ ਚਰਚਾ ਰਹੀ ਕਿ ਜਦੋਂ ਤੱਕ ਫਾਇਰ ਬ੍ਰਿਗੇਡ ਦਾ ਅਮਲਾ ਮੌਕੇ ’ਤੇ ਪੁੱਜਾ ਉਦੋਂ ਤੱਕ ਦੁਕਾਨ ਅੰਦਰ ਅੱਗ ਵੱਡਾ ਨੁਕਸਾਨ ਕਰ ਚੁੱਕੀ ਸੀ। ਪਿੰਡ ਸਿਆਣਾ ਨਿਵਾਸੀ ਸੁਖਦੇਵ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਉਹ ਦੁਕਾਨ ਨੂੰ ਰੋਜ਼ਾਨਾ ਦੀ ਖੋਲਣ ਲਈ ਆਪਣੇ ਘਰ ਤੋਂ ਆਇਆ।

ਇਹ ਵੀ ਪੜ੍ਹੋ:  ਸੁਖਮੀਤ ਡਿਪਟੀ ਕਤਲ ਕਾਂਡ 'ਚ ਸਾਹਮਣੇ ਆਈ ਨਵੀਂ ਗੱਲ, ਕਬੱਡੀ ਖਿਡਾਰੀ ਦੀ ਕਾਰ ਦਾ ਨੰਬਰ ਲਾ ਕੇ ਆਏ ਸਨ ਮੁਲਜ਼ਮ

ਜਿਵੇਂ ਹੀ ਉਹ ਬਿਜਲੀ ਸਪਲਾਈ ਚਾਲੂ ਕਰਕੇ ਦੁਕਾਨ ਦਾ ਸ਼ਟਰ ਚੁੱਕਣ ਲੱਗਾ ਤਾਂ ਦੁਕਾਨ ਅੰਦਰ ਇਕ ਦਮ ਸ਼ਾਰਟ ਸਰਕਿਟ ਹੋਣ ਕਾਰਨ ਅੱਗ ਲੱਗ ਗਈ ਅਤੇ ਕੁਝ ਹੀ ਸਮੇਂ ਬਾਅਦ ਦੁਕਾਨ ਅੰਦਰ ਪਿਆ ਕਰੀਬ 7/8 ਲੱਖ ਰੁਪਏ ਦਾ ਰੈਡੀਮੇਡ ਵਿਕਣਯੋਗ ਕੱਪੜਾ ਸੜ ਕੇ ਸੁਆਹ ਹੋ ਗਿਆ। ਮੌਕੇ ਉਪਰ ਖੜ੍ਹੇ ਕੁਝ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਾਇਰ ਬ੍ਰਿਗੇਡ ਨੂੰ ਮੌਕੇ ’ਤੇ ਜਾਣਕਾਰੀ ਦਿੱਤੀ ਗਈ ਸੀ ।

ਲੋਕਲ ਪੁਲਸ ਅਤੇ ਨਗਰ ਕੌਸਲ ਦੇ ਕੁਝ ਅਧਿਕਾਰੀ ਵੀ ਮੌਕੇ ’ਤੇ ਪੁੱਜੇ । ਫਾਇਰ ਬ੍ਰਿਗੇਡ ਦੀ ਗੱਡੀ ਸਮੇਂ ਸਿਰ ਨਾ ਪੁੱਜਣ ’ਤੇ ਨਗਰ ਕੌਸਲ ਕਰਮਚਾਰੀਆਂ ਵਲੋਂ ਦਵਾਈ ਦਾ ਛਿੜਕਾਅ ਕਰਨ ਵਾਲੀ ਮਸ਼ੀਨ ਰਾਹੀਂ ਅੱਗ ਉਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਮੌਕੇ ਸਮਾਜ ਸੇਵੀ ਬੌਬੀ ਰਾਣਾ ਵਲੋਂ ਵੀ ਅੱਗ ਬੁਝਾਉਣ ਵਿੱਚ ਪੂਰੀ ਜੱਦੋ ਜਹਿਦ ਕੀਤੀ ਗਈ ਅਤੇ ਨਗਰ ਕੌਸਲ ਦੇ ਕਰਮਚਾਰੀਆ ਅਤੇ ਹੋਰ ਲੋਕਾਂ ਦੀ ਮਦਦ ਨਾਲ ਫਾਇਰ ਬ੍ਰਿਗੇਡ ਗੱਡੀ ਆਉਣ ਤੱਕ ਅੱਗ ’ਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਸੀ।

ਇਹ ਵੀ ਪੜ੍ਹੋ:  ਜਲੰਧਰ ਦੀ ਇਸ ਬੀਬੀ ਨੇ ਵਿਦੇਸ਼ ’ਚ ਗੱਡੇ ਝੰਡੇ, ਕੈਨੇਡਾ ’ਚ ਮੰਤਰੀ ਬਣ ਕੇ ਚਮਕਾਇਆ ਪੰਜਾਬ ਦਾ ਨਾਂ


shivani attri

Content Editor

Related News